LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਕਾਰਣ ਸੜਕਾਂ 'ਤੇ ਉੱਤਰੇ ਕਾਂਗਰਸੀ ਵਰਕਰ

congrasi

ਸੰਗਰੂਰ (ਇੰਟ.)- ਪੈਟਰੋਲ (petrole) ਅਤੇ ਡੀਜ਼ਲ (Deisel) ਦੀਆ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਕਾਗਰਸ ਕਮੇਟੀ (Congress Committee) ਧੂਰੀ ਵਲੋਂ ਧੂਰੀ ਸੰਗਰੂਰ ਹਾਈਵੇ ਪੈਟਰੋਲ ਪੰਪ (Petrole Pump) ਤੇ ਧਰਨਾ ਦਿੱਤਾ ਗਿਆ। ਜਿਸ 'ਚ ਕਾਗਰਸੀ ਵਰਕਰਾਂ (Congress Worker) ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲਿਵਿੰਗ ਇੰਡੀਆ ਨਿਊਜ਼ ਨਾਲ ਗੱਲਬਾਤ ਕਰਦਿਆਂ ਕਾਗਰਸੀ ਆਗੂ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਮਹਾਮਰੀ ਕਾਰਨ ਵਪਾਰ ਖਤਮ ਹੋ ਗਿਆ ਹੈ ਉਤੋਂ ਮੋਦੀ ਸਰਕਾਰ ਵਲੋਂ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਅੱਜ ਕਾਂਗਰਸ ਕਮੇਟੀ ਧੂਰੀ ਵੱਲੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੋਧ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

Petrol and Diesel Prices Today (25 June 2021): Here are fuel prices in  Delhi, Mumbai, Kolkata, Chennai, Hyderabad, Rajasthan, check here

Read this- ਓਮ ਪ੍ਰਕਾਸ਼ ਚੌਟਾਲਾ ਦੀ ਰਿਹਾਈ ਤੋਂ ਬਾਅਦ ਸਮਰਥਕਾਂ ਨੇ ਕੀਤਾ ਭਰਵਾਂ ਸਵਾਗਤ

34 ਦਿਨਾਂ ਵਿਚ ਹੀ 8.84 ਰੁਪਏ ਮਹਿੰਗਾ ਹੋ ਚੁੱਕਾ ਹੈ ਪੈਟ੍ਰੋਲ
ਅਜਿਹਾ ਦੇਖਿਆ ਗਿਆ ਹੈ ਕਿ ਆਪਣੇ ਇਥੇ ਜਦੋਂ ਕੋਈ ਮਹੱਤਵਪੂਰਣ ਚੋਣ ਹੁੰਦੀ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਵੱਧਦੀਆਂ। ਕਈ ਸੂਬਿਆੰ ਵਿਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲਣ ਦੀ ਵਜ੍ਹਾ ਨਾਲ ਬੀਤੇ ਮਾਰਚ ਅਤੇ ਅਪ੍ਰੈਲ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ। ਇਸ ਲਈ ਉਸ ਦੌਰਾਨ ਕੱਚਾ ਤੇਲ ਮਹਿੰਗਾ ਹੋਣ ਤੋਂ ਬਾਅਦ ਵੀ ਪੈਟਰੋਲ-ਡੀਜ਼ਲ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ ਸੀ। ਪਰ ਬੀਤੀ ਚਾਰ ਮਈ ਤੋਂ ਇਸ ਦੀ ਕੀਮਤ ਕਾਫੀ ਵਧੀ। ਕਦੇ ਲਗਾਤਾਰ ਤਾਂ ਕਦੇ ਰੁਕ-ਰੁਕ ਕੇ, 34 ਦਿਨਾਂ ਵਿਚ ਹੀ ਪੈਟ੍ਰੋਲ 8.84 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।

In The Market