LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਲਖੀਮਪੁਰ ਘਟਨਾ ਦੇ ਵਿਰੋਧ ਵਜੋਂ ਭਲਕੇ ਕਾਂਗਰਸ ਪਾਰਟੀ ਕਰੇਗੀ ਮੌਨ ਧਰਨਾ'

10o sadhu

ਨਾਭਾ: ਅਗਰਸੈਨ ਜੈਅੰਤੀ ਨੂੰ ਸਮਰਪਿਤ ਰਿਆਸਤੀ ਸ਼ਹਿਰ ਨਾਭਾ ਦੇ ਪਟਿਆਲਾ ਗੇਟ ਵਿਖੇ ਬਣੇ ਅਗਰਸੈਨ ਗੇਟ ਦਾ ਉਦਘਾਟਨ ਹਲਕੇ ਨਾਭਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਕੀਤਾ ਗਿਆ। ਇਸ ਮੌਕੇ ਧਰਮਸੋਤ ਨੇ ਕਿਹਾ ਕਿ ਜੋ ਯੂ.ਪੀ. ਦੇ ਲਖੀਮਪੁਰ ਘਟਨਾਕਰਮ ਅਤੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਦੇ ਲਈ ਪੂਰੇ ਦੇਸ਼ ਭਰ ਦੇ ਵਿੱਚ ਕੱਲ੍ਹ ਨੂੰ ਕਾਂਗਰਸ ਪਾਰਟੀ ਮੌਨ ਧਾਰਨਾ ਰੱਖੇਗੀ। 

Also Read: ਬਠਿੰਡਾ 'ਚ ਵੱਡੀ ਵਾਰਦਾਤ, ਨਿੱਜੀ ਹਸਪਤਾਲ 'ਚ ਮਹਿਲਾ ਨਾਲ ਸਮੂਹਿਕ ਜਬਰ-ਜ਼ਨਾਹ

ਉਨ੍ਹਾਂ ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਇਨਸਾਫ਼ ਤਾਂ ਮੋਦੀ ਸਰਕਾਰ ਨੇ ਦੇਣਾ ਹੈ ਪਰ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਇਨਸਾਫ਼ ਲਈ ਜੱਦੋਜਹਿਦ ਕਰ ਰਹੀ ਹੈ। ਅਸੀਂ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ। ਪ੍ਰਿਯੰਕਾ ਗਾਂਧੀ ਸਮੇਤ ਪੂਰੀ ਹਾਈ ਕਮਾਂਡ ਤਿੰਨ ਦਿਨ ਤੋ ਇਨਸਾਫ ਦੇ ਲਈ ਜੱਦੋ ਜਹਿਦ ਕਰ ਰਹੀ ਹੈ। ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ। ਧਰਮਸੋਤ ਨੇ ਕਿਹਾ ਕਿ ਮੈਂ ਵੀ ਲਖੀਮਪੁਰ ਜਾ ਕੇ ਆਇਆ ਹਾਂ। ਕੱਲ੍ਹ ਪੂਰੇ ਦੇਸ਼ ਭਰ ਦੇ ਅੰਦਰ ਕਾਂਗਰਸ ਪਾਰਟੀ ਮੌਨ ਧਾਰਨ ਕਰੇਗੀ। ਤਾਂ ਜੋ ਕਿ ਕਿਸਾਨਾਂ ਨੂੰ ਇਨਸਾਫ ਮਿਲ ਸਕੇ। 

Also Read: ਪੰਜਾਬ 'ਚ ਵਧਿਆ ਬਿਜਲੀ ਸੰਕਟ, ਪੰਜ ਯੂਨਿਟ ਹੋਏ ਬੰਦ

ਇਸ ਮੌਕੇ ਨਾਭਾ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਅਤੇ ਅਗਰਵਾਲ ਸਭਾ ਦੇ ਅਹੁਦੇਦਾਰ ਨੇ ਕਿਹਾ ਕਿ ਅਸੀਂ ਨਾਭਾ ਹਲਕੇ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਹਿਰ ਵਿਚ ਪੰਜ ਗੇਟ ਬਣਾਏ ਹਨ ਅਤੇ ਅੱਜ ਅਗਰਵਾਲ ਸਭਾ ਨੂੰ ਅਗਰਸੈਨ ਜਯੰਤੀ ਮੌਕੇ ਗੇਟ ਸਮਰਪਿਤ ਕੀਤਾ ਹੈ।

Also Read: ਕਰਜ਼ੇ ਤੋਂ ਦੁਖੀ ਪਿੰਡ ਸ਼ਾਹਪੁਰ ਕਲਾਂ ਦੇ ਕਿਸਾਨ ਵਲੋਂ ਖ਼ੁਦਕੁਸ਼ੀ

In The Market