LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਭਗਵੰਤ ਮਾਨ ਦਾ ਵੱਡਾ ਐਕਸ਼ਨ, ਜੇਲ੍ਹਾਂ 'ਚ VIP ਕਲਚਰ ਕੀਤਾ ਖਤਮ

14m mannn

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਐਕਸ਼ਨ ਮੋਡ ਵਿਚ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਆਗੂਆਂ ਤੇ ਨੇਤਾਵਾਂ ਉੱਤੇ ਸਖਤਾਈ ਤੋਂ ਬਾਅਦ ਹੁਣ ਜੇਲ੍ਹਾਂ ਬਾਰੇ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਾਨ ਸਰਕਾਰ ਨੇ ਜੇਲ੍ਹਾਂ ਦਾ ਵੀਆਈਪੀ ਕਲਚਰ ਖਤਮ ਕਰਨ ਦਾ ਐਲਾਨ ਕੀਤਾ ਹੈ।


Also Read: ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ 'ਤੇ ਲਗਾਈ ਫੌਰੀ ਪਾਬੰਦੀ, ਦੁਨੀਆ 'ਚ ਵਧੀਆਂ ਕੀਮਤਾਂ ਤੋਂ ਬਾਅਦ ਲਿਆ ਫੈਸਲਾ

ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਲੋਕਾਂ ਦੇ ਹੱਕ ਵਿਚ ਫੈਸਲੇ ਲਏ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਕਿਹਾ ਕਿ ਪੰਜਾਬ ਵਿਚ ਅਪਰਾਧੀਆਂ ਤੇ ਗੈਂਗਸਟਰਾਂ ਦਾ ਪੂਰਾ ਨੈੱਟਵਰਕ ਜੇਲ੍ਹਾਂ ਵਿਚੋਂ ਚੱਲਦਾ ਹੈ। ਜੇਲ੍ਹਾਂ ਵਿਚ ਚੱਲੇ ਸਰਚ ਅਪ੍ਰੇਸ਼ਨਾਂ ਵਿਚ ਪੁਲਿਸ ਨੂੰ ਸਫਲਤਾ ਵੀ ਮਿਲੀ ਹੈ। ਮਾਨ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਕੋਰਟ ਨੇ ਸਜ਼ਾ ਸੁਣਾਈ ਹੋਵੇ ਤਾਂ ਉਹ ਵੀਆਈਪੀ ਕਿਵੇਂ ਬਣ ਸਕਦਾ ਹੈ। ਅਸੀਂ ਇਸ ਸਬੰਧ ਵਿਚ ਵੱਡਾ ਕਦਮ ਚੁੱਕਣ ਜਾ ਰਹੇ ਹਾਂ। ਅਸੀਂ ਜੇਲ੍ਹਾਂ ਦਾ ਵੀਆਈਪੀ ਕਲਚਰ ਖਤਮ ਕਰਨ ਜਾ ਰਹੇ ਹਾਂ। ਲੋਕਾਂ ਨੂੰ ਲੱਗਦਾ ਸੀ ਉਹ ਜੇਲ ਵਿਚ ਹਨ ਪਰ ਉਹ ਉੱਥੇ ਆਰਾਮ ਕਰਦੇ ਸਨ। ਉੱਥੇ ਟੀਵੀ ਦੇਖਦੇ, ਗੇਮਾਂ ਖੇਡਦੇ ਸਨ। ਇਸ ਸਾਰਾ ਕੁੱਝ ਬੰਦ ਕਰਕੇ ਜਿੰਨੇ ਵੀ ਬੜੇ ਸ਼ਾਨਦਾਰ ਵੀਆਈਪੀ ਕਮਰੇ ਜੇਲ੍ਹਾਂ ਵਿਚ ਬਣਾਏ ਹੋਏ ਸਨ, ਉੱਥੇ ਪ੍ਰਬੰਧਕੀ ਕਮਰੇ ਬਣਾਏ ਜਾਣਗੇ। 

Also Read: ਸੁਨੀਲ ਜਾਖੜ ਅੱਜ ਕਰਨਗੇ ਦਿਲ ਦੀ ਗੱਲ, ਸੋਸ਼ਲ ਮੀਡੀਆ 'ਤੇ ਲਾਈਵ ਹੋ ਵਧਾਉਣਗੇ ਕਾਂਗਰਸ ਦੀ ਚਿੰਤਾ

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਜੇਲ੍ਹਾਂ ਵਿਚੋਂ ਸਿਰਫ ਮੋਬਾਇਲ ਫੋਨ ਹੀ ਨਹੀਂ ਫੜੇ ਬਲਕਿ ਫੋਨ ਕਿਨ੍ਹਾਂ ਦੇ ਨਾਂ ਉੱਤੇ ਸਨ ਤੇ ਕਿਨ੍ਹਾਂ ਨੇ ਉਨ੍ਹਾਂ ਨੂੰ ਜੇਲ੍ਹ ਵਿਚ ਪਹੁੰਚਾਇਆ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਅਧਿਕਾਰੀ ਮੁਅੱਤਲ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦਾ ਹੈ। ਸਜ਼ਾ ਕੱਟਣ ਤੋਂ ਬਾਅਦ ਬੰਦਾ ਸੁਧਰ ਕੇ ਬਾਹਰ ਨਿਕਲਣਾ ਚਾਹੀਦਾ ਹੈ। ਇਸ ਦੌਰਾਨ ਕਿਹਾ ਕਿ ਇਸ ਦੌਰਾਨ ਕੁਤਾਹੀ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। 

 

In The Market