LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਬਲਾਸਟ 'ਤੇ CM ਚੰਨੀ ਦਾ ਵੱਡਾ ਬਿਆਨ, ਕਿਹਾ- 'ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ'

23d bl

ਚੰਡੀਗੜ੍ਹ- ਲੁਧਿਆਣਾ ਦੀ ਅਦਾਲਤ ਵਿਚ ਹੋਏ ਧਮਾਕੇ ’ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਵੱਲੋਂ ਇਸ ਤਰ੍ਹਾਂ ਦੀਆਂ ਘਿਨੌਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਰਕਾਰ ਵੀ ਸੁਚੇਤ ਹੈ ਅਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਥੇ ਇਹ ਵੀ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਹੁਣ ਲੁਧਿਆਣਾ ਜਾਣਗੇ, ਜਿੱਥੇ ਉਹ ਧਮਾਕੇ ਵਾਲੇ ਸਥਾਨ ਦਾ ਜਾਇਜ਼ਾ ਲੈਣ ਵਾਲੇ ਹਨ।

Also Read: SBI ਨੇ ATM 'ਚੋਂ ਪੈਸੇ ਕਢਵਾਉਣ ਸਬੰਧੀ ਬਦਲਿਆ ਨਿਯਮ, ਜਾਨਣਾ ਹੈ ਜ਼ਰੂਰੀ 

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਖੇ ਮੀਟਿੰਗ ਨੂੰ ਖ਼ਤਮ ਕਰਨ ਉਪਰੰਤ ਹੁਣ ਲੁਧਿਆਣਾ ਜਾਣਗੇ। ਚਰਨਜੀਤ ਸਿੰਘ ਚੰਨੀ ਥੋੜ੍ਹੀ ਦੇਰ ਤੱਕ ਲੁਧਿਆਣਾ ਪਹੁੰਚਣਗੇ, ਜਿੱਥੇ ਘਟਨਾ ਸਥਾਨ ਦਾ ਪੂਰਾ ਜਾਇਜ਼ਾ ਲੈਣਗੇ। ਦੱਸ ਦਈਏ ਕਿ ਅੱਜ ਲੁਧਿਆਣਾ ਵਿਖੇ ਕੋਰਟ ਕੰਪਲੈਕਸ ਵਿਖੇ ਪੁਰਾਣੀ ਬਿਲਡਿੰਗ ਦੀ ਤੀਜੀ ਮੰਜ਼ਿਲ ’ਤੇ ਧਮਾਕਾ ਹੋ ਗਿਆ। ਇਹ ਧਮਾਕਾ ਤੀਜੀ ਮੰਜ਼ਿਲ ’ਤੇ ਪਬਲਿਕ ਬਾਥਰੂਮ ਵਿਚ ਹੋਇਆ। ਇਸ ਘਟਨਾ ’ਚ 2 ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਮਿਲੀ ਹੈ। ਉਥੇ ਹੀ ਕਈ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 

Also Read: ਪੰਜਾਬ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ! ਬੱਬੂ ਮਾਨ ਤੇ AAP ਆਗੂ ਰਾਘਵ ਚੱਢਾ ਵਿਚਾਲੇ ਹੋਈ ਮੁਲਾਕਾਤ

In The Market