LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਨੀ ਦੇ ਸੀ.ਐੱਮ. ਬਣਨ ਤੋਂ ਬਾਅਦ ਤਾਇਨਾਤ ਅਫਸਰਾਂ ਦਾ ਮਾਨ ਸਰਕਾਰ ਨੇ ਕੀਤਾ ਤਬਾਦਲਾ

3 april bhagwant mann

ਚੰਡੀਗੜ੍ਹ : ਪੰਜਾਬ ਵਿਚ ਮਾਨ ਸਰਕਾਰ ਨੇ ਤੇਜ਼ੀ ਨਾਲ ਪ੍ਰਸ਼ਾਸਨਿਕ ਫੇਰਬਦਲ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਦੇਰ ਰਾਤ ਪੰਜਾਬ ਵਿਚ 10 ਜ਼ਿਲਿਆਂ ਦੇ ਡੀ.ਸੀ. ਬਦਲ ਦਿੱਤੇ ਗਏ। ਇਨ੍ਹਾਂ ਵਿਚ ਜ਼ਿਆਦਾਤਰ ਅਫਸਰਾਂ ਨੂੰ ਚਰਨਜੀਤ ਚੰਨੀ ਦੇ ਸੀ.ਐੱਮ. ਬਣਨ ਤੋਂ ਬਾਅਦ ਡੀ.ਸੀ. ਲਗਾਇਆ ਗਿਆ ਸੀ। ਇਨ੍ਹਾਂ ਵਿਚ 4 ਮਹਿਲਾ ਆਈ.ਏ.ਐੱਸ. ਅਫਸਰਾਂ ਈਸ਼ਾ ਕਾਲੀਆ, ਸੋਨਾਲੀ ਗਿਰੀ, ਬਬੀਤਾ ਅਤੇ ਅਪਨੀਤ ਰਿਆਤ ਨੂੰ ਫਿਲਹਾਲ ਕੋਈ ਨਿਯੁਕਤੀ ਨਹੀਂ ਦਿੱਤੀ ਗਈ ਹੈ।
ਅੰਮ੍ਰਿਤਸਰ ਦੇ ਡੀ.ਸੀ. ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਕਤਸਰ ਲਗਾਇਆ ਗਿਆ ਹੈ। 
ਪਟਿਆਲਾ ਤੋਂ ਸੰਦੀਪ ਹੰਸ ਨੂੰ ਹੁਸ਼ਿਆਰਪੁਰ ਦਾ ਡੀ ਸੀ. ਲਗਾਇਆ ਗਿਆ ਹੈ।
ਪਠਾਨਕੋਟ ਦੇ ਡੀ.ਸੀ. ਸੰਜਮ ਅਗਰਵਾਲ ਨੂੰ ਮਾਲੇਰਕੋਟਲਾ ਤਾਇਨਾਤ ਕੀਤਾ ਗਿਆ ਹੈ। 
ਮੁਕਤਸਰ ਦੇ ਡੀ.ਸੀ. ਹਰਪ੍ਰੀਤ ਸੂਦਨ ਹੁਣ ਅੰਮ੍ਰਿਤਸਰ ਦੇ ਡੀ.ਸੀ. ਹੋਣਗੇ।
ਫਰੀਦਕੋਟ ਦੇ ਡੀ.ਸੀ. ਹਰਬੀਰ ਸਿੰਘ ਨੂੰ ਪਠਾਨਕੋਟ ਲਗਾਇਆ ਗਿਆ ਹੈ।
ਆਮ ਪ੍ਰਸ਼ਾਸਨ ਦੇ ਸਪੈਸ਼ਲ ਸੈਕਟ੍ਰੇਰੀ ਅਮਿਤ ਤਲਵਾਰ ਹੁਣ ਮੋਹਾਲੀ ਦੇ ਡੀ.ਸੀ. ਹੋਣਗੇ।
ਚੀਫ ਸੈਕ੍ਰੇਟਰੀ ਦੀ ਸਟਾਫ ਅਫਸਰ ਸਾਕਸ਼ੀ ਸਾਨੀ ਨੂੰ ਪਟਿਆਲਾ ਦਾ ਡੀ.ਸੀ. ਲਗਾਇਆ ਗਿਆ ਹੈ।
ਅੰਮ੍ਰਿਤਸਰ ਵਿਚ ਏ.ਡੀ.ਸੀ. ਰੂਹੀ ਨੂੰ ਫਰੀਦਕੋਟ ਦਾ ਡੀ.ਸੀ. ਲਗਾਇਆ ਗਿਆ ਹੈ।
ਪਟਿਆਲਾ ਦੀ ਏ.ਡੀ.ਸੀ. ਪ੍ਰੀਤੀ ਯਾਦਵ ਨੂੰ ਰੋਪੜ ਦਾ ਡੀ.ਸੀ. ਲਗਾਇਆ ਗਿਆ ਹੈ।
ਮੋਹਾਲੀ ਦੇ ਏ.ਡੀ.ਸੀ. ਹਿਮਾਂਸ਼ੂ ਅਗਰਵਾਲ ਨੂੰ ਬਬੀਤਾ ਦੀ ਥਾਂ ਫਾਜ਼ਿਲਕਾ ਦਾ ਡੀ.ਸੀ. ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ ਵੀ ਮਾਨ ਸਰਕਾਰ 6 ਜ਼ਿਲਿਆਂ ਦੇ ਡੀ.ਸੀ. ਬਦਲ ਚੁੱਕੀ ਹੈ। ਇਨ੍ਹਾਂ ਵਿਚ ਸੰਗਰੂਰ, ਮੋਗਾ, ਬਰਨਾਲਾ, ਬਠਿੰਡਾ, ਤਰਨਤਾਰਨ ਅਤੇ ਮਾਨਸਾ ਸ਼ਾਮਲ ਹੈ। ਸੰਗਰੂਰ ਸੀ.ਐੱਮ. ਦਾ ਗ੍ਰਹਿ ਜ਼ਿਲਾ ਹੈ, ਜਿੱਥੋਂ ਐੱਸ.ਐੱਸ.ਪੀ. ਸਵਪਨ ਸ਼ਰਮਾ  ਅਤੇ ਡੀ.ਸੀ. ਰਾਮਵੀਰ ਨੂੰ ਬਦਲ ਦਿੱਤਾ ਗਿਆ ਹੈ।

In The Market