LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਡਰੱਗ ਸਣੇ 6 ਕਾਬੂ

28 aug arrest

ਨਵਾਂਸ਼ਹਿਰ- ਨਵਾਂਸ਼ਹਿਰ ਪੁਲਿਸ ਨੇ ਨਸ਼ੇ ਵਿਰੁੱਧ ਕਾਰਵਾਈ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੀਆਈਏ ਸਟਾਫ ਨੇ 6 ਵਿਅਕਤੀਆਂ ਨੂੰ 38 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਕਥਿਤ ਦੋਸ਼ੀਆਂ ਕੋਲੋਂ ਇੱਕ ਟਰੱਕ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।

ਨਵਾਂਸ਼ਹਿਰ ਦੇ ਪੁਲਿਸ ਹੈਡਕੁਆਰਟਰ ਵਿੱਚ ਲੁਧਿਆਣਾ ਰੇਂਜ ਦੇ ਆਈ.ਜੀ. ਐਸ.ਐਸ. ਪਰਮਾਰ ਵਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਜਿਲ੍ਹਾ ਨਵਾਂਸ਼ਹਿਰ ਦੇ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਪਿੰਡ ਮਹਾਲੋਂ ਤੋ ਇੱਕ ਟਰੱਕ ਪੀਬੀ 04 ਵੀ 6366 ਨੂੰ ਰੋਕ ਕੇ ਜਦ ਉਸਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 38 ਕਿਲੋ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਆਈ.ਜੀ. ਨੇ ਦੱਸਿਆ ਕਿ ਕਸਬਾ ਬਲਾਚੌਰ ਦੇ ਨਾਮਵਰ ਗੈਂਗਸਟਰ ਜੋ ਇਸ ਸਮੇਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਵਲੋਂ ਆਪਣੇ ਸਾਥੀਆਂ ਜਿਨ੍ਹਾਂ ਦੀ ਪਹਿਚਾਣ ਸੋਮ ਨਾਥ ਵਾਸੀ ਬਲਾਚੌਰ ਅਤੇ ਕੁਲਵਿੰਦਰ ਰਾਮ ਕਿੰਦਾ ਵਾਸੀ ਬਲਾਚੌਰ ਦੀ ਮਦਦ ਇੱਕ ਟਰੱਕ ਦੇ ਟੂਲ ਦੀ ਤਰਪਾਲ ਵਿੱਚ ਰੱਖੀ ਹੈਰੋਇਨ, ਜੋ ਕਿ ਭੁੱਜ (ਗੁਜਰਾਤ) ਤੋਂ ਲਿਆ ਕੇ ਵੱਖ ਵੱਖ ਥਾਵਾਂ ਉੱਤੇ ਸਪਲਾਈ ਕਰਨੀ ਸੀ, ਨੂੰ ਕਾਬੂ ਕਰਕੇ ਇੱਕ ਵੱਡੀ ਸਫਲਤਾ ਹਾਂਸਲ ਕੀਤੀ ਹੈ।

ਨਾਮਵਰ ਗੈਂਗਸਟਰ ਅਤੇ ਸਪਲਾਇਰ ਸੋਨੂੰ ਖਤਰੀ ਜਿਸਨੇ ਇਨ੍ਹਾਂ ਦੋਸ਼ੀਆਂ ਨੂੰ ਇਹ ਨਸ਼ੇ ਦੀ ਵੱਡੀ ਖੇਪ ਲਿਆਉਣ ਬਦਲੇ 14 ਲੱਖ ਤੋਂ ਉੱਪਰ ਦੀ ਰਾਸ਼ੀ ਨੂੰ ਦਿੱਤੀ ਸੀ। ਪੁਲਿਸ ਜਾਣਕਾਰੀ ਅਨੁਸਾਰ ਸੋਨੂੰ ਖੱਤਰੀ ਕਈ ਆਪਰਾਧਿਕ ਮਾਮਲਿਆਂ ਵਿੱਚ ਭਗੌੜਾ ਹੈ ਜਿਸਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਆਈ.ਜੀ. ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਆਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਂਸਲ ਕੀਤਾ ਜਾਵੇਗਾ ਤਾਂ ਕਿ ਹੋਰ ਪੁਛਗਿੱਛ ਕੀਤਾ ਜਾਵੇ।ਫੜੀ ਖੇਪ ਦੀ ਅੰਤਰਰਾਸ਼ਟਰੀ ਕੀਮਤ ਉੱਤੇ ਆਈ ਜੀ ਪਰਮਾਰ ਨੇ ਕਿਹਾ ਕਿ ਅੰਤਰਰਾਸ਼ਟਰੀ ਕੀਮਤਾਂ ਵਿੱਚ ਹਰ ਰੋਜ ਫੇਰ ਬਦਲ ਨੂੰ ਲੈਕੇ ਕੋਈ ਫਿਕਮ ਕੀਮਤ ਨਹੀਂ ਦੱਸੀ ਜਾ ਸਕਦੀ।

In The Market