LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵਾਂਸ਼ਹਿਰ ‘ਚ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣ ਪਹੁੰਚੇ ਕੈਪਟਨ ਅਮਰਿੰਦਰ ਸਿੰਘ

13s capt

ਨਵਾਂਸ਼ਹਿਰ- ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਵਾਂਸ਼ਹਿਰ ਵਿਚ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੀ ਮੌਜੂਦ ਰਹੇ। 

ਪੜੋ ਹੋਰ ਖਬਰਾਂ: ਭਾਰਤ-ਪਾਕਿ ਸਰਹੱਦ ਨੇੜੇ ਮੁੜ ਦਿਖਿਆ ਡਰੋਨ, ਸਰਚ ਅਭਿਆਨ ਜਾਰੀ

ਇਸ ਮੌਕੇ ਪੰਜਾਬ ਮੁੱਖ ਮੰਤਰੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਖੇਤੀਬਾੜੀ ਕਾਲਜ ਨਾਲ ਸਾਨੂੰ ਬਹੁਤ ਸਾਰੇ ਲਾਭ ਮਿਲਣਗੇ। ਸਾਡੇ ਬੱਚੇ ਇਸ ਕਾਲਜ ਰਾਹੀਂ ਖੇਤੀਬਾੜੀ ਨਾਲ ਸਬੰਧਿਤ ਚੀਜ਼ਾਂ ਸਿੱਖ ਸਕਣਗੇ। ਚੰਗੀਆਂ ਫਸਲਾਂ ਦੀ ਪੈਦਾਵਾਰ ਵਧ ਸਕੇਗੀ। ਉਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਨੇ ਕਦੇ ਨਹੀਂ ਸੋਚਿਆ ਸੀ ਕਿ ਪੰਜਾਬ ਵਿਚ ਸੇਬ ਦੀ ਪੇਦਾਵਾਰ ਕੀਤੀ ਜਾ ਸਕੇਗੀ। ਹੁਣ ਹੁਸ਼ਿਆਰਪੁਰ ਵਿਚ ਵੀ ਸੇਬ ਦੀ ਖੇਤੀ ਮੁਮਕਿਨ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਬਾਰੇ ਵੀ ਗੱਲ ਕੀਤੀ ਤੇ ਮੁੜ ਇਨ੍ਹਾਂ ਰੱਦ ਕਰਨ ਦੀ ਅਪੀਲ ਵੀ ਕੀਤੀ।

ਪੜੋ ਹੋਰ ਖਬਰਾਂ: ਲਕਸ਼ਮੀ ਕਾਂਤਾ ਚਾਵਲਾ ਪਹੁੰਚੀ ਜਲਿਆਂਵਾਲਾ ਬਾਗ, ਕਿਹਾ-'ਕੇਂਦਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਹੁੰਚਾਈ ਠੇਸ'

ਦੇਖੋ ਹੋਰ ਕੀ ਬੋਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

 

In The Market