LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਮੂਲੀ ਤਕਰਾਰ ਕਾਰਣ ਚੱਲੀਆਂ ਗੋਲੀਆਂ ਤੇ ਇੱਟਾਂ ਰੋੜੇ ,ਵਾਲ ਵਾਲ ਬਚੀ ਜਾਨ 

7ap police station

ਗੁਰਦਾਸਪੁਰ : ਇਥੋਂ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ (Dera Baba Nanak) ਅਧੀਨ ਪੈਂਦੇ ਪਿੰਡ ਉਦੋਵਾਲੀ ਖੁਰਦ (Village Udowali Khurd) ਵਿੱਚ ਬੀਤੀ ਰਾਤ ਗੱਡੀ 'ਚ ਉੱਚੀ ਆਵਾਜ਼ 'ਚ ਗਾਣੇ ਲਾਉਣ ਨੂੰ ਲੈਕੇ ਹੋਈ ਮਾਮੂਲੀ ਤਕਰਾਰ (Minor conflicts) ਹਿੰਸਾ ਵਿਚ ਤਬਦੀਲ ਹੋ ਗਈ। ਇਸ ਦੌਰਾਨ ਭੁਪਿੰਦਰ ਸਿੰਘ ਭਿੰਦਾ (Bhupinder Singh Bhinda) ਅਤੇ ਉਸ ਦੇ ਅਣਪਛਾਤੇ ਨੌਜਵਾਨਾਂ ਵੱਲੋਂ ਬਲਦੇਵ ਸਿੰਘ (Baldev Singh) ਅਤੇ ਬਲਬੀਰ ਸਿੰਘ (Balbir Singh) ਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ (Blind pills) ਅਤੇ ਇੱਟਾਂ ਰੋੜਿਆਂ (Bricks and mortar) ਨਾਲ ਹਮਲਾ ਕੀਤਾ ਗਿਆ। ਜਿਸ ਨਾਲ ਕੋਈ ਜਾਨੀ ਨੁਕਸਾਨ (Casualties) ਤਾਂ ਨਹੀਂ ਹੋਇਆ ਪਰ ਕੋਠੀ ਅਤੇ ਘਰ ਦਾ ਬਹੁਤ ਭਾਰੀ ਨੁਕਸਾਨ (Heavy damage) ਹੋਇਆ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਬਲਦੇਵ ਸਿੰਘ ਅਤੇ ਬਲਬੀਰ ਸਿੰਘ ਨੇ ਦੱਸਿਆ ਇਹ ਭੁਪਿੰਦਰ ਸਿੰਘ ਭਿੰਦਾ ਆਪਣੇ ਇਕ ਅਣਪਛਾਤੇ ਨੌਜਵਾਨ ਨਾਲ ਆਪਣੀ ਗੱਡੀ ਵਿਚ ਉੱਚੀ ਉੱਚੀ ਗਾਣੇ ਲਗਾ ਕੇ ਸੁਣ ਰਿਹਾ ਸੀ।ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਵੱਲੋਂ ਸਾਡੇ ਨਾਲ ਹੱਥੋਪਾਈ ਕੀਤੀ ਅਤੇ ਬਾਅਦ ਵਿਚ ਵੇਖ ਲੈਣ ਦੀ ਧਮਕੀ ਦੇ ਕੇ ਚਲੇ ਗਏ। ਜਦੋਂ ਅਸੀਂ ਘਰ ਸੁੱਤੇ ਪਏ ਸੀ ਤਾਂ ਇਹ ਕਰੀਬ 12:30 ਵਜੇ ਭੁਪਿੰਦਰ ਸਿੰਘ ਭਿੰਦਾ ਇਕ ਗੱਡੀ ਅਤੇ ਤਿੰਨ ਮੋਟਰਸਾਈਕਲਾਂ ਸਮੇਤ ਕਰੀਬ 10 ਨੌਜਵਾਨ ਨੇ ਸਾਡੇ ਘਰਾਂ 'ਤੇ ਹਮਲਾ ਕਰ ਗੋਲੀਆਂ ਅਤੇ ਇੱਟਾਂ ਰੋੜੇ ਵਰ੍ਹਾਏ। ਜੋ ਕੇ ਗੇਟ ਅਤੇ ਏ ਸੀ ਅਤੇ ਕਮਰੇ ਦੀਆਂ ਦੀਵਾਰਾਂ ਤੇ ਲੱਗੀਆਂ, ਜਿਸ ਨਾਲ ਸਾਡੇ ਦੋਨਾਂ ਘਰਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ।

ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਜਾਨਾਂ ਘਰ ਵਿਚ ਲੁਕ ਕੇ ਬਚਾਈਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਤੁਰੰਤ 100 ਨੰਬਰ 'ਤੇ ਫੋਨ ਕੀਤਾ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਤੁਰੰਤ ਉਕਤ ਹਮਲਾਵਰਾਂ ਵਲੋਂ ਚਲਾਏ ਗਏ ਗੋਲੀਆਂ ਦੇ ਖੋਲ ਬਰਾਮਦ ਕਰਕੇ ਉਕਤ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਪੁਲਿਸ ਕੋਟਲੀ ਸੂਰਤ ਮੱਲ੍ਹੀ ਦੇ ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਿਕਾਇਤ ਮਿਲਣ 'ਤੇ ਬਿਆਨ ਦਰਜ ਕਰ ਹਮਲਾ ਕਰਨ ਵਾਲੇ ਭੁਪਿੰਦਰ ਸਿੰਘ ਅਤੇ ਉਸਦੇ ਨਾਲ 10 ਅਣਪਛਾਤੇ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ 307, 427, 452, 506 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

In The Market