LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਲੀਵੁੱਡ ਸਟਾਰ ਸੋਨੂੰ ਸੂਦ ਹਨ ਅਸਲੀ ਹੀਰੋ, ਸੜਕ ਹਾਦਸੇ 'ਚ ਜ਼ਖਮੀ ਨੌਜਵਾਨ ਨੂੰ ਪਹੁੰਚਾਇਆ ਹਸਪਤਾਲ

9f sonu sood

ਚੰਡੀਗੜ੍ਹ : ਪੰਜਾਬ ਵਿਚ ਸੜਕ ਕੰਢੇ ਰਾਤ ਨੂੰ ਕਾਰ ਵਿਚ ਜ਼ਖਮੀ ਪਏ ਨੌਜਵਾਨ ਲਈ ਬਾਲੀਵੁੱਡ ਸਟਾਰ ਸੋਨੂੰ ਸੂਦ (Bollywood star Sonu Sood) ਮਸੀਹਾ ਬਣ ਕੇ ਆਏ। ਘਟਨਾ ਮੋਗਾ ਸਥਿਤ ਕੋਟਕਪੁਰਾ ਬਾਈਪਾਸ (Kotkapura Bypass) ਦੀ ਹੈ। ਸੋਨੂੰ ਸੂਦ (Sonu Sood) ਰਾਤ ਨੂੰ ਉਥੋਂ ਲੰਘ ਰਹੇ ਸਨ। ਉਦੋਂ ਉਨ੍ਹਾਂ ਨੇ ਦੇਖਿਆ ਕਿ ਇਕ ਕਾਰ ਹਾਦਸਾ (Car accident) ਹੋ ਗਿਆ। ਉਥੇ ਉਹ ਨੇੜੇ ਗਏ ਤਾਂ ਕਾਰ ਅੰਦਰ ਇਕ ਨੌਜਵਾਨ ਸੀ। ਉਨ੍ਹਾਂ ਨੇ ਤੁਰੰਤ ਸਾਥੀਆਂ ਦੀ ਮਦਦ ਨਾਲ ਕਾਰ ਦਾ ਸੈਂਟਰ ਲਾਕ (Car center lock) ਖੁਲਵਾਇਆ। ਇਸ ਤੋਂ ਬਾਅਦ ਉਥੇ ਨੌਜਵਾਨ ਦਾ ਇਲਾਜ ਕਰਵਾਇਆ। ਉਸ ਦੀ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਸੋਨੂੰ ਸੂਦ (Sonu Sood) ਉਥੋਂ ਵਾਪਸ ਪਰਤੇ। Also Read : ਭਾਰਤ 'ਚ ਕੋਰੋਨਾ ਦੇ 71 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ, 1217 ਮਰੀਜ਼ਾਂ ਦੀ ਮੌਤ

Watch video: Sonu Sood sells eggs, bread on a cycle from 'Sonu Sood ki  Supermarket'
ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਪੰਜਾਬ ਦੀ ਮੋਗਾ ਸੀਟ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ। ਸੋਨੂੰ ਸੂਦ ਖੁਦ ਸਿਆਸਤ ਵਿਚ ਨਹੀਂ ਆਏ ਪਰ ਭੈਣ ਲਈ ਚੋਣ ਪ੍ਰਚਾਰ ਕਰ ਰਹੇ ਹਨ। ਕਾਂਗਰਸ ਨੇ ਸੋਨੂੰ ਦੀ ਭੈਣ ਨੂੰ ਟਿਕਟ ਦੇਣ ਲਈ ਆਪਣੇ ਮੌਜੂਦਾ ਵਿਧਾਇਕ ਹਰਜੋਤ ਕਮਲ ਤੱਕ ਨੂੰ ਇਕ ਪਾਸੇ ਕਰ ਦਿੱਤਾ ਹੈ। ਇਸ ਨਾਰਾਜ਼ਗੀ ਦੀ ਵਜ੍ਹਾ ਨਾਲ ਹਰਜੋਤ ਕਮਲ ਹੁਣ ਭਾਜਪਾ ਵਿਚ ਸ਼ਾਮਲ ਹੋ ਕੇ ਮੋਗਾ ਤੋਂ ਹੀ ਚੋਣ ਲੜ ਰਹੇ ਹਨ।
ਸੋਨੂੰ ਸੂਦ ਕੋਰੋਨਾ ਕਾਲ ਵਿਚ ਖੂਬ ਚਰਚਾ ਵਿਚ ਆਏ। ਜਦੋਂ ਉਨ੍ਹਾਂ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਦੀਆਂ ਲੋੜਾਂ ਦਾ ਖਰਚ ਚੁੱਕਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਕੋਰੋਨਾ ਦੇ ਚੱਲਦੇ ਲਾਕਡਾਊਨ ਵਿਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਵਿਚ ਵੀ ਮਦਦ ਕੀਤੀ।

In The Market