LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਬੈਂਕਾਂ 'ਚ ਲੁੱਟ ਨੂੰ ਅੰਜਾਮ ਦੇਣ ਵਾਲਾ ਗਿਰੋਹ ਗ੍ਰਿਫਤਾਰ

23feb arrest

ਅੰਮ੍ਰਿਤਸਰ : ਪੰਜਾਬ ਦੇ ਤਰਨਤਾਰਨ (Tarn Taran of Punjab) ਅਤੇ ਅੰਮ੍ਰਿਤਸਰ ਦੇ ਬੈਂਕਾਂ (Banks of Amritsar) ਵਿਚ ਲੱਖਾਂ ਦੀ ਲੁੱਟ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਦੇਹਾਤ ਪੁਲਿਸ (Rural Police) ਨੇ ਫੜਣ ਵਿਚ ਸਫਲਤਾ ਹਾਸਲ ਕੀਤੀ ਹੈ। ਮਹਿਲਾ ਸਣੇ 7 ਨੌਜਵਾਨਾਂ ਵਾਲਾ ਇਹ ਗਿਰੋਹ ਅਜਨਾਲਾ ਥਾਣੇ ਦੀ ਪੁਲਿਸ (Police station) ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਕੋਈ ਅਧਿਕਾਰੀ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਰਿਹਾ ਹੈ ਪਰ ਅੱਜ ਐੱਸ.ਐੱਸ.ਪੀ. ਰੂਰਲ (SSP Rural) ਖੁਦ ਇਸ ਘਟਨਾਕ੍ਰਮ ਦੀ ਜਾਣਕਾਰੀ ਦੇਣਗੇ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਬੈਂਕਾਂ ਵਿਚ ਲੁੱਟ ਦੀਆਂ ਵਾਰਦਾਤਾਂ ਕਾਫੀ ਜ਼ਿਆਦਾ ਵੱਧਣ ਲੱਗੀਆਂ ਸਨ। ਵੋਟਿੰਗ ਤੋਂ ਇਕ ਦਿਨ ਪਹਿਲਾਂ 19 ਫਰਵਰੀ ਨੂੰ ਵੀ ਤਰਨਤਾਰਨ ਦੇ ਨੌਸ਼ਹਿਰਾ ਪਨੁਆ ਵਿਚ ਐੱਚ.ਡੀ.ਐੱਫ. ਸੀ ਬੈਂਕ ਵਿਚ ਲੁੱਟ ਦੀ ਵਾਰਦਾਤ ਹੋਈ ਸੈ। ਇਥੋਂ 37.72 ਲੱਖ ਰੁਪਏ ਲੁੱਟੇ ਗਏ ਸਨ। ਅਜੇ ਤੱਕ ਇਸ ਗੈਂਗ ਨੇ 6 ਤੋਂ ਜ਼ਿਆਦਾ ਵਾਰਦਾਤਾਂ ਨੂੰ ਕਬੂਲਿਆ ਹੈ। ਪੁਲਿਸ ਲਗਾਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ  ਬੁੱਧਵਾਰ ਦਾ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰੇਗੀ, ਤਾਂ ਜੋ ਲੁੱਟੀ ਗਈ ਰਾਸ਼ੀ ਨੂੰ ਰਿਕਵਰ ਕੀਤਾ ਜਾ ਸਕੇ। 
ਲੁੱਟ ਦੀਆਂ ਵਾਰਦਾਤਾਂ ਜੋ ਮੁਲਜ਼ਮਾਂ ਨੇ ਕਬੂਲੀਆਂ
5 ਫਰਵਰੀ ਨੂੰ ਕੱਚਾ ਪੱਕਾ ਦੇ ਐਕਸਿਸ ਬੈਂਕ ਤੋਂ 10,400 ਰੁਪਏ ਲੁੱਟ ਲਏ ਸਨ।
8 ਫਰਵਰੀ ਨੂੰ ਮਜੀਠਾ ਰੋਡ ਦੇ ਪੰਜਾਬ ਐਂਡ ਸਿੰਧ ਬੈਂਕ ਤੋਂ 5.08  ਲੱਖ ਰੁਪਏ ਲੁੱਟੇ ਸਨ।
19 ਫਰਵਰੀ ਨੂੰ ਤਰਨਤਾਰਨ ਦੇ ਐੱਚ.ਡੀ.ਐੱਫ.ਸੀ. ਬੈਂਕ ਵਿਚੋਂ 37.72 ਲੱਖ ਰੁਪਏ ਦੀ ਚੋਰੀ। 5 ਜਨਵਰੀ ਨੂੰ ਮਾਨਵਾਲਾ ਦੇ ਪੰਜਾਬ ਨੈਸ਼ਨਲ ਬੈਂਕ ਵਿਚ 2.30 ਲੱਖ ਰੁਪਏ ਲੁੱਟੇ। 25 ਜਨਵਰੀ ਨੂੰ ਪੈਸਿਆਂ ਦੇ ਨਾਲ ਰਾਈਫਲ ਵੀ ਖੋਹੀ। 19 ਜਨਵਰੀ ਨੂੰ ਅਜਨਾਲਾ ਦੇ ਕੋ-ਆਪਰੇਟਿਵ ਬੈਂਕ ਤੋਂ 11.45 ਲੱਖ ਰੁਪਏ ਦੀ ਲੁੱਟ

In The Market