LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੱਡੀ ਖਬਰ: ਮਾਨ ਸਰਕਾਰ ਵਲੋਂ ਬਿਜਲੀ ਵਿਭਾਗ 'ਚ ਭਰਤੀ ਲਈ ਨੋਟਿਸ ਜਾਰੀ

23a job

ਚੰਡੀਗੜ੍ਹ- ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਹੁਣ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਹਤ ਦੇਣ ਦੀ ਤਿਆਰੀ ਕਰ ਲਈ ਹੈ। ਸਰਕਾਰ ਨੇ ਨੌਕਰੀਆਂ ਬਾਰੇ ਵੱਡਾ ਫੈਸਲਾ ਲਿਆ ਹੈ। ਮਾਨ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵਿਚ 1690 ਸਹਾਇਕ ਲਾਈਨਮੈਨ ਦੇ ਅਹੁਦੇ ਲਈ ਭਰਤੀ ਕੱਢੀ ਹੈ। ਇਸ ਸਬੰਧੀ ਅਰਜ਼ੀਆਂ ਮੰਗੀਆਂ ਗਈਆਂ ਹਨ। 

Also Read: ਪੰਜਾਬ 'ਚ ਮੋਟਰਸਾਈਕਲ ਰੇਹੜੀਆਂ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ

ਸਰਕਾਰ ਨੇ 1690 ਸਹਾਇਕ ਲਾਈਨਮੈਨ ਦੇ ਅਹੁਦੇ ਲਈ ਭਰਤੀ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਦੱਸਿਆ ਗਿਆ ਹੈ ਕਿ ਨੌਕਰੀਆਂ ਲਈ ਯੋਗਤਾ ਸਣੇ ਹੋਰ ਜਾਣਕਾਰੀ 30 ਅਪਰੈਲ 2022 ਨੂੰ ਵਿਭਾਗ ਦੀ ਵੈਬਸਾਇਟ https://pspcl.in/Recruitment ਉਤੇ ਪਾ ਦਿੱਤੀ ਜਾਵੇਗੀ। ਦੱਸ ਦਈਏ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੇਰੁਜ਼ਗਾਰੀ ਇਕ ਵੱਡਾ ਮੁੱਦਾ ਸੀ। ਸਾਰੀਆਂ ਪਾਰਟੀਆਂ ਨੇ ਸਰਕਾਰ ਬਣਨ ਉਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਆਉਂਦੇ ਸਮੇਂ ਵਿਚ ਹੋਰ ਵਿਭਾਗਾਂ ਵਿਚ ਵੀ ਵੱਡੀ ਗਿਣਤੀ ਭਰਤੀਆਂ ਕਰ ਸਕਦੀ ਹੈ।

Also Read: ਚੰਡੀਗੜ੍ਹ ਨਗਰ ਨਿਗਮ ਵੱਲੋਂ ਰਾਜਾ ਵੜਿੰਗ ਨੂੰ ਨੋਟਿਸ ਦੇ ਨਾਲ 29 ਹਜ਼ਾਰ ਦਾ ਜੁਰਮਾਨਾ

In The Market