ਚੰਡੀਗੜ੍ਹ- ਪੰਜਾਬ ਵਿਚ ਕਾਂਗਰਸ ਦਾ ਸਿਆਸੀ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕੇ ਇਸ ਸਿਆਸੀ ਘਮਾਸਾਣ ਵਿਚਾਲੇ ਆਮ ਆਦਮੀ ਪਾਰਟੀ ਫਲੋਰ ਟੈਸਟ ਦੀ ਮੰਗ ਚੁੱਕਣ ਜਾ ਰਹੀ ਹੈ।
ਪੜੋ ਹੋਰ ਖਬਰਾਂ: ਬਾਘਾ ਪੁਰਾਣਾ ਪਹੁੰਚੇ ਸੁਖਬੀਰ ਸਿੰਘ ਬਾਦਲ, ਕੀਤਾ ਇਕ ਹੋਰ ਉਮੀਦਵਾਰ ਦਾ ਐਲਾਨ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਆਮ ਆਦਮੀ ਪਾਰਟੀ ਪ੍ਰਧਾਨ ਹਰਪਾਲ ਚੀਮਾ ਦੀ ਅਗਵਾਈ ਵਿਚ ਇਕ ਵਫਦ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਰਾਜਪਾਲ ਸਾਹਮਣੇ ਕਾਂਗਰਸ ਦੇ ਫਲੋਰ ਟੈਸਟ ਦੀ ਮੰਗ ਕੀਤੀ ਜਾਵੇਗੀ।
ਪੜੋ ਹੋਰ ਖਬਰਾਂ: ਕਾਂਗਰਸ ਵਿਚ ਕਲੇਸ਼ ਵਿਚਾਲੇ ਭਲਕੇ ਸੋਨੀਆ-ਰਾਹੁਲ ਨਾਲ ਮੁਲਾਕਾਤ ਕਰਨਗੇ ਹਰੀਸ਼ ਰਾਵਤ
ਇਥੇ ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵਿਚਾਲੇ ਬੀਤੇ ਕੁਝ ਦਿਨਾਂ ਤੋਂ ਸਿਆਸੀ ਕਲੇਸ਼ ਚੱਲ ਰਿਹਾ ਹੈ। ਕੈਬਨਿਟ ਮੰਤਰੀਆਂ ਸਣੇ ਕੁਝ ਵਿਧਾਇਕ ਪੰਜਾਬ ਮੁੱਖ ਮੰਤਰੀ ਤੋਂ ਨਾਰਾਜ਼ ਚੱਲ ਰਹੇ ਹਨ। ਇਸ ਦੌਰਾਨ ਇਨ੍ਹਾਂ ਮੰਤਰੀਆਂ ਵਲੋਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਪਰ ਇਸ ਦੌਰਾਨ ਹਰੀਸ਼ ਰਾਵਤ ਵਲੋਂ ਸਾਫ ਕਰ ਦਿੱਤਾ ਗਿਆ ਕਿ 2022 ਦੀਆਂ ਚੋਣਾਂ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੇਗੀ।
ਪੜੋ ਹੋਰ ਖਬਰਾਂ: ਗੁਰਦਾਸ ਮਾਨ ਦੇ ਹੱਕ 'ਚ ਨਿੱਤਰੇ ਰਾਜਾ ਵੜਿੰਗ, ਕਿਹਾ-'ਰੱਦ ਕਰਵਾਵਾਂਗੇ ਪਰਚਾ'
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Himachal Pradesh: हिमाचल में जबरदस्त भारी बर्फबारी, 4 दिन में पहुंचे 3.30 लाख पर्यटक, जानें कैसा रहेगा आज का मौसम
Jalandhar Ambulance Accident: बड़ा हादसा! मरीज को ले जा रही एंबुलेंस और ट्रॉले की भीषण टक्कर
Manmohan Singh Last Rites: पूर्व प्रधानमंत्री डॉ. मनमोहन सिंह का आज निगम घाट पर होगा अंतिम संस्कार