LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਣੇ 5 ਸੂਬਿਆਂ 'ਚ ATS ਦੇ ਛਾਪੇ, ਨਕਸਲੀਆਂ ਤੱਕ ਪਹੁੰਚੇ ਬੀ.ਐੱਸ.ਐੱਫ. ਦੇ ਹਥਿਆਰ

26n2

ਚੰਡੀਗੜ੍ਹ- ਦੇਸ਼ ਦੀਆਂ ਸਰਹੱਦਾਂ (Borders) ਦੀ ਸੁਰੱਖਿਆ ਲਈ ਜ਼ਿੰਮੇਵਾਰ ਬੀ. ਐੱਸ. ਐੱਫ. (BSF) ’ਚ ਹਥਿਆਰਾਂ ਦੇ ਸਮੱਗਲਰਾਂ ਨੇ ਸੰਨ੍ਹ ਲਾਈ ਹੈ। ਝਾਰਖੰਡ ਪੁਲਿਸ (Jharkhand Police) ਦੇ ਅੱਤਵਾਦ ਵਿਰੋਧੀ ਦਸਤੇ (ATS) ਨੇ ਬੀ. ਐੱਸ. ਐੱਫ. ਦੇ ਜਵਾਨਾਂ ਦੀ ਮਦਦ ਨਾਲ ਨਕਸਲੀਆਂ (Naxals) ਅਤੇ ਗੈਂਗਸਟਰਾਂ ( Gangsters) ਨੂੰ ਹਥਿਆਰ ਸਪਲਾਈ ਕਰਨ ਦੀ ਇਸ ਖੇਡ ਦਾ ਪਰਦਾਫਾਸ਼ ਕੀਤਾ ਹੈ।  ਝਾਰਖੰਡ ਏ. ਟੀ. ਐੱਸ ਨੇ 5 ਸੂਬਿਆਂ ਬਿਹਾਰ (Bihar), ਮਹਾਰਾਸ਼ਟਰ (Maharashtra), ਪੰਜਾਬ (Punjab), ਰਾਜਸਥਾਨ (Rajasthan) ਅਤੇ ਮੱਧ ਪ੍ਰਦੇਸ਼ (Madhya Pradesh) ’ਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ 5 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।

Also Read: ਜਲੰਧਰ ਬੱਸ ਸਟੈਂਡ ਨੇੜੇ ਚੱਲੀਆਂ ਗੋਲੀਆਂ, ਨੌਜਵਾਨ ਹਲਾਕ

ਇਨ੍ਹਾਂ ਵਿਚ ਫਿਰੋਜ਼ਪੁਰ, ਪੰਜਾਬ ਦੀ ਬੀ. ਐੱਸ. ਐੱਫ.-116 ਬਟਾਲੀਅਨ ਦਾ ਹੈੱਡ ਕਾਂਸਟੇਬਲ ਕਾਰਤਿਕ ਬੇਹੜਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬਿਹਾਰ ਦੇ ਸਾਰਨ ਤੋਂ ਬੀ. ਐੱਸ. ਐੱਫ.-114 ਬਟਾਲੀਅਨ ਤੋਂ ਸਵੈ-ਇੱਛੁਕ ਸੇਵਾਮੁਕਤੀ ਲੈਣ ਵਾਲੇ ਅਰੁਣ ਕੁਮਾਰ ਸਿੰਘ, ਮੱਧ ਪ੍ਰਦੇਸ਼ ਤੋਂ ਕੁਮਾਰ ਗੁਰਲਾਲ ਓਚਵਾਰੇ, ਸ਼ਿਵਲਾਲ ਧਵਨ ਸਿੰਘ ਚੌਹਾਨ, ਹੀਰਾਲਾ ਗੁਮਾਨ ਸਿੰਘ ਓਚਵਾਰੇ ਸ਼ਾਮਲ ਹਨ। ਅਰੁਣ ਇਸ ਗਿਰੋਹ ਦਾ ਮਾਸਟਰਮਾਈਂਡ ਹੈ। ਇਸ ਗਿਰੋਹ ਦੇ ਕਈ ਹੋਰ ਲਿੰਕ ਵੀ ਮਿਲੇ ਹਨ। ਇਨ੍ਹਾਂ ਦੇ ਆਧਾਰ ’ਤੇ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਕਈ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ। ਇਨ੍ਹਾਂ ਦੇ ਗਠਜੋੜ ਦਾ ਮੁੱਖ ਕੇਂਦਰ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਨੂੰ ਜੋੜਨ ਵਾਲੀ ਸਰਹੱਦ ਹੈ। ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਅਤੇ ਐੱਮ. ਪੀ. ਦੇ ਬੁਰਹਾਨਪੁਰ ਜ਼ਿਲ੍ਹੇ ਵਿਚ ਉਨ੍ਹਾਂ ਦਾ ਪੂਰਾ ਸੈੱਟਅੱਪ ਹੈ। ਇਥੇ ਹਥਿਆਰਾਂ ਦੀ ਫੈਕਟਰੀ ਵੀ ਸਥਾਪਿਤ ਕੀਤੀ ਗਈ ਸੀ। ਮੁਲਜ਼ਮ ਇਥੇ ਹਥਿਆਰ ਤਿਆਰ ਕਰਕੇ ਆਪਣੇ ਨੈੱਟਵਰਕ ਰਾਹੀਂ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰ ਰਹੇ ਸਨ।

9000 ਕਾਰਤੂਸ ਬਰਾਮਦ ਕੀਤੇ
ਝਾਰਖੰਡ ਏ. ਟੀ. ਐੱਸ. ਦੇ ਐੱਸ. ਪੀ. ਪ੍ਰਸ਼ਾਂਤ ਆਨੰਦ ਅਤੇ ਆਈ. ਜੀ. ਏ. ਵੀ. ਹੋਮਕਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਫੜੇ ਗਏ ਵਿਅਕਤੀਆਂ ਕੋਲੋਂ 9000 ਤੋਂ ਵੱਧ ਕਾਰਤੂਸ, 14 ਹਾਈਟੈਕ ਪਿਸਤੌਲ, 21 ਮੈਗਜ਼ੀਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।

Also Read: ਕਿਸਾਨੀ ਅੰਦੋਲਨ ਨੂੰ ਇਕ ਸਾਲ ਪੂਰਾ': ਵੱਡੀਆਂ ਘਟਨਾਵਾਂ ਜਿਨ੍ਹਾਂ ਨੇ ਹਿਲਾਈ ਖੇਤੀ ਕਾਨੂੰਨਾਂ ਦੀ ਨੀਂਹ

ਦੇਸ਼ ਭਰ ਵਿਚ ਹਥਿਆਰਾਂ ਦੀ ਸਪਲਾਈ
ਹੋਮਕਰ ਨੇ ਦੱਸਿਆ ਕਿ ਇਹ ਗਿਰੋਹ ਝਾਰਖੰਡ ਸਮੇਤ ਦੇਸ਼ ਭਰ ਵਿਚ ਨਕਸਲੀਆਂ ਅਤੇ ਸੰਗਠਿਤ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ। ਏ. ਟੀ. ਐੱਸ. ਦੇ ਐੱਸ. ਪੀ. ਪ੍ਰਸ਼ਾਂਤ ਆਨੰਦ ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਨਾ ਅਰੁਣ ਕੁਮਾਰ ਹੈ, ਜਿਸ ਨੇ ਬੀ. ਐੱਸ. ਐੱਫ. ਦੀ 116 ਬਟਾਲੀਅਨ ਤੋਂ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਲਈ ਹੈ। ਏ. ਟੀ. ਐੱਸ ਦੀ ਟੀਮ ਨੇ ਉਸ ਦੀ ਨਿਸ਼ਾਨਦੇ ਹੀ ’ਤੇ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

In The Market