LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਕ ਹੋਰ ਸਾਬਕਾ ਕਾਂਗਰਸੀ ਵਿਧਾਇਕ ਦੀਆਂ ਵਧੀਆਂ ਮੁਸ਼ਕਲਾਂ, ਹੋਵੇਗੀ ਪੁੱਛਗਿੱਛ 

11aug2121121

ਚੰਡੀਗੜ੍ਹ- ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਨਿਸ਼ਾਨੇ 'ਤੇ ਵੀ ਆਏ ਹਨ। ਕਲ ਵਿਜੀਲੈਂਸ ਬਿਊਰੋ ਨੇ ਪਿੰਡ ਆਕੜੀ ਦੇ ਸਰਪੰਚ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਬਾਅਦ ਜਲਾਲਪੁਰ ਦੀ ਭੂਮਿਕਾ ਵੀ ਇਸ ਕਰੋੜਾਂ ਦੇ ਪੰਚਾਇਤੀ ਫੰਡ ਘੁਟਾਲੇ ਵਿਚ ਸ਼ੱਕ ਦੇ ਦਾਇਰੇ ਵਿਚ ਹਨ। ਜਲਾਲਪੁਰ ਅਜੇ ਆਸਟ੍ਰੇਲੀਆ ਵਿੱਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਆ ਕੇ ਉਸ ਦੀ ਜਾਂਚ ਵਿਚ ਸ਼ਾਮਲ ਹੋਣਗੇ। ਵਿਜੀਲੈਂਸ ਬਿਊਰੋ ਨੇ ਪਟਿਆਲਾ ਜ਼ਿਲੇ ਦੇ ਪਿੰਡ ਆਕੜੀ ਦੇ ਸਰਪੰਚ ਹਰਜੀਤ ਕੌਰ ਨੂੰ ਗ੍ਰਿਫਤਾਰ ਕੀਤਾ। 12.24 ਕਰੋੜ ਦੀ ਹੇਰਾਫੇਰੀ ਦਾ ਸਵਾਲ ਹੈ। ਵਿਜੀਲੈਂਸ ਬਿਊਰੋ ਨੇ ਪਟਿਆਲਾ ਜ਼ਿਲੇ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ 'ਤੇ ਪੰਚਾਇਤੀ ਫੰਡਾਂ ਵਿਚ 12.24 ਕਰੋੜ ਦੀ ਹੇਰਾਫੇਰੀ ਦਾ ਇਲਜ਼ਾਮ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿਚ ਜਲਾਲਪੁਰ ਰਾਹੀਂ ਹੀ ਰੁਪਇਆਂ ਦਾ ਲੈਣ-ਦੇਣ ਹੋਇਆ। ਜਿਸ ਤੋਂ ਬਾਅਦ ਜਲਾਲਪੁਰ ਤੋਂ ਵੀ ਪੁੱਛਗਿਛ ਦੀ ਤਿਆਰੀ ਹੈ।
ਪੰਜਾਬ ਦੇ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਹ ਬਹੁਤ ਵੱਡਾ ਘਪਲਾ ਹੋਇਆ ਸੀ। ਜਿਸ ਵਿਚ ਕਈ ਅਫਸਰ ਵੀ ਸਸਪੈਂਡ ਕੀਤੇ ਹਨ। ਵਿਜੀਲੈਂਸ ਦੇ ਕੋਲ ਇਸ ਦੀ ਜਾਂਚ ਹੈ। ਇਸ ਵਿਚ ਵਿਧਾਇਕ ਜਲਾਲਪੁਰ ਦੀ ਕਰੀਬੀ ਸਰਪੰਚ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

In The Market