LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਰੂਸਾ ਆਲਮ ਉੱਤੇ ਮੁਹੰਮਦ ਮੁਸਤਫ਼ਾ ਦਾ ਇਕ ਹੋਰ ਹਮਲਾ, ਟਵੀਟ ਕਰ ਆਖੀ ਇਹ ਗੱਲ

31o dgp

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਇਕ ਵਾਰ ਫਿਰ ਤੋਂ ਆਰੂਸਾ ਆਲਮ ਉੱਤੇ ਹਮਲਾ ਬੋਲਿਆ ਹੈ। ਉਨ੍ਹਾਂ ਵੱਲੋਂ ਆਰੂਸਾ ਆਲਮ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। 

Also Read: ਪ੍ਰਕਾਸ਼ ਸਿੰਘ ਬਾਦਲ ਦਾ ਕਾਂਗਰਸ 'ਤੇ ਵੱਡਾ ਹਮਲਾ, ਕੈਪਟਨ ਬਾਰੇ ਵੀ ਦਿੱਤਾ ਇਹ ਬਿਆਨ

ਆਪਣੇ ਟਵੀਟ 'ਚ ਮੁਹੰਮਦ ਮੁਸਤਫ਼ਾ ਨੇ ਕਿਹਾ ਹੈ ਕਿ ਆਰੂਸਾ ਆਲਮ ਹੁਣ ਉਨ੍ਹਾਂ ਦਾ ਮੂੰਹ ਨਾ ਖੁੱਲ੍ਹਵਾਉਣ ਕਿਉਂਕਿ ਉਹ ਕੈਪਟਨ ਦੇ ਨਾਲ ਹੀ ਉਨ੍ਹਾਂ ਨੂੰ ਮਿਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨਾਲ ਆਉਣ ਕਰਕੇ ਉਨ੍ਹਾਂ ਨੇ ਆਰੂਸਾ ਆਲਮ ਦਾ ਸੁਆਗਤ ਕੀਤਾ ਹੈ ਅਤੇ ਕਦੇ ਵੀ ਕਿਸੇ ਕੰਮ ਨੂੰ ਲੈ ਕੇ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ। ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਜਦੋਂ ਵੀ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਅਤੇ ਸ਼ਿਸ਼ਟਾਚਾਰ ਵੱਜੋਂ ਉਨ੍ਹਾਂ ਨੇ ਆਰੂਸਾ ਆਲਮ ਨਾਲ ਮੁਲਾਕਾਤ ਕੀਤੀ। ਮੁਹੰਮਦ ਮੁਸਤਫ਼ਾ ਨੇ ਆਰੂਸਾ ਆਲਮ ਨੂੰ ਕਿਹਾ ਕਿ ਸੂਬਾਈ ਕਾਂਗਰਸ ਦੇ ਮਾਮਲਿਆਂ ਤੋਂ ਉਹ ਦੂਰ ਰਹਿਣ। 

Also Read: ਸੁਨੀਲ ਜਾਖੜ ਨੇ ਇੰਦਰਾ ਗਾਂਧੀ ਦੀ ਬਰਸੀ ਮੌਕੇ ਆਪਣੀ ਸਰਕਾਰ 'ਤੇ ਚੁੱਕੇ ਸਵਾਲ

ਮੁਹੰਮਦ ਮੁਸਤਫ਼ਾ ਨੇ ਆਰੂਸਾ ਆਲਮ ਨੂੰ ਕਿਹਾ ਹੈ ਕਿ ਉਹ ਬੇਸ਼ਰਮੀ ਭਰੇ ਝੂਠ ਦਾ ਸਹਾਰਾ ਨਾ ਲੈਣ। ਉਨ੍ਹਾਂ ਕਿਹਾ ਕਿ ਆਰੂਸਾ ਨੂੰ ਉਨ੍ਹਾਂ ਨੇ 16 ਸਾਲਾਂ 'ਚ ਕਦੇ ਵੀ ਬਿਨਾ ਕਿਸੇ ਕੇਸ ਦੇ ਕੋਈ ਸੱਦਾ ਨਹੀਂ ਦਿੱਤਾ। ਦੱਸਣਯੋਗ ਹੈ ਕਿ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਅਤੇ ਆਰੂਸਾ ਆਲਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫ਼ੀ ਗਰਮਾਈ ਹੋਈ ਹੈ।

Also Read: ਪਾਕਿਸਤਾਨ 'ਚ ਯਾਤਰੀ ਵੈਨ ਹਾਦਸੇ ਦੀ ਸ਼ਿਕਾਰ, 4 ਲੋਕਾਂ ਦੀ ਮੌਤ

In The Market