LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਮਾਮਲੇ 'ਚ ਬੋਲਿਆ ਅੰਕਿਤ ਸੇਰਸਾ, 'ਗੋਲਡੀ ਬਰਾੜ ਨੇ ਕੀਤਾ ਧੋਖਾ'

ankit goldy

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰ ਅੰਕਿਤ ਸੇਰਸਾ ਨੇ ਪੁਲਿਸ ਪੁੱਛਗਿੱਛ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। 19 ਸਾਲ ਦੇ ਸ਼ਾਰਪਸ਼ੂਟਰ ਨੇ ਕਿਹਾ ਕਿ ਗੈਂਗਸਟਰ ਗੋਲਡੀ ਬਰਾੜ ਦੱਗੇਬਾਜ਼ ਹੈ। ਉਸ ਨੇ ਕਤਲ ਤੋਂ ਪਹਿਲਾਂ ਮੂੰਹਮੰਗੇ ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਉਸ ਨੂੰ ਇਹ ਵੀ ਕਿਹਾ ਸੀ ਕਿ ਹਰਿਆਣਾ ਵਿਚ ਉਸ ਦਾ ਨਾਂ ਚਮਕਾ ਦੇਵੇਗਾ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਹਾਲਾਂਕਿ ਸੇਰਸਾ ਦਾ ਇਹ ਦਾਅਵਾ ਸੱਚ ਹੈ ਜਾਂ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਹੈ, ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।
ਅੰਕਿਤ ਸੇਰਸਾ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਉਸ ਨੇ 6 ਮਹੀਨੇ ਪਹਿਲਾਂ ਹੀ ਲਾਰੈਂਸ ਗੈਂਗ ਜੁਆਇਨ ਕੀਤੀ ਸੀ। ਰਾਜਸਥਾਨ ਵਿਚ 2 ਵਾਰਦਾਤਾਂ ਕਰਨ ਤੋਂ ਬਾਅਦ ਉਹ ਮੋਨੂੰ ਡਾਗਰ ਰਾਹੀਂ ਗੋਲਡੀ ਦੇ ਟੱਚ ਵਿਚ ਆਇਆ। ਕਤਲ ਦੇ ਦਿਨ ਸੇਰਸਾ ਦੇ ਦੋਹਾਂ ਹੱਥਾਂ 'ਚ ਨਾਲ ਪਿਸਟਲ ਸੀ। ਉਸ ਨੇ ਸਭ ਤੋਂ ਨੇੜੇ ਜਾ ਕੇ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ। ਸੇਰਸਾ ਦੀ ਲਾਈਫ ਦਾ ਇਹ ਪਹਿਲਾ ਮਾਮਲਾ ਸੀ। ਜਿਸ ਨੂੰ ਉਸ ਨੇ ਵਹਿਸ਼ੀਆਨਾ ਤਰੀਕੇ ਨਾਲ ਅੰਜਾਮ ਦਿੱਤਾ।
ਇਸ ਤੋਂ ਪਹਿਲਾਂ ਸ਼ਾਰਪਸ਼ੂਟਰ ਪ੍ਰਿਯਵਰਤ ਫੌਜੀ ਅਤੇ ਕਸ਼ਿਸ਼ ਕੋਲੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਸੀ ਕਿ ਮੂਸੇਵਾਲਾ ਦੇ ਕਤਲ ਦਾ ਸੌਦਾ 1 ਕਰੋੜ ਵਿਚ ਹੋਇਆ ਸੀ। ਸ਼ਾਰਪਸ਼ੂਟਰਸ ਨੂੰ ਖੁਸ਼ ਕਰਨ ਅਤੇ ਯਕੀਨ ਦਿਵਾਉਣ ਲਈ ਕਤਲ ਤੋਂ ਪਹਿਲਾਂ ਗੋਲਡੀ ਨੇ ਹਥਿਆਰ ਅਤੇ 10 ਲੱਖ ਰੁਪਏ ਭਿਜਵਾ ਦਿੱਤੇ। ਕਤਲ ਵਾਲੇ ਦਿਨ ਇਹ ਰਕਮ ਉਨ੍ਹਾਂ ਦੇ ਨਾਲ ਗੱਡੀ ਵਿਚ ਸੀ। ਹਰ ਸ਼ੂਟਰ ਨੂੰ 5-5 ਲੱਖ ਰੁਪਏ ਮਿਲਣੇ ਸਨ। ਬਾਕੀ ਰਕਮ ਮੂਸੇਵਾਲਾ ਦੀ ਰੇਕੀ ਅਤੇ ਸ਼ਾਰਪਸ਼ੂਟਰਸ ਨੂੰ ਭੱਜਣ-ਲੁਕਣ ਵਿਚ ਮਦਦ ਕਰਨ ਵਾਲਿਆਂ ਨੂੰ ਦਿੱਤੇ ਜਾਣੇ ਸਨ।
ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਹਾਲ ਹੀ ਵਿਚ ਨਕਾਬ ਪਹਿਨ ਕੇ ਇਕ ਵੀਡੀਓ ਜਾਰੀ ਕੀਤੀ ਸੀ। ਜਿਸ ਵਿਚ ਉਸ ਨੇ ਕਿਹਾ ਸੀ ਕਿ ਮੂਸੇਵਾਲਾ ਨੂੰ ਮਾਰਣ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਗੈਂਗ ਕਿਸੇ ਨੂੰ ਫਿਰੌਤੀ ਨਹੀਂ ਦਿੰਦਾ। ਜੋ ਉਨ੍ਹਾਂ ਦੇ ਕਹਿਣ 'ਤੇ ਕੰਮ ਕਰਦੇ ਹਨ, ਉਨ੍ਹਾਂ ਦੀ ਲੋੜ ਜ਼ਰੂਰ ਪੂਰੀ ਕਰਦੇ ਹਨ।
ਕੈਨੇਡਾ ਬੈਠਾ ਲਾਰੈਂਸ ਗੈਂਗ ਦਾ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਟਰੱਕ ਚਲਾਉਂਦਾ ਰਿਹਾ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਨੇ ਇਸ ਦੀ ਜ਼ਿੰਮੇਵਾਰੀ ਲਈ। ਜਿਸ ਤੋਂ ਬਾਅਦ ਉਸ ਦਾ ਰੈੱਡ ਕਾਰਨਰ ਨੋਟਿਸ (ਆਰ.ਸੀ.ਐੱਨ.) ਜਾਰੀ ਹੋ ਚੁੱਕਾ ਹੈ। ਉਥੇ ਹੀ ਕੈਨੇਡਾ ਵਿਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਗੋਲਡੀ ਬਰਾੜ ਸਮਝ 2 ਲੋਕਾਂ ਨੂੰ ਕੁੱਟ ਦਿੱਤਾ। ਜਿਸ ਤੋਂ ਬਾਅਦ ਅਸਲੀ ਗੋਲਡੀ ਬਰਾੜ ਰੂਪੋਸ਼ ਹੋ ਚੁੱਕਾ ਹੈ। ਉਸ ਨੇ ਆਪਣੇ ਸਾਰੇ ਪੁਰਾਣੇ ਨੰਬਰ ਬੰਦ ਕਰ ਦਿੱਤੇ ਹਨ। ਜਿਨ੍ਹਾਂ ਰਾਹੀਂ ਉਸ ਤੱਕ ਪਹੁੰਚਿਆ ਜਾ ਸਕਦਾ ਹੈ, ਉਨ੍ਹਾਂ ਸਭ ਕਰੀਬੀਆਂ ਤੋਂ ਉਹ ਦੂਰੀ ਬਣਾ ਚੁੱਕਾ ਹੈ।

In The Market