LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਲੁਕਿਆ ਹੈ ਮੁਖਤਾਰ ਅੰਸਾਰੀ ਦਾ ਬੇਟਾ! ਅੱਬਾਸ ਦੀ ਭਾਲ 'ਚ ਯੂਪੀ ਪੁਲਿਸ ਦੇ ਛਾਪੇ

22 aug ansari

ਚੰਡੀਗੜ੍ਹ- ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਦਾ ਪੁੱਤਰ ਅੱਬਾਸ ਅੰਸਾਰੀ ਪੰਜਾਬ ਵਿੱਚ ਲੁਕਿਆ ਹੋਇਆ ਹੈ। ਇਸੇ ਖਦਸ਼ੇ ਕਾਰਨ ਉੱਤਰ ਪ੍ਰਦੇਸ਼ ਦੀ ਲਖਨਊ ਪੁਲਿਸ ਨੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਅੱਬਾਸ ਖ਼ਿਲਾਫ਼ ਅਸਲਾ ਲਾਇਸੈਂਸ ਵਿੱਚ ਜਾਅਲਸਾਜ਼ੀ ਦਾ ਮਾਮਲਾ ਦਰਜ ਹੈ। ਲਖਨਊ ਦੀ ਅਦਾਲਤ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਅੱਬਾਸ ਦੇ ਪਿਤਾ ਮੁਖਤਾਰ ਅੰਸਾਰੀ ਵੀ ਰੋਪੜ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਲੈਣ ਕਾਰਨ ਘਿਰੇ ਹੋਏ ਹਨ।

Also Read: ਕਾਂਗਰਸ 'ਚ ਘਮਸਾਣ! ਗੇਟ ਨਾ ਖੋਲ੍ਹਣ 'ਤੇ ਨਾਰਾਜ਼ ਹੋ ਕੇ ਪਰਤੇ ਵਿਧਾਇਕ ਦਲ ਦੇ ਆਗੂ ਬਾਜਵਾ

ਯੂਪੀ ਪੁਲਿਸ ਨੂੰ ਪੰਜਾਬ ਦੀ ਲੋਕੇਸ਼ਨ ਮਿਲੀ
ਅੱਬਾਸ ਅੰਸਾਰੀ ਦੀ ਭਾਲ ਵਿੱਚ ਜੁਟੀ ਯੂਪੀ ਦੀ ਲਖਨਊ ਪੁਲਿਸ ਨੇ ਅੱਬਾਸ ਦਾ ਪੰਜਾਬ ਵਿੱਚ ਟਿਕਾਣਾ ਲੱਭ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਅਤੇ ਤੁਰੰਤ ਛਾਪੇਮਾਰੀ ਸ਼ੁਰੂ ਕਰ ਦਿੱਤੀ। ਫਿਲਹਾਲ ਅੱਬਾਸ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਅੱਬਾਸ 'ਤੇ ਦੋਸ਼ ਹੈ ਕਿ ਉਸ ਨੇ ਲਖਨਊ ਤੋਂ ਜਾਰੀ ਕੀਤੀ ਡਬਲ ਬੈਰਲ ਬੰਦੂਕ ਦਾ ਲਾਇਸੈਂਸ ਪੁਲਿਸ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਨਵੀਂ ਦਿੱਲੀ ਦੇ ਪਤੇ 'ਤੇ ਟਰਾਂਸਫਰ ਕੀਤਾ ਸੀ।

Also Read: ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਮੀਂਹ ਦਾ ਅਲਰਟ, ਜਾਣੋ IMD ਦਾ ਤਾਜ਼ਾ ਅਪਡੇਟ

ਪਿਤਾ ਨੂੰ ਲੈ ਕੇ ਘਿਰੀ ਕਾਂਗਰਸ
ਗੈਂਗਸਟਰ ਮੁਖਤਾਰ ਅੰਸਾਰੀ 2 ਸਾਲ 3 ਮਹੀਨੇ ਤੋਂ ਪੰਜਾਬ ਦੀ ਰੋਪੜ ਜੇਲ 'ਚ ਬੰਦ ਸੀ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਅੰਸਾਰੀ ਨੂੰ ਵੀ.ਆਈ.ਪੀ. ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ। ਇਸ ਦੀ ਵੀ ਜਾਂਚ ਕੀਤੀ ਗਈ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਅੰਸਾਰੀ ਬੈਰਕ ਦੀ ਬਜਾਏ ਕੁਆਰਟਰਾਂ 'ਚ ਰਹਿੰਦਾ ਸੀ। ਬੈਂਸ ਨੇ ਅੰਸਾਰੀ ਵਿਰੁੱਧ 10 ਕਰੋੜ ਦੀ ਫਿਰੌਤੀ ਦੇ ਕੇਸ ਨੂੰ ਵੀ ਫਰਜ਼ੀ ਕਰਾਰ ਦਿੱਤਾ।

In The Market