LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੰਗਰੂਰ ਉਪ ਚੋਣਾਂ ਨੂੰ ਲੈ ਕੇ ਸਿਆਸੀ ਤਿਆਰੀਆਂ ਤੇਜ਼, ਲੱਗੇ ਭਗਵੰਤ ਮਾਨ ਦੀ ਭੈਣ ਦੇ ਪੋਸਟਰ

27may aap

ਸੰਗਰੂਰ- ਸੰਗਰੂਰ ਦੀ ਸੀਟ ਖਾਲੀ ਹੋਣ ਤੋਂ ਬਾਅਦ ਇਥੇ ਉਪ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉੱਤੇ ਹਨ। ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਐੱਮਪੀ ਸੀਟ ਤੋਂ ਅਸਤੀਫਾ ਦੇਣ ਮਗਰੋਂ ਆਮ ਉਮੀਦਵਾਰ ਲਈ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ।

Also Read: ਇਸ ਸੂਬੇ 'ਚ ਬਦਲੇਗਾ ਮੌਸਮ ਦਾ ਮਿਜਾਜ਼, IMD ਨੇ ਜਾਰੀ ਕੀਤਾ ਅਲਰਟ

ਸੰਗਰੂਰ ਲੋਕ ਸਭਾ ਸੀਟ ਉੱਤੇ ਉਪ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਰਣਨੀਤੀ ਤਿਆਰ ਕਰ ਲਈ ਹੈ। ਸੰਗਰੂਰ ਵਿਚ ਚੋਣਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀ ਹਰਪਾਲ ਚੀਮਾ ਤੇ ਗੁਰਮੀਤ ਸਿੰਘ ਮੀਤ ਹੇਅਰ ਤੇ ਵਿਧਾਇਕ ਮੋਰਚਾ ਸੰਭਾਲਣਗੇ। ਇਸ ਦੇ ਲਈ ਮੁੱਖ ਮੰਤਰੀ ਮਾਨ ਦੇ ਕਰੀਬੀ ਦੋਸਤ ਪੰਜਾਬੀ ਕਾਮੇਡੀਅਨ ਕਰਮਜੀਤ ਅਨਮੋਲ ਤੇ ਇਕ ਪੁਲਿਸ ਅਫਸਰ ਦਾ ਨਾਂ ਵੀ ਚਰਚਾ ਵਿਚ ਹੈ। ਫਿਲਹਾਲ ਆਮ ਆਦਮੀ ਪਾਰਟੀ ਨੇ ਇਥੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।

ਮੁੱਖ ਮੰਤਰੀ ਤੇ 2 ਮੰਤਰੀਆਂ ਦੇ ਵਿਧਾਨ ਸਭਾ ਹਲਕੇ ਇਸੇ ਸੀਟ 'ਚ
ਸੰਗਰੂਰ ਲੋਕਸਭਾ ਸੀਟ ਵਿਚ 9 ਵਿਧਾਨ ਸਭਾ ਖੇਤਰ ਹਨ, ਜਿਨ੍ਹਾਂ ਵਿਚ ਮੁੱਖ ਮੰਤਰੀ ਮਾਨ ਧੂਰੀ ਤੋਂ ਵਿਧਾਇਕ ਹਨ। ਉੱਥੇ ਹੀ ਹਰਪਾਲ ਚੀਮਾ ਦਿੜਬਾ ਤੇ ਮੀਤ ਹੇਅਰ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਹਨ। ਇਸੇ ਲਈ ਸੰਗਰੂਰ ਤੋਂ ਜਿੱਤ ਦੇ ਲਈ ਤਿੰਨ ਨੇਤਾ ਅਹਿਮ ਭੂਮਿਕਾ ਨਿਭਾਉਣਗੇ। ਬਾਕੀ ਵਿਧਾਨਸਭਾ ਖੇਤਰਾਂ ਦੇ ਵਿਧਾਇਕਾਂ ਨੂੰ ਵੀ ਲੋਕਾਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਹੈ।

Also Read: ਮਾਨ ਸਰਕਾਰ ਦਾ ਐਕਸ਼ਨ ਮੋਡ ਜਾਰੀ, ਬਠਿੰਡਾ ਦਾ RTO ਸਸਪੈਂਡ

ਮਾਨ ਦਾ ਗੜ੍ਹ ਸੰਗਰੂਰ ਸੀਟ
ਸੰਗਰੂਰ ਲੋਕਸਭਾ ਸੀਟ ਭਗਵੰਤ ਮਾਨ ਦਾ ਗੜ੍ਹ ਹੈ। ਇਥੋਂ ਉਹ ਲਗਾਤਾਰ ਵੱਡੇ ਫਰਕ ਨਾਲ ਜਿੱਤੇ। 2019 ਵਿਚ ਮੋਦੀ ਲਹਿਰ ਵਿਚ ਜਦੋਂ ਆਮ ਆਦਮੀ ਪਾਰਟੀ ਦੇ ਸਾਰੇ ਕਾਂਡੀਡੇਟ ਹਾਰ ਗਏ ਤਾਂ ਮਾਨ ਇਕੱਲੇ ਹੀ ਸੰਗਰੂਰ ਸੀਟ ਜਿੱਤ ਕੇ ਸੰਸਦ ਤੱਕ ਪਹੁੰਚੇ ਸਨ। ਇਸ ਵਾਰ ਵਿਧਾਇਕ ਚੁਣੇ ਜਾਣ ਤੇ ਪਾਰਟੀ ਨੂੰ ਬਹੁਮਤ ਦੇ ਬਾਅਦ ਉਨ੍ਹਾਂ ਨੇ ਸੀਟ ਤੋਂ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਇਥੇ ਅਗਲੇ ਮਹੀਨੇ ਚੋਣਾਂ ਕਰਾਈਆਂ ਜਾ ਰਹੀਆਂ ਹਨ।

In The Market