LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਆਪ' ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਲੱਗੀ ਪੁਲਿਸ

5a aap

ਚੰਡੀਗੜ- ਪੰਜਾਬ ਦੇ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਬਰਿੰਦਰ ਗੋਇਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਾਤ ਨੂੰ ਕੁਝ ਮੁਲਜ਼ਮਾਂ ਨੇ ਉਸ ਨਾਲ ਫੋਨ ’ਤੇ ਬਦਸਲੂਕੀ ਕੀਤੀ। ਇਸ ਤੋਂ ਬਾਅਦ ਵਿਧਾਇਕ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਵਿਧਾਇਕ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਧਮਕੀ ਦੇਣ ਵਾਲੇ ਦਾ ਮੋਬਾਈਲ ਨੰਬਰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Also Read: ਨਜਾਇਜ਼ ਸ਼ਰਾਬ ਰੋਕਣ ਲਈ ਪੰਜਾਬ ਸਰਕਾਰ ਦੀ ਸਖਤੀ, ਬਣਾਏ ਜਾਣਗੇ ਐਕਸਾਈਜ਼ ਥਾਣੇ

ਵਿਧਾਇਕ ਬਰਿੰਦਰ ਗੋਇਲ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 9.15 ਵਜੇ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ। ਫ਼ੋਨ ਉਨ੍ਹਾਂ ਦੇ ਪੀਏ ਰਾਕੇਸ਼ ਗੁਪਤਾ ਨੇ ਚੁੱਕਿਆ ਸੀ। ਫੋਨ ਕਰਨ ਵਾਲੇ ਨੇ ਪਹਿਲਾਂ ਉਸ ਦੇ ਨਾਂ ਉੱਤੇ ਗਾਲ੍ਹਮੰਦਾ ਕੀਤਾ। ਇਸ ਤੋਂ ਬਾਅਦ ਕਿਹਾ ਕਿ ਉਹ 2 ਦਿਨਾਂ 'ਚ ਵਿਧਾਇਕ ਨੂੰ ਗੋਲੀ ਮਾਰ ਦੇਣਗੇ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

Also Read: ਤਰਨਤਾਰਨ ਬਾਰਡਰ 'ਤੇ ਹੈਰੋਇਨ ਬਰਾਮਦ, BSF ਨੇ ਕੀਤੀ ਫਾਇਰਿੰਗ

ਅਹਿਮ ਸੂਚਨਾ ਮਿਲੀ, ਜਲਦ ਹੀ ਦੋਸ਼ੀਆਂ ਨੂੰ ਕੀਤਾ ਜਾਵੇਗਾ ਗ੍ਰਿਫਤਾਰ : ਡੀ.ਐੱਸ.ਪੀ
ਡੀਐਸਪੀ ਮਨੋਜ ਗੋਰਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕ ਵੱਲੋਂ ਸੂਚਨਾ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਮੋਬਾਈਲ ਨੰਬਰ ਰਾਹੀਂ ਧਮਕੀ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੂੰ ਅਹਿਮ ਜਾਣਕਾਰੀ ਮਿਲੀ ਹੈ, ਜਲਦ ਹੀ ਦੋਸ਼ੀ ਫੜੇ ਜਾਣਗੇ।

Also Read: ਚੰਡੀਗੜ੍ਹ ਪ੍ਰਸ਼ਾਸਨ ਵਲੋਂ ਮਾਸਕ ਸਬੰਧੀ ਵੱਡੀ ਰਾਹਤ, ਹੁਣ ਨਹੀਂ ਕੱਟਿਆ ਜਾਵੇਗਾ ਚਲਾਨ

ਪਹਿਲਾਂ ਵੀ ਲੱਗ ਚੁੱਕੀ ਹੈ ਗੋਲੀ, ਕੋਈ ਸਾਜ਼ਿਸ਼ : ਗੋਇਲ
ਵਿਧਾਇਕ ਬਰਿੰਦਰ ਗੋਇਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1993 ਵਿੱਚ ਵੀ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਫਿਰ ਵੀ ਉਹ ਡਰਿਆ ਨਹੀਂ ਸੀ। ਹੁਣ 60 ਹਜ਼ਾਰ ਲੋਕ ਉਸ ਨੂੰ ਵੋਟ ਪਾ ਚੁੱਕੇ ਹਨ, ਇਸ ਲਈ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਧਮਕੀਆਂ ਦੇਣਾ ਕਿਸੇ ਦੀ ਸ਼ਰਾਰਤ ਨਹੀਂ ਸਗੋਂ ਇਸ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਦੋਸ਼ੀ ਨੂੰ ਕਿਸੇ ਦੀ ਸ਼ਹਿ ਹੋ ਸਕਦੀ ਹੈ। ਹੁਣ ਮਾਮਲਾ ਪੁਲਿਸ ਕੋਲ ਹੈ, ਉਹ ਇਸ ਦੀ ਜਾਂਚ ਕਰੇਗੀ।

In The Market