ਮਾਲੇਰਕੋਟਲਾ : ਸਥਾਨਕ ਮਿਲਨ ਪੈਲੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਵਲੋਂ ਹਲਕਾ ਮਾਲੇਰਕੋਟਲਾ ਦੇ ਨੌਜੁਆਨਾਂ ਦੀ ਯੂਥ ਮਿਲਣੀ ਵਿਚ ਨੌਜੁਆਨਾਂ ਦਾ ਵੱਡਾ ਹਜੂਮ ਵੇਖਣ ਨੂੰ ਮਿਲਿਆ। ਸ਼ਹਿਰਾਂ ਅਤੇ ਪਿੰਡਾਂ ਵਿਚੋਂ ਹੁਣ ਤਕ ਸਿਆਸਤ ਤੋਂ ਕੋਰੇ ਨੌਜੁਆਨ ਵੱਡੇ ਜੱਥਿਆਂ ਨੂੰ ਨਾਲ ਲੈ ਕੇ ਯੂਥ ਪ੍ਰਧਾਨ ਦੇ ਵਿਚਾਰ ਸੁਣਨ ਅਤੇ ਅਕਾਲੀ ਦਲ ਨਾਲ ਜੁੜਨ ਲਈ ਪੁੱਜੇ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਰੱਖੇ ਇਸ ਸਿਆਸੀ ਪ੍ਰੋਗਰਾਮ ਵਿਚ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸ਼ਾਮ ਪੰਜ ਵਜੇ ਸ਼ੁਰੂ ਹੋਏ ਪ੍ਰੋਗਰਾਮ ਤੋਂ ਪਹਿਲਾਂ ਸਰਬਜੀਤ ਸਿੰਘ ਝਿੰਜਰ ਦਾ ਧੂਰੀ ਰੋਡ ਤੋਂ ਪੈਲੇਸ ਤਕ ਨੌਜੁਆਨਾਂ ਦੇ ਜਥਿਆਂ ਨੇ ਢੋਲ ਢਮੱਕਿਆਂ ਅਤੇ ਮੋਟਰਸਾਈਕਲਾਂ ਦੇ ਕਾਫ਼ਲਿਆਂ ਨਾਲ ਸੁਆਗਤ ਕੀਤਾ।
ਝਿੰਜਰ ਕਿਹਾ ਕਿ ਮਾਲੇਕਰੋਟਲਾ ਨੇ ਹਮੇਸ਼ਾ ਜੁਝਾਰੂ ਲੋਕ ਪੈਦਾ ਕੀਤੇ ਹਨ ਜਿਹੜੇ ਭ੍ਰਿਸ਼ਟਾਚਾਰ ਅਤੇ ਬੇਇਨਸਾਫ਼ੀ ਖਿ਼ਲਾਫ਼ ਆਵਾਜ਼ ਬੁਲੰਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ। ਝਿੰਜਰ ਨੇ ਆਖਿਆ ਕਿ ਉਹ ਰੋਜ਼ਾਨਾ ਕਿਸੇ ਨਾ ਕਿਸੇ ਹਲਕੇ ਵਿਚ ਯੂਥ ਮਿਲਣੀ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹਨ। ਪੂਰੇ ਸੂਬੇ ਵਿਚ ਨੌਜੁਆਨ ਪੰਜਾਬੀਆਂ ਦੀ ਅਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਉਤਾਵਲੇ ਹੋ ਰਹੇ ਹਨ।
ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਹਮੇਸ਼ਾ ਵਾਂਗ ਸਰਕਾਰ ਉਪਰ ਤਾਬੜ-ਤੋੜ ਅਤੇ ਤਿੱਖੇ ਹਮਲੇ ਕੀਤੇ। ਸਥਾਨਕ ਸਰਕਾਰੀ ਹਸਪਤਾਲ ਦੀ ਖਸਤਾ ਹਾਲਤ ਉਪਰ ਚੁਟਕੀ ਲੈਂਦਿਆਂ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਾਡੇ ਸਿਆਸਤਦਾਨ ਸਿਰੇ ਦੇ ਨਿਕੰਮੇ ਹਨ ਜਿਹੜੇ ਇਕ ਮਰੀਜ਼ ਨੂੰ ਸ਼ਾਂਤੀ ਨਾਲ ਮਰਨ ਵੀ ਨਹੀਂ ਦਿੰਦੇ। ਇਕ-ਇਕ ਬੈਡ ਉਪਰ ਦੋ-ਦੋ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਵਿਚ ਪੰਜਾਬ ਪੱਖੀ ਫ਼ੈਸਲੇ ਲੈਣ ਦੀ ਤਾਕਤ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰਾਖਵੀਂਆਂ ਕਰਨ ਦੀ ਹਿੰਮਤ ਰੱਖਦਾ ਹੈ। ਇਸ ਲਈ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਪਵੇਗਾ। ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਵਿਚ ਉਨ੍ਹਾਂ ਆਗੂਆਂ ਅਤੇ ਨੌਜੁਆਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਜਿਹੜੇ ਅਪਣੇ ਸੂਬੇ ਨੂੰ ਦਿੱਲੀ ਦੀ ਲੋਟੂ ਟੀਮ ਤੋਂ ਬਚਾਉਣ ਲਈ ਚਿੰਤਾਵਾਨ ਹਨ। ਹਲਕਾ ਇੰਚਾਰਜ ਨੇ ਉਨ੍ਹਾਂ ਸਾਰੇ ਨੌਜੁਆਨਾਂ ਦਾ ਧੰਨਵਾਦ ਕੀਤਾ ਜਿਹੜੇ ਅੱਜ ਅਪਣੇ ਸੈਂਕੜੇ ਸਾਥੀਆਂ ਨਾਲ ਯੂਥ ਮਿਲਣੀ ਵਿਚ ਪਹੁੰਚੇ। 10 ਅਜਿਹੇ ਨੌਜੁਆਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਜਿਹੜੇ ਹਲਕੇ ਵਿਚ ਅਕਾਲੀ ਦਲ ਦੀ ਮਜ਼ਬੂਤ ਲਈ ਬਿਨਾਂ ਕਿਸੇ ਸੁਆਰਥ ਤੋਂ ਕਿਰਿਆਸ਼ੀਲ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Prices Today: पेट्रोल-डीजल की नई कीमतें जारी; जाने एक लीटर तेल का ताजा रेट
Gold-Silver price Today: सोना-चांदी की कीमतें में बढ़ोतरी जारी; जानें आज क्या है 22 कैरेट गोल्ड का रेट
Chandigarh News: पांच या उससे अधिक चालान बकाया होने पर ड्राइविंग लाइसेंस होगा रद्द! पढ़े पूरी खबर