LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਿਲਮੀ ਅੰਦਾਜ਼ ਵਿਚ 6-7 ਵਿਅਕਤੀਆਂ ਵਲੋਂ ਟੈਕਸੀ ਚਾਲਕ ਤੋਂ ਖੋਹੀ ਕਾਰ 

loot

ਬਰਨਾਲਾ (ਹਿਮਾਂਸ਼ੂ)- ਜ਼ਿਲਾ ਬਰਨਾਲਾ (Barnala) ਦੇ ਪਿੰਡ ਵਜੀਦਕੇ ਕਲਾਂ ਵਿਖੇ ਬਰਨਾਲਾ-ਲੁਧਿਆਣਾ (Barnala-Ludhiana) ਮੁੱਖ ਮਾਰਗ (Main Road) ਤੇ ਚੱਲ ਰਹੇ ਸਿੱਧੂ ਢਾਬੇ (Sidhu Dhaba) ਤੋਂ ਇੱਕ ਡਰਾਈਵਰ (Driver) ਕੋਲੋਂ ਕੁਝ ਵਿਆਕਤੀਆਂ ਵੱਲੋਂ ਫਿਲਮੀ ਅੰਦਾਜ 'ਚ ਇਨੋਵਾ ਗੱਡੀ (Inova Car) ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਹਰੀ ਗਰਗ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਬੰਠਿਡਾ ਨੇ ਦੱਸਿਆ ਕਿ ਉਸ ਕੋਲ ਇਨੋਵਾ ਗੱਡੀ ਹੈ, ਜਿਸ ਨੂੰ ਉਹ ਕਿਰਾਏ 'ਤੇ ਚਲਾਉਣ ਦਾ ਕੰਮ ਕਰਦਾ ਹੈ। ਅੱਜ ਬਠਿੰਡਾ ਤੋਂ ਦੋ ਔਰਤਾਂ ਨੇ ਉਸਦੀ ਇਨੋਵਾ ਗੱਡੀ 3500 ਰੁਪਏ 'ਚ ਲੁਧਿਆਣਾ ਜਾਣ ਲਈ ਕਿਰਾਏ 'ਤੇ ਕੀਤੀ। ਜਦੋਂ ਉਹ ਦੋਵੇਂ ਔਰਤਾਂ ਨੂੰ ਗੱਡੀ 'ਚ ਬੰਠਿਡਾ ਤੋਂ ਲੁਧਿਆਣਾ ਲਿਜਾ ਰਿਹਾ ਸੀ ਤਾਂ ਦੁਪਹਿਰ ਬਾਅਦ 3 ਵਜੇ ਦੇ ਕਰੀਬ ਜਦੋਂ ਉਹ ਪਿੰਡ ਵਜੀਦਕੇ ਕਲਾਂ ਪੁੱਜਿਆ ਤਾਂ ਉਨ੍ਹਾਂ ਔਰਤਾਂ ਨੇ ਉਸ ਨੂੰ ਢਾਬੇ ਤੇ ਚਾਹ ਪੀਣ ਲਈ ਰੋਕਿਆ।

read this- ਭਾਰਤੀ ਤੀਰਅੰਦਾਜ਼ ਪ੍ਰਵੀਣ ਜਾਧਵ ਦੂਜੇ ਦੌਰ ਵਿਚੋਂ ਅਮਰੀਕੀ ਖਿਡਾਰੀ ਤੋਂ 6-0 ਨਾਲ ਹਾਰੇ

ਜਦੋਂ ਉਹ ਢਾਬੇ 'ਤੇ ਗੱਡੀ ਰੋਕ ਕੇ ਹੇਠਾਂ ਉਤਰਿਆ ਤਾਂ 6-7 ਵਿਆਕਤੀ ਢਾਬੇ 'ਤੇ ਆਏ ਅਤੇ ਉਨ੍ਹਾਂ ਨੇ ਉਸ ਕੋਲੋ ਗੱਡੀ ਦੀਆਂ ਚਾਬੀਆਂ ਖੋਹ ਲਈਆਂ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਹ ਕਹਿਣ ਲੱਗੇ "ਅਸੀ ਬੈਂਕ ਵਾਲੇ ਹਾਂ ਤੂੰ ਗੱਡੀ ਦੀਆਂ ਕਿਸ਼ਤਾਂ ਨਹੀ ਭਰੀਆਂ, ਜਿਸ ਕਰਕੇ ਅਸੀ ਗੱਡੀ ਲਿਜਾ ਰਹੇ ਹਾਂ।" ਜਦੋਂ ਉਹ ਗੱਡੀ ਦੀਆਂ ਕਿਸ਼ਤਾਂ ਸਬੰਧੀ ਬੈਂਕ ਮੈਨੇਜਰ ਨਾਲ ਗੱਲ ਕਰਨ ਲੱਗਿਆ ਤਾਂ ਉਕਤ ਨੌਜਵਾਨ ਔਰਤਾਂ ਸਮੇਤ ਗੱਡੀ ਲੈ ਬਰਨਾਲਾ ਸਾਈਡ ਨੂੰ ਫ਼ਰਾਰ ਹੋ ਗਏ। ਪੀੜਤ ਡਰਾਈਵਰ ਨੇ ਦੱਸਿਆ ਕਿ ਉਸਦੀ ਗੱਡੀ 'ਚ 8 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਜ਼ਰੂਰੀ ਕਾਗਜ ਪੱਤਰ ਸਨ। ਉਸ ਨੇ ਮੰਗ ਕੀਤੀ ਕਿ ਉਸਦੀ ਗੱਡੀ ਦੀ ਭਾਲ ਕੀਤੀ ਜਾਵੇ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ ਮਹਿਲ ਕਲਾਂ ਕੁਲਦੀਪ ਸਿੰਘ ਤੇ ਐਸ.ਐਚ.ਓ ਠੁੱਲੀਵਾਲ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਡਰਾਈਵਰ ਤੋਂ ਪੁੱਛਗਿੱਛ ਕੀਤੀ। ਇਸ ਸਬੰਧੀ ਡੀ.ਐਸ.ਪੀ ਮਹਿਲ ਕਲਾਂ ਕੁਲਦੀਪ ਸਿੰਘ ਤੇ ਐਸ.ਐਚ.ਓ ਠੁੱਲੀਵਾਲ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਢਲੀ ਪੜਤਾਲ 'ਚ ਇਹ ਮਾਮਲਾ ਗੱਡੀਆਂ ਦੀਆਂ ਕਿਸ਼ਤਾਂ ਦਾ ਜਾਪ ਰਿਹਾ ਹੈ। ਪੁਲਿਸ ਵੱਲੋਂ ਡਰਾਈਵਰ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਚੱਲ ਰਹੀ ਹੈ।

In The Market