LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਿੱਧੂ ਮੂਸੇਵਾਲਾ ਮਾਮਲੇ 'ਚ ਵਰਤੇ ਵੈਪਨ ਹੋਏ ਮਿਲੇ

rty6tyut7ju

ਚੰਡੀਗੜ੍ਹ- ਪੰਜਾਬ ਪੁਲਿਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵਰਤੇ ਹਥਿਆਰ ਮਿਲ ਗਏ ਹਨ। ਕਤਲ ਵਿਚ ਉਨ੍ਹਾਂ ਹਥਿਆਰਾਂ ਦੀ ਵਰਤੋਂ ਹੋਈ ਹੈ। ਜੋ ਸ਼ਾਰਪਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਤੋਂ ਬਰਾਮਦ ਹੋਏ ਸਨ। ਪੰਜਾਬ ਪੁਲਿਸ ਨੇ ਇਨ੍ਹਾਂ ਦੋਹਾਂ ਦਾ ਅੰਮ੍ਰਿਤਸਰ ਵਿਚ ਅਟਾਰੀ ਬਾਰਡਰ ਨੇੜੇ ਐਨਕਾਉਂਟਰ ਕੀਤਾ ਸੀ। ਉਨ੍ਹਾਂ ਤੋਂ ਬਰਾਮਦ ਏ.ਕੇ 47 ਅਤੇ 9 ਐੱਮ.ਐੱਮ. ਹੀ ਕਤਲ ਵਿਚ ਇਸਤੇਮਾਲ ਹੋਏ। ਪੁਲਿਸ ਨੇ ਇਨ੍ਹਾਂ ਹਥਿਆਰਾਂ ਅਤੇ ਮੂਸੇਵਾਲਾ ਦੇ ਕਤਲ ਵਾਲੀ ਥਾਂ ਦੇ ਖੋਲ ਦੀ ਫਾਰੈਂਸਿਕ ਜਾਂਚ ਕਰਵਾਈ। ਜਿਸ ਵਿਚ ਇਸ ਦੀ ਪੁਸ਼ਟੀ ਹੋ ਗਈ ਹੈ।
ਮੂਸੇਵਾਲਾ ਦੇ ਕਤਲ ਲਈ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸਭ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਿਨ੍ਹਾਂ ਹਥਿਆਰਾਂ ਨਾਲ ਮੂਸੇਵਾਲਾ ਦਾ ਕਤਲ ਕੀਤਾ ਗਿਆ। ਉਹ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਤੋਂ ਵਾਪਸ ਲੈ ਲਏ ਗਏ। ਜਿਨ੍ਹਾਂ ਨੂੰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਲਈ ਏ.ਕੇ. 47 ਨਾਲ ਮੰਨੂ ਨੇ ਹੀ ਫਾਇਰਿੰਗ ਕੀਤੀ ਸੀ। ਕਸ਼ਿਸ਼, ਫੌਜੀ ਅਤੇ ਸੇਰਸਾ ਨੂੰ ਬੈਕਅਪ ਵਿਚ ਵੱਖਰੇ ਹਥਿਆਰ ਦਿੱਤੇ ਗਏ ਸਨ। ਜੋ ਉਨ੍ਹਾਂ ਨੇ ਹਿਸਾਰ ਦੇ ਪਿੰਡ ਵਿਚ ਲੁਕਾ ਕੇ ਰੱਖੇ ਸਨ। ਉਨ੍ਹਾਂ ਨੂੰ ਦਿੱਲੀ ਪੁਲਿਸ ਬਰਾਮਦ ਕਰ ਚੁੱਕੀ ਹੈ।
ਮੂਸੇਵਾਲਾ ਕਤਲਕਾਂਡ ਵਿਚ 6 ਸ਼ਾਰਪਸ਼ੂਟਰ ਸ਼ਾਮਲ ਸਨ। ਇਨ੍ਹਾਂ ਵਿਚ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਗ੍ਰਿਫਤਾਰ ਹੋ ਚੁੱਕੇ ਹਨ। ਦੀਪਕ ਮੁੰਡੀ ਫਰਾਰ ਹੈ। ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਪੁਲਿਸ ਨੇ ਅੰਮ੍ਰਿਤਸਰ ਵਿਚ ਅਟਾਰੀ ਨੇੜੇ ਭਰਨਾ ਪਿੰਡ ਵਿਚ ਘੇਰ ਲਿਆ ਸੀ। ਐਨਕਾਉਂਟਰ ਦੌਰਾਨ ਰੂਪਾ ਅਤੇ ਮੰਨੂ ਨੇ ਇਸੇ ਏ.ਕੇ.47 ਅਤੇ 9 ਐੱਮ.ਐੱਮ. ਪਿਸਟਲ ਨਾਲ ਫਾਇਰਿੰਗ ਕੀਤੀ ਗਈ ਸੀ। ਹਾਲਾਂਕਿ ਪੁਲਿਸ ਨੇ ਦੋਹਾਂ ਨੂੰ ਮਾਰ ਦਿੱਤਾ।

In The Market