LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ 270 ਕਰੋੜ ਦੀ ਯੋਜਨਾ 'ਚ ਵੱਡੀ ਖਾਮੀ, ਕੈਮਰਿਆਂ ਲਈ ਪੋਲ ਡਿਜ਼ਾਈਨ ਹੀ ਨਹੀਂ ਹੋਏ ਪ੍ਰਵਾਨ

26 aug cctv

ਜਲੰਧਰ- ਪੰਜਾਬ ਦੇ ਤਿੰਨੋਂ ਵੱਡੇ ਸ਼ਹਿਰਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਲਗਾਏ ਜਾਣ ਵਾਲੇ ਕੈਮਰਿਆਂ ਦੇ 270 ਕਰੋੜ ਦੀ ਇੰਟੀਗ੍ਰੇਟਿਡ ਕੰਟਰੋਲ ਕਮਾਂਡ ਸਿਸਟਮ ਯੋਜਨਾ ਵਿਚ ਵੱਡੀ ਖਾਮੀ ਸਾਹਮਣੇ ਆਈ ਹੈ। ਪ੍ਰਾਜੈਕਟ ਨੂੰ ਜ਼ਮੀਨ 'ਤੇ ਉਤਾਰਣ ਵਾਲੇ ਕੈਬਨਿਟ ਵਿਭਾਗ ਨੇ ਉੱਚ ਸਮਰੱਥਾ ਵਾਲੇ ਸੀਸੀਟੀਵੀ ਕੈਮਰੇ ਜਿਨ੍ਹਾਂ ਪੋਲ 'ਤੇ ਲਗਾਉਣੇ ਹਨ, ਅਜੇ ਤੱਕ ਉਨ੍ਹਾਂ ਦਾ ਡਿਜ਼ਾਈਨ ਹੀ ਅਪਰੂਵ ਨਹੀਂ ਕਰਵਾਇਆ ਹੈ।
ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਕੇਂਦਰ ਸਰਕਾਰ ਦੇ ਡੰਡੇ 'ਤੇ ਕਾਹਲੀ-ਕਾਹਲੀ ਵਿਚ ਸਥਾਨਕ ਕੈਬਨਿਟ ਵਿਭਾਗ ਨੇ ਯੋਜਨਾ ਤਾਂ ਲਾਂਚ ਕਰਵਾ ਦਿੱਤੀ, ਪਰ ਇਸ ਦੀ ਤਿਆਰੀ ਅਜੇ ਤੱਕ ਮੁਕੰਮਲ ਨਹੀਂ ਹੈ। ਅਨ- ਅਪਰੂਵਡ ਪੋਲ 'ਤੇ ਕੈਮਰੇ ਲਗਾ ਕੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਤੋਂ ਇੰਟੀਗ੍ਰੇਟਿਡ ਕੰਟਰੋਲ ਕਮਾਂਡ ਸਿਸਟਮ ਦੀ ਲਾਂਚਿੰਗ ਕਰਵਾ ਦਿੱਤੀ। ਇਕ ਤਾਂ ਵੈਸੇ ਹੀ 5 ਸਾਲ ਪਹਿਲਾਂ ਮਨਜ਼ੂਰ ਹੋਇਆ ਪ੍ਰਾਜੈਕਟ ਕੇਂਦਰ ਸਰਕਾਰ ਦੇ ਡੰਡੇ ਤੋਂ ਬਾਅਦ ਬੜੀ ਮੁਸ਼ਕਲ ਲਾਂਚ ਹੋਇਆ ਸੀ। ਹੁਣ ਇਸ ਵਿਚ ਵੀ ਅੜਿੱਕਾ ਆ ਗਿਆ ਹੈ। ਤਿੰਨੋ ਸ਼ਹਿਰਾਂ ਵਿਚ ਲੱਗਣ ਵਾਲੇ ਕੈਮਰਿਆਂ ਲਈ ਪੋਲ ਦਾ ਡਿਜ਼ਾਈਨ ਅਪਰੂਵ ਹੋਣਾ ਅਜੇ ਪੈਂਡਿੰਗ ਹੈ।
ਜਦੋਂ ਇਸ ਬਾਬਤ ਸਥਾਨਕ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਤਾਂ ਹਰ ਕੋਈ ਇਸ 'ਤੇ ਜਵਾਬ ਦੇਣ ਤੋਂ ਬੱਚਦਾ ਦਿਖਿਆ। ਅਧਿਕਾਰੀ ਆਪਣੇ ਉਪਰ ਕੋਈ ਗੱਲ ਨਾ ਆ ਜਾਵੇ, ਇਸ ਲਈ ਅਗਲੇ 'ਤੇ ਗੱਲ ਸੁੱਟ ਰਹੇ ਹਨ। ਇਹ ਉਨ੍ਹਾਂ ਦੇ ਐਂਡ 'ਤੇ ਨਹੀਂ, ਦੂਜੇ ਅਧਿਕਾਰੀ ਦੇ ਪੱਧਰ 'ਤੇ ਹੋਣਾ ਸੀ। ਦੂਜਿਆਂ ਤੋਂ ਪੁੱਛੋ ਤਾਂ ਉਹ ਤੀਜੇ 'ਤੇ ਇਸ ਖਾਮੀ ਨੂੰ ਸੁੱਟ ਰਿਹਾ ਹੈ। ਚੰਡੀਗੜ੍ਹ ਵਿਚ ਬੈਠੇ ਚੀਫ ਇੰਜੀਨੀਅਰ ਤੋਂ ਲੈ ਕੇ ਪ੍ਰਾਜੈਕਟ ਦੇ ਮਹਾਪ੍ਰਬੰਧਕ ਤੱਕ ਸਾਰੇ ਅਧਿਕਾਰੀਆਂ ਨੇ ਇਸ ਖਾਮੀ ਤੋਂ ਆਪਣਾ ਪੱਲਾ ਝਾੜਦੇ ਹੋਏ ਹੇਠਾਂ ਨਿਗਮਾਂ ਵਿਚ ਸਮਾਰਟ ਸਿਟੀ ਪ੍ਰਾਜੈਕਟ ਦੇਖ ਰਹੇ ਅਧਿਕਾਰੀਆਂ 'ਤੇ ਗੱਲ ਸੁੱਟ ਦਿੱਤੀ, ਜਦੋਂ ਕਿ ਜਿਸ ਦਿਨ ਇਹ ਪ੍ਰਾਜੈਕਟ ਲਾਂਚ ਹੋਇਆ, ਉਸ ਦਿਨ ਅਧਿਕਾਰੀ ਵਿਭਾਗ ਦੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਨਾਲ ਸਨ।
ਇਸ ਸਬੰਧ ਵਿਚ ਜਦੋਂ ਵਿਭਾਗ ਦੇ ਚੀਫ ਇੰਜੀਨੀਅਰ ਅਸ਼ਵਨੀ ਚੌਧਰੀ, ਜੋ ਪ੍ਰਾਜੈਕਟ ਦੀ ਲਾਂਚਿੰਗ ਦੇ ਸਮੇਂ ਮੰਤਰੀ ਦੇ ਨਾਲ ਸਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਰੇ ਵਿਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਬਾਰੇ ਵਿਚ ਪ੍ਰਾਜੈਕਟ ਮਹਾਪ੍ਰਬੰਧਕ ਦੱਸ ਸਕਦੇ ਹਨ। ਜਦੋਂ ਪ੍ਰਾਜੈਕਟ ਮਹਾਪ੍ਰਬੰਧਕ ਵੀ.ਪੀ. ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। ਇਸ ਦੇ ਬਾਰੇ ਵਿਚ ਜਾਣਕਾਰੀ ਸਥਾਨਕ ਪੱਧਰ 'ਤੇ ਮਿਲ ਸਕਦੀ ਹੈ, ਜਦੋਂ ਕਿ ਸਥਾਨਕ ਪੱਧਰ 'ਤੇ ਕੋਈ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।

In The Market