LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਸ਼ੇ ਨੂੰ ਲੈ ਕੇ NCRB ਦੀ ਰਿਪੋਰਟ ਦੇ ਵੱਡੇ ਖੁਲਾਸੇ, ਪੰਜਾਬ 'ਚ 25 ਲੱਖ ਤੋਂ ਵੱਧ ਲੋਕ ਨਸ਼ੇੜੀ, 20 ਮਹੀਨਿਆਂ ’ਚ 310 ਮੌਤਾਂ

web000478

NCRB report : ਨਸ਼ਾ ਪੰਜਾਬ ਵਿੱਚ ਹੀ ਨਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਪਣੇ ਪੈਰ ਪਾਸਾਰ ਦਾ ਜਾ ਰਿਹਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਹਾਲ ਹੀ ਵਿਚ ਜਾਰੀ ਕੀਤੀ ਗਈ ਰਿਪੋਰਟ ਤੋਂ  ਸਪੱਸ਼ਟ ਹੁੰਦਾ ਹੈ ਕਿ ਸਥਿਤੀ ਕਿੰਨ੍ਹੀ ਕੁ ਚਿੰਤਾਜਨਕ ਹੈ। ਰਿਪੋਰਟ ਅਨੁਸਾਰ ਪੰਜਾਬ ਵਿਚ 2017 ਤੋਂ 2021 ਤਕ 4 ਸਾਲਾਂ ਵਿਚ ਨਸ਼ੇ ਕਾਰਨ 272 ਮੌਤਾਂ ਹੋਈਆਂ ਹਨ। 2020 ਵਿਚ ਕੋਰੋਨਾ ਕਾਰਨ ਜ਼ੀਰੋ ਮੌਤਾਂ ਦਿਖਾਈਆਂ ਗਈਆਂ ਹਨ। 2022 ਤੋਂ ਹੁਣ ਤਕ 20 ਮਹੀਨਿਆਂ ਵਿਚ 310 ਮੌਤਾਂ ਹੋ ਚੁੱਕੀਆਂ ਹਨ। ਐਨਸੀਆਰਬੀ ਦੀ ਰਿਪੋਰਟ ਅਨੁਸਾਰ ਮਾਲਵਾ ਨਸ਼ਿਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਜਿੱਥੇ ਪਿਛਲੇ 19 ਮਹੀਨਿਆਂ ਵਿਚ ਨਸ਼ੇ ਕਾਰਨ 222 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਫਿਰੋਜ਼ਪੁਰ ‘ਚ ਹੀ 56 ਲੋਕਾਂ ਦੀ ਨਸ਼ੇ ਕਾਰਨ ਜਾਨ ਚਲੀ ਗਈ। ਮੋਗਾ ਜ਼ਿਲ੍ਹਾ ਦੂਜੇ ਸਥਾਨ ’ਤੇ ਹੈ। ਜਿੱਥੇ 47 ਮੌਤਾਂ ਹੋ ਚੁੱਕੀਆਂ ਹਨ। ਬਠਿੰਡਾ ‘ਚ ਦੋ ਸਾਲਾਂ ‘ਚ 32 ਲੋਕ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

ਜ਼ਿਆਦਾਤਰ 18 ਤੋਂ 30 ਸਾਲ ਦੇ ਨੌਜਵਾਨਾਂ ਨੂੰ ਨਸ਼ਾ ਕਰ ਰਿਹਾ ਹੈ ਖਤਮ 

ਐਨਸੀਆਰਬੀ ਦੀ ਰਿਪੋਰਟ ਮੁਤਾਬਕ ਪੰਜਾਬ ’ਚ ਨਸ਼ੇ ਕਾਰਨ ਮਰਨ ਵਾਲਿਆਂ ’ਚ ਜਿਆਦਾਤਰ 18 ਤੋਂ 30 ਸਾਲ ਦੇ ਨੌਜਵਾਨ ਸ਼ਾਮਲ ਹਨ। 2017 ਤੋਂ 2021 ਦਰਮਿਆਨ ਨਸ਼ੇ ਨਾਲ ਹੋਈਆਂ 320 ਮੌਤਾਂ ਵਿਚੋਂ 14 ਤੋਂ 18 ਸਾਲ ਦੀ ਉਮਰ ਦੇ ਤਿੰਨ ਗੱਭਰੂ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। 136 ਮੌਤਾਂ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 30 ਤੋਂ 40 ਸਾਲ ਦੀ ਉਮਰ ਵਰਗ ਦੇ 62 ਵਿਅਕਤੀਆਂ ਦੀ ਮੌਤ ਹੋਈ ਹੈ। ਨਸ਼ੇ ਦੀ ਓਵਰਡੋਜ ਨਾਲ ਮਰਨ ਵਾਲੇ ਅੱਠ ਵਿਅਕਤੀ 45 ਤੋਂ 60 ਸਾਲ ਦੇ ਵਿਚਕਾਰ ਹਨ । ਇਸੇ ਤਰ੍ਹਾਂ 60 ਸਾਲ ਤੋਂ ਵੱਧ ਉਮਰ ਦੇ ਦੋ ਵਿਅਕਤੀਆਂ ਦੀਆਂ ਮੌਤਾਂ ਵੀ ਨਸ਼ੇ ਦੀ ਓਵਰਡੋਜ਼ ਨਾਲ ਦਰਜ ਕੀਤੀਆਂ ਗਈਆਂ ਹਨ।

25 ਲੱਖ ਤੋਂ ਵੱਧ ਲੋਕ ਨਸ਼ੇੜੀ 

ਅੰਕੜਿਆਂ ਮੁਤਾਬਿਕ ਪੰਜਾਬ ਵਿਚ 25 ਲੱਖ ਤੋਂ ਵੱਧ ਲੋਕ ਨਸ਼ੇ ਦੀ ਲਪੇਟ ਵਿਚ ਹਨ। ਐਨਸੀਆਰਬੀ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਚਾਰ ਜ਼ਿਲ੍ਹਿਆਂ ਮੋਗਾ ਅਤੇ ਫ਼ਿਰੋਜ਼ਪੁਰ, ਲੁਧਿਆਣਾ ਅਤੇ ਬਠਿੰਡਾ ਵਿਚ ਸਥਿਤੀ ਹੋਰ ਚਿੰਤਾਜਨਕ ਬਣ ਗਈ ਹੈ। 2022 ਅਤੇ 2023 ਵਿਚ ਇਨ੍ਹਾਂ ਚਾਰ ਜ਼ਿਲ੍ਹਿਆਂ ਵਿਚ 235 ਲੋਕ ਨਸ਼ੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। 

 
 
In The Market