LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਧਿਆਪਕਾਂ ਦੀ ਟਰਾਂਸਫਰ ਪਾਲਿਸੀ ਵਿੱਚ ਸਰਕਾਰ ਵੱਲੋਂ ਵੱਡਾ ਬਦਲਾਅ, ਜਾਣੋ

trans458963

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਧਿਆਪਕ ਦੇ ਟਰਾਂਸਫਰ ਪਾਲਿਸੀ ਵਿੱਚ ਵੱਡਾ ਬਦਲਾਅ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਪੈਸ਼ਲ ਸਮੱਸਿਆਵਾਂ ਨਾਲ ਜੂਝ ਰਹੇ ਅਧਿਆਪਕਾਂ ਨੂੰ ਹਰ ਮਹੀਨੇ ਟਰਾਂਸਫਰ ਲਈ ਅਪਲਾਈ ਕਰਨ ਦਾ ਮੌਕਾ ਦੇਣ ਦਾ ਐਲਾਨ ਕੀਤਾ ਹੈ ਜਦੋਂਕਿ ਮੌਜੂਦਾ ਟਰਾਂਸਫਰ ਪਾਲਿਸੀ ਵਿਚ ਅਧਿਆਪਕਾਂ ਨੂੰ ਸਾਲ ‘ਚ ਸਿਰਫ ਇਕ ਨਿਸ਼ਚਿਤ ਸਮੇਂ ਦੇ ਬਾਅਦ ਹੀ ਟਰਾਂਸਫਰ ਲਈ ਅਪਲਾਈ ਕਰਨ ਦਾ ਮੌਕਾ ਮਿਲਦਾ ਹੈ ਜਦੋਂ ਕਿ ਨਵੀਂ ਨੀਤੀ ਤਹਿਤ ਅਧਿਆਪਕਾਂ ਨੂੰ ਹਰ ਮਹੀਨੇ ਇਹ ਸਹੂਲਤ ਮਿਲੇਗੀ।

ਵਿਧਵਾ ਮਹਿਲਾ ਅਧਿਆਪਕ ਲਈ ਵਿਸ਼ੇਸ਼ ਸਹੂਲਤ

ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਤਲਾਕਸ਼ੁਦਾ ਜਾਂ ਵਿਧਵਾ ਮਹਿਲਾ ਅਧਿਆਪਕਾਂ ਲਈ ਘਰ ਦੇ ਨੇੜੇ ਸਕੂਲ ਵਿਚ ਤੇਜ਼ੀ ਨਾਲ ਤਬਾਦਲੇ ਦੀ ਸਹੂਲਤ ਦਾ ਐਲਾਨ ਕੀਤਾ ਹੈ। ਜੇਕਰ ਉਨ੍ਹਾਂ ਦੇ ਮਾਤਾ-ਪਿਤਾ ਗੰਭੀਰ ਤੌਰ ਤੋਂ ਬੀਮਾਰ ਹਨ ਜਾਂ ਉਹ ਖੁਦ ਗੰਭੀਰ ਬੀਮਾਰ ਹਨ। ਇਨ੍ਹਾਂ ਅਧਿਆਪਕਾਂ ਨੂੰ ਆਪਣੇ ਘਰ ਦੇ ਨੇੜੇ ਰਹਿਣ ਅਤੇ ਆਪਣੀ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਦੀ ਆਗਿਆ ਹੋਵੇਗੀ।

ਸਿੱਖਿਆ ਮੰਤਰੀ ਬੈਂਸ ਦਾ ਬਿਆਨ

ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਅਧਿਆਪਕਾਂ ਨੂੰ ਹਰ ਮਹੀਨੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਆਧਾਰ ‘ਤੇ ਨੇੜਲੇ ਸਕੂਲ ਵਿਚ ਤਬਾਦਲੇ ਲਈ ਅਪਲਾਈ ਕਰਨ ਦਾ ਮੌਕਾ ਮਿਲੇਗਾ। ਇਸ ਲਈ ਕਿਸੇ ਸਿਫਾਰਸ਼ ਦੀ ਲੋੜ ਨਹੀਂ ਹੋਵੇਗੀ। ਦਾਇਰ ਦਸਤਾਵੇਜ਼ਾਂ ਮੁਤਾਬਕ ਜੇਕਰ ਉਨ੍ਹਾਂ ਦਾ ਕੇਸ ਸਹੀ ਪਾਇਆ ਗਿਆ ਤਾਂ ਉਨ੍ਹਾਂ ਨੂੰ ਜਲਦ ਤੋਂ ਜਲਦ ਘਰ ਦੇ ਨੇੜੇ ਸਕੂਲ ‘ਤੇ ਤਾਇਨਾਤ ਕਰ ਦਿੱਤਾ ਜਾਵੇਗਾ।

In The Market