LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਣੀ ਦੇਖਣ ਗਏ ਦੋ ਨਾਬਾਲਿਗ ਚਚੇਰੇ ਭਰਾ ਡਰੇਨ ਦੇ ਪਾਣੀ 'ਚ ਰੁੜੇ

batla841

ਬਟਾਲਾ  : ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਦੇ ਨੇੜਲੇ ਪਿੰਡ ਧੀਰੋਵਾਲ ਦੇ ਦੋ ਨਾਬਲਿਗ ਚਚੇਰੇ ਭਰਾ ਪਾਣੀ ਦੇਖਣ ਗਏ ਸਨ ਅਤੇ ਡਰੇਨ ਦੇ ਪਾਣੀ ਵਿੱਚ ਰੁੜ ਗਏ ਸਨ ਜਿਸ ਕਾਰਨ ਦੋਹਾਂ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਬੱਚਿਆ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪੂਰਾ ਪਿੰਡ ਹੋਇਆ ਗਮਗੀਨ 

ਪੁਲਿਸ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪਾਣੀ ਚੋਂ ਕੱਢ ਲਿਆ ਹੈ। ਮਿਰਤਕਾਂ ਦੀ ਪਛਾਣ ਜਸਕਰਨ ਸਿੰਘ (14)ਪੁੱਤਰ ਬਲਦੇਵ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀਆਨ ਨੇ ਧੀਰੋਵਾਲ ਵਜੋਂ ਹੋਈ ਹੈ। ਦੋਵੇਂ ਆਪਸ ਚ ਚਾਚੇ ਤਾਏ ਦੇ ਪੁੱਤਰ ਲੱਗਦੇ ਹਨ।ਉਨ੍ਹਾਂ ਦੱਸਿਆ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲਾ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਡੀਐੱਸਪੀ ਦਾ ਕਹਿਣਾ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸ੍ਰੀ ਹਰਗੋਬਿੰਦਪੁਰ ਰਾਜੇਸ਼ ਕਕੜ ਨੇ ਦੱਸਿਆ ਕਿ ਦੋਵੇਂ ਚਚੇਰੇ ਭਰਾ ਬੁੱਧਵਾਰ ਦੁਪਹਿਰ ਵੇਲੇ ਬਿਆਸ ਦਰਿਆ ਦੇ ਵਧੇ ਪਾਣੀ ਨੂੰ ਦੇਖਣ ਲਈ ਗੁਰਦੁਆਰਾ ਭਾਈ ਮੰਝ ਸਾਹਿਬ ਨਜ਼ਦੀਕ ਲੰਘਦੀ ਡਰੇਨ ਵੱਲ ਗਏ ਸਨ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਜਦ ਦੋਵੇਂ ਭਰਾ ਘਰ ਨਾ ਪੁੱਜੇ ਤਾਂ ਉਹਨਾਂ ਦੇ ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਦੋਵੇਂ ਭਰਾ ਡ੍ਰੇਨ ਦੇ ਪਾਣੀ ਨੂੰ ਦੇਖ ਰਹੇ ਸਨ ਕਿ ਅਚਾਨਕ ਪੈਰ ਫਿਸਲਨ ਕਾਰਨ ਦੋਵੇਂ ਭਰਾ ਡਰੇਨ ਦੇ ਪਾਣੀ ਵਿੱਚ ਡੁੱਬ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਵੀਰਵਾਰ ਸਵੇਰ ਨੂੰ ਦੋਹਾਂ ਦੀਆਂ ਲਾਸ਼ਾਂ ਪਾਣੀ ਚੋ ਕੱਢ ਲਈਆਂ ਹਨ।

 

In The Market