LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੈਨਾ ਦੀ ਭਰਤੀ ਲਈ ਟਰੇਨਿੰਗ ਕੈਂਪ 1 ਦਸੰਬਰ ਤੋਂ ਸ਼ੁਰੂ

kiuiyuuu88885

Training camp: ਗੁਰਦਾਸਪੁਰ ਵਿਖੇ ਮਿਤੀ 01 ਦਸੰਬਰ 2023 ਤੋਂ ਸੈਨਾ ਦੀ ਭਰਤੀ ਲਈ ਟ੍ਰੇਨਿੰਗ ਕੈਂਪ ਸੁਰੂ ਹੋ ਰਿਹਾ ਹੈ। ਇਸ ਕਾਡਰ ਵਿੱਚ ਸਾਬਕਾ ਸੈਨਿਕਾਂ/ਉਨਾਂ ਦੀਆਂ ਵਿਧਵਾਵਾਂ ਦੇ ਬੱਚੇ ਤੇ ਸੇਵਾ ਕਰ ਰਹੇ ਸੈਨਿਕਾਂ ਤੇ ਸਿਵਲੀਅਨਾਂ ਦੇ ਬੱਚਿਆਂ ਨੂੰ ਭਰਤੀ ਸਬੰਧੀ ਸਿਖਲਾਈ ਦਿੱਤੀ ਜਾਵੇਗੀ, ਜਿਸ 'ਚ ਸਰੀਰਿਕ ਫਿਟਨੈਸ ਦੇ ਨਾਲ ਨਾਲ ਲਿਖਤੀ ਪ੍ਰਰੀਖਿਆ ਦੀ ਵੀ ਸਿਖਲਾਈ ਦਿੱਤੀ ਜਾਵੇਗੀ।

ਉਨ੍ਹਾ ਅੱਗੇ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਸਾਰੇ ਸਰਟੀਫਿਕੇਟ ਨਾਲ ਲੈ ਕੇ ਦਫ਼ਤਰੀ ਸਮੇਂ ਦੌਰਾਨ ਦਾਖਲਾ ਕਰਵਾ ਸਕਦੇ ਹਨ। ਉਨਾਂ੍ਹ ਸਮੂਹ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਸੈਨਾ ਦੀ ਭਰਤੀ ਇੱਕ ਮੁਫ਼ਤ ਸੇਵਾ ਹੈ, ਜਿਸ 'ਚ ਕਿਸੇ ਵੀ ਤਰਾਂ ਦਾ ਕੋਈ ਪੈਸਾ ਨਹੀਂ ਲੱਗਦਾ। ਇਸ ਲਈ ਭਰਤੀ ਏਜੰਟਾਂ ਤੋਂ ਬੱਚ ਕੇ ਰਿਹਾ ਜਾਵੇ ਅਤੇ ਭਰਤੀ ਲਈ ਇਧਰ-ਓਧਰ ਏਜੰਟਾਂ ਪਿਛੇ ਭੱਜਣ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਭਰਤੀ ਟੇ੍ਨਿੰਗ ਲਈ ਇਸ ਦਫ਼ਤਰ ਰਹੀਂ ਵਿਸ਼ੇਸ਼ ੳਪਰਾਲਾ ਕੀਤਾ ਹੋਇਆ ਹੈ, ਜਿਸ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਅਤੇ ਵੱਧ ਤੋਂ ਵੱਧ ਤੋਂ ਬੱਚੇ ਟੇ੍ਨਿੰਗ ਪ੍ਰਰਾਪਤ ਕਰਨ। ਉਨਾਂ੍ਹ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੌਜਵਾਨ ਲੜਕਿਆਂ ਨੂੰ ਨਿਰੋਈ ਖੁਰਾਕ ਦੇਣ ਅਤੇ ਸਰੀਰਕ ਤੌਰ 'ਤੇ ਫਿਟ ਰੱਖਣ, ਆਪਣੇ ਬੱਚਿਆਂ ਨੂੰ ਨਸ਼ਿਆਂ ਵਿੱਚ ਨਾ ਪੈਣ ਦੇਣ ਅਤੇ ਪੜ੍ਹਨ ਲਈ ਉਤਸਾਹਿਤ ਕਰਨ, ਤਾਂ ਜੋ ਉਹ ਸੈਨਾ ਵਿੱਚ ਭਰਤੀ ਹੋ ਸਕਣ ਅਤੇ ਇੱਕ ਸਿਹਤਮੰਦ ਸੈਨਿਕ ਦੇ ਤੌਰ 'ਤੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ।

 
 
In The Market