LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਸਰਹੱਦ ਪਾਰ ਕੀਤੀ ਬੱਚੀ ਨੂੰ ਬੀ.ਐੱਸ.ਐੱਫ. ਨੇ ਪਾਕਿ ਰੇਂਜਰਸ ਨੂੰ ਸੌਂਪਿਆ

24m bachhi

ਅੰਮ੍ਰਿਤਸਰ : ਭਾਰਤ ਨੇ ਪਾਕਿਸਤਾਨ (India to Pakistan) ਨੂੰ ਇਕ ਵਾਰ ਫਿਰ ਪਿਆਰ ਦਾ ਸੰਦੇਸ਼ ਦਿੱਤਾ ਹੈ। ਬੁੱਧਵਾਰ ਨੂੰ ਪਾਕਿਸਤਾਨ (Pakistan) ਤੋਂ 4 ਸਾਲ ਦੀ ਬੱਚੀ ਗਲਤੀ ਨਾਲ ਭਾਰਤੀ ਸਰਹੱਦ ਵਿਚ ਆ ਗਈ ਸੀ। ਬੀ.ਐੱਸ.ਐੱਫ. (BSF) ਨੇ ਮਨੁੱਖਤਾ ਦਾ ਸੰਦੇਸ਼ ਦਿੰਦੇ ਹੋਏ ਬੱਚੀ ਨੂੰ ਪਾਕਿਸਤਾਨ ਰੇਂਜਰਸ (Pakistan Rangers) ਦੇ ਹਵਾਲੇ ਕਰ ਦਿੱਤਾ। ਬੀ.ਐੱਸ.ਐੱਫ. ਵੱਲ ਚੁੱਕੇ ਗਏ ਇਸ ਕਦਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਘਟਨਾ ਪੰਜਾਬ ਦੇ ਅਬੋਹਰ ਸੈਕਟਰ (Abohar Sector of Punjab) ਦੀ ਹੈ। 3-4 ਸਾਲ ਦੀ ਇਕ ਬੱਚੀ ਗਲਤੀ ਨਾਲ ਪਾਕਿਸਤਾਨ ਸਰਹੱਦ (Pakistan border) ਨੂੰ ਲੰਘ ਕੇ ਭਾਰਤੀ ਸਰਹੱਦ ਵਿਚ ਦਾਖਲ ਹੋ ਗਈ। ਸਰਹੱਦੀ ਸੁਰੱਖਿਆ (Border security) ਵਿਚ ਲੱਗੇ ਬੀ.ਐੱਸ.ਐੱਫ. (BSF) ਦੇ ਜਵਾਨਾਂ ਦੀ ਨਜ਼ਰ ਬੱਚੀ 'ਤੇ ਪੈ ਗਈ।


ਜਵਾਨਾਂ ਨੇ ਬੱਚੀ ਨੂੰ ਕਬਜ਼ੇ ਵਿਚ ਲਿਆ ਅਤੇ ਇਸ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਜਾਂਚ ਪੜਤਾਲ ਤੋਂ ਬਾਅਦ ਬੀ.ਐੱਸ.ਐੱਫ. ਨੇ ਫੈਸਲਾ ਲਿਆ ਕਿ ਬੱਚੀ ਗਲਤੀ ਨਾਲ ਭਾਰਤੀ ਸਰਹੱਦ ਵਿਚ ਆਈ ਹੈ ਅਤੇ ਉਸ ਦੀ ਉਮਰ ਵੀ ਬਹੁਤ ਛੋਟੀ ਹੈ। ਅਜਿਹੇ ਵਿਚ ਉਸ ਨੂੰ ਤੁਰੰਤ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰ ਦਿੱਤਾ ਜਾਵੇ। ਬੱਚੀ ਦੀ ਉਮਰ ਘੱਟ ਹੋਣ ਦੇ ਚੱਲਦੇ ਬੀ.ਐੱਸ.ਐੱਫ. ਉਸ ਦੀ ਪਛਾਣ ਨੂੰ ਜ਼ਾਹਿਰ ਨਹੀਂ ਕਰ ਰਹੀ। ਬੀ.ਐੱਸ.ਐੱਫ. ਨੇ ਮਨੁੱਖੀ ਆਧਾਰ 'ਤੇ ਬੱਚੀ ਨੂੰ ਸੁਰੱਖਿਅਤ ਪਾਕਿ ਰੇਂਜਰਸ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ। ਇਸ ਦੇ ਲਈ ਅਬੋਹਰ ਸੈਕਟਰ ਵਿਚ ਪਾਕਿ ਰੇਂਜਰਸ ਦੇ ਨਾਲ ਸੰਪਰਕ ਸਾਧਿਆ ਗਿਆ। ਕਾਗਜ਼ੀ ਦਸਤਾਵੇਜ਼ ਪੂਰੇ ਕਰਨ ਤੋਂ ਬਾਅਦ ਬੱਚੀ ਨੂੰ ਪਾਕਿਸਤਾਨੀ ਰੇਂਜਰਸ ਦੇ ਸਪੁਰਦ ਕਰ ਦਿੱਤਾ ਗਿਆ।

In The Market