LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ੈਲਰ ਮਲਿਕ ਨੇ ਪਨਸਪ ਦੇ ਅਧਿਕਾਰੀਆਂ ਨਾਲ ਮਿਲ ਗਾਇਬ ਕੀਤੀਆਂ ਝੋਨੇ ਦੀਆਂ 96 ਹਜ਼ਾਰ ਬੋਰੀਆਂ

11n5

ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਦੀ ਫਸਲ ਨੂੰ ਚੁੱਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਗੁਰਦਾਸਪੁਰ ਵਿੱਚ ਇਕ ਸੈਲਰ ਮਲਿਕ ਨੇ ਸਰਕਾਰੀ ਖਰੀਦ ਏਜੰਸੀ ਪਨਸਪ ਦੇ ਅਧਿਕਾਰੀਆਂ ਨਾਲ ਮਿਲ ਕੇ 1 ਲੱਖ ਦੇ ਖਰੀਬ ਝੋਨੇ ਦੀਆਂ ਬੋਰੀਆਂ ਖੁਰਦ ਬੁਰਦ ਕੀਤੀਆਂ ਹਨ, ਜਿਹਨਾਂ ਦੀ ਕੀਮਤ ਕਰੋੜਾਂ ਰੁਪਏ ਦੀ ਬਣਦੀ ਹੈ। ਇਸ ਮਾਮਲੇ ਵਿੱਚ ਖਰੀਦ ਏਜੰਸੀ ਪਨਸਪ ਦੇ ਜ਼ਿਲ੍ਹਾ ਮੈਨੇਜਰ ਮਨਜੀਤ ਸਿੰਘ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਖਰੀਦ ਏਜੰਸੀ ਦੇ 2 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਸੈਲਰ ਮਲਿਕ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। 

Also Read: 'ਸਦਨ 'ਚ SAD ਵਿਧਾਇਕਾਂ ਨਾਲ ਹੋਈ ਧੱਕੇਸ਼ਾਹੀ'-ਬਿਕਰਮ ਸਿੰਘ ਮਜੀਠੀਆ

ਇਸ ਮਾਮਲੇ ਸਬੰਦੀ ਜਾਣਕਾਰੀ ਦਿੰਦਿਆਂ ਐੱਸਪੀ ਗੁਰਦਾਸਪੁਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਪਨਸਪ ਦੇ ਡੀਐੱਮ ਮਨਜੀਤ ਸਿੰਘ ਦੀ ਸ਼ਿਕਾਇਤ ਉੱਤੇ ਥਾਣਾ ਘੁੰਮਣ ਕਲਾਂ ਵਿੱਚ ਗੋਲਡਨ ਓਵਰਸੀਜ਼ ਪ੍ਰਾਈਵੇਟ ਲਿਮਟਿਡ ਸੈਲਰ ਦੇ ਮਲਿਕ ਹਰਪ੍ਰੀਤ ਸਿੰਘ ਅਤੇ ਉਸ ਦੇ ਇੱਕ ਰਿਸ਼ਤੇਦਾਰ ਜੋ ਕਿ ਰਾਜਨ ਟਰੇਡਿੰਗ ਕੰਪਨੀ ਦੇ ਨਾਂ ਉੱਤੇ ਆੜਤ ਚਲਾਉਂਦਾ ਹੈ, ਉਪਰ ਸਰਕਾਰੀ ਅਨਾਜ ਦੀਆਂ 96 ਹਜ਼ਾਰ ਬੋਰੀਆਂ ਖੁਰਦ ਬੁਰਦ ਕਰਨ ਦੇ ਆਰੋਪ ਵਿੱਚ ਮਾਮਲਾ ਦਰਜ ਕੀਤਾ ਹੈ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਖਰੀਦ ਏਜੰਸੀ ਦੇ 2 ਅਧਿਕਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਮਿਲੀ ਭੁਗਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਖ ਦੋਸ਼ੀ ਸੈਲਰ ਮਲਿਕ ਅਜੇ ਫਰਾਰ ਹੈ, ਜਿਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਸਰਕਾਰੀ ਏਜੰਸੀ ਪਨਸਪ ਵੱਲੋਂ ਭੇਜੀਆਂ ਗਈਆਂ ਝੋਨੇ ਦੀਆਂ 2 ਲੱਖ 6 ਹਜ਼ਾਰ ਬੋਰੀਆਂ ਵਿੱਚੋਂ 96000 ਬੋਰੀਆਂ ਖੁਰਦ-ਬੁਰਦ ਕੀਤੀਆਂ ਗਈਆਂ ਸਨ।

Also Read: ਜਾਖੜ ਦਾ 'ਆਪ' ਨੂੰ ਤਾਅਨਾ, ਕਿਹਾ- ਪੰਜਾਬ ਮੁੱਖ ਮੰਤਰੀ ਉਮੀਦਵਾਰ ਲਈ OLX 'ਤੇ ਦਿਓ ਐਡ

In The Market