LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਨਬਸ ਤੇ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੀ ਸਰਕਾਰ ਨੂੰ ਚੇਤਾਵਨੀ, ਅਣਮਿੱਥੇ ਸਮੇਂ ਲਈ ਹਾਈਵੇ ਕਰਾਂਗੇ ਜਾਮ

punbas

ਗੁਰਦਾਸਪੁਰ: ਪੰਜਾਬ (Punjab) ਵਿਚ ਪਨਬਸ ਅਤੇ ਪੀਆਰਟੀਸੀ ਮੁਲਾਜ਼ਮਾਂ (PUNBUS and PRTC employees) ਨੇ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ (Government of Punjab) ਖਿਲ਼ਾਫ ਅੱਜ ਗੇਟ ਰੈਲੀ (Gate rally) ਕੀਤੀ। ਜਿਸ ਦੇ ਚਲਦੇ ਜ਼ਿਲਾ ਗੁਰਦਾਸਪੁਰ (District Gurdaspur) ਦੇ ਬਟਾਲਾ (Batala) ਵਿੱਚ ਪੀਆਰਟੀਸੀ ਅਤੇ ਪਨਬਸ (PRTC and PUNBUS) ਦੇ ਕੱਚੇ ਮੁਲਾਜ਼ਮਾਂ (Raw employees) ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ (Sloganeering) ਕੀਤੀ।

ਬਟਾਲਾ ਡਿੱਪੂ ਦੇ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਕਈ ਮੀਟਿੰਗਾਂ ਕੀਤੀਆਂ ਹਨ ਅਤੇ ਸਾਨੂੰ ਭਰੋਸਾ ਵੀ ਦਿੱਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਲੇਕਿਨ ਅਜੇ ਤੱਕ ਸਾਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੋ ਐਕਟ ਪਾਸ ਕੀਤਾ ਹੈ, ਓਸਦੇ ਤਹਿਤ ਅਸੀਂ ਪੱਕੇ ਨਹੀਂ ਹੋ ਸਕਦੇ। ਫਿਰ ਕਿਸ ਹਿਸਾਬ ਨਾਲ ਸਕਰਾਰ ਸਾਨੂੰ ਪੱਕਾ ਕਰੇਗੀ।

Also Read : ਮੁਹਾਲੀ ਏਅਰਪੋਰਟ ਪਹੁੰਚੇ ਅਰਵਿੰਦ ਕੇਜਰੀਵਾਲ, ਕੱਚੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ

ਉਨ੍ਹਾਂ ਨੇ ਕਿਹਾ ਕਿ ਇਸ ਦੇ ਖਿਲ਼ਾਫ ਅਸੀਂ ਪੰਜਾਬ ਦੇ 27 ਡਿਪੂ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਕਰਾਂਗੇ ਅਤੇ ਨੈਸ਼ਨਲ ਹਾਈਵੇ ਜਾਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਟਰਾਂਸਪੋਰਟ ਤੋਂ ਮੋਟਾ ਮੁਨਾਫ਼ਾ ਹੁੰਦਾ ਹੈ ਅਤੇ ਜੋ ਬੱਸਾਂ ਬਿਨਾ ਪਰਮਿਟ ਤੋਂ ਚਲ ਰਹੀਆਂ ਸੀ, ਉਨ੍ਹਾਂ ਨੂੰ ਬੰਦ ਕਰਕੇ ਸਕਰਾਰ ਨੂੰ ਮੋਟਾ ਮੁਨਾਫ਼ਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਪੱਕਾ ਕੀਤਾ ਜਾਵੇ। 10 ਹਜ਼ਾਰ ਬੱਸਾਂ ਹੋਰ ਪਾਈਆਂ ਜਾਣ, ਜਿਸ ਕਰਕੇ ਸਰਕਾਰ ਨੂੰ ਮੁਨਾਫ਼ਾ ਹੋਵੇ। 

In The Market