LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ 'ਚ ਫੜੇ ਗਏ ਅੱਤਵਾਦੀਆਂ ਬਾਰੇ ਪੁਲਿਸ ਦਾ ਖੁਲਾਸਾ, ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼

16s 11

ਅੰਮ੍ਰਿਤਸਰ- ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿਚ ਫੜੇ ਗਏ ਚਾਰ ਅੱਤਵਾਦੀਆਂ ਦੇ ਬਾਰੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਬੀਤੇ ਦਿਨ ਫੜੇ ਗਏ ਰੂਬਲ ਨਾਂ ਦੇ ਨੌਜਵਾਨ ਤੋਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਟੈਂਕਰ ਨੂੰ ਟਿਫਿਨ ਬੰਬ ਨਾਲ ਉਡਾਇਆ ਜਾਣਾ ਸੀ। ਇਸ ਦੇ ਨਾਲ ਹੀ ਇਹ ਲੋਕ ਸੂਬੇ ਵਿਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਸਨ।

ਪੜੋ ਹੋਰ ਖਬਰਾ: ਹਰਿਆਣਾ ਸਰਕਾਰ ਦੀ ਉੱਚ ਪੱਧਰੀ ਕਮੇਟੀ ਨਾਲ ਗੱਲਬਾਤ ਲਈ ਤਿਆਰ ਕਿਸਾਨ, ਕਿਹਾ- 'ਸਰਕਾਰ ਨੇ ਬੰਦ ਕੀਤੇ ਰਾਸਤੇ'

ਦੱਸਣਯੋਗ ਹੈ ਕਿ ਪਰਸੋਂ ਰੂਬਲ ਨਾਂ ਦੇ ਨੌਜਵਾਨ ਨੂੰ ਅੰਬਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਟਿਫਿਨ ਬੰਬ ਨੂੰ ਟੈਂਕਰ ਵਿਚ ਲਗਾਇਆ ਗਿਆ ਸੀ ਤੇ ਉਹ ਉਸ ਵਿਚ ਬਲਾਸਟ ਕਰਨਾ ਚਾਹੁੰਦੇ ਸਨ। ਇਨ੍ਹਾਂ ਅੱਤਵਾਦੀਆਂ ਦੇ ਸਬੰਧ ਪਾਕਿਸਤਾਨ ਵਿਚ ਕਾਸਿਮ ਤੇ ਆਈਐੱਸਆਈ ਨਾਲ ਸਨ। ਇਹ ਲੋਕ ਪੰਜਾਬ ਵਿਚ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ। 

ਪੜੋ ਹੋਰ ਖਬਰਾ:  ਸੰਸਦ ਵੱਲ ਰੋਸ ਮਾਰਚ ਦੀ ਕੇਂਦਰ ਨੇ ਨਹੀਂ ਦਿੱਤੀ ਆਗਿਆ, ਸ਼੍ਰੋਮਣੀ ਅਕਾਲੀ ਦਲ ਵਲੋਂ ਨਿਖੇਧੀ

ਐੱਸਐੱਸਪੀ ਦਾ ਕਹਿਣਾ ਹੈ ਕਿ ਟਿਫਿਨ ਬੰਬ ਜਲੰਧਰ ਤੋਂ ਲੈ ਕੇ ਆਏ ਸਨ। ਇਸ ਸਬੰਧੀ ਅਜੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਿਫਿਨ ਬੰਬ ਲਖਬੀਰ ਨਾਂ ਦੇ ਨੌਜਵਾਨ ਨੇ ਪੰਜਾਬ ਵਿਚ ਭੇਜੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਵਿਚ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਸ ਦੌਰਾਨ ਅਪਰਾਧੀਆਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ।

ਪੜੋ ਹੋਰ ਖਬਰਾ: ਜਲਾਲਾਬਾਦ ਮੋਟਰਸਾਇਕਲ ਬਲਾਸਟ 'ਤੇ ਦੇਖੋ Living India News ਦੀ ਖਾਸ ਰਿਪੋਰਟ (ਵੀਡੀਓ)

In The Market