LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਾਂਤੀਦੂਤ ਮੈਤ੍ਰੇਯ ਦਾਦਾਸ਼੍ਰੀ ਜੀ ਆਪਣੇ ਕਰੀਬੀਆਂ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦਿੱਤਾ ਇਹ ਸੰਦੇਸ਼ (Video)

13may bababa

ਅੰਮ੍ਰਿਤਸਰ: ਸ਼ਾਂਤੀਦੂਤ ਮੈਤ੍ਰੇਯ ਦਾਦਾਸ਼੍ਰੀ ਜੀ ਨੇ ਆਪਣੇ ਮੈਤਰੀਬੋਧ ਪਰਿਵਾਰ ਦੇ ਦੋਸਤਾਂ ਨਾਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪੂਰੇ ਸੂਬੇ ਲਈ ਪਿਆਰ ਅਤੇ ਸ਼ਾਂਤੀ ਲਈ ਅਰਦਾਸ ਲਈ ਪ੍ਰਾਰਥਨਾ ਕਰਨ ਲਈ ਆਏ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਇਕ ਬਹੁਤ ਹੀ ਪਵਿੱਤਰ ਅਸਥਾਨ ਹੈ ਅਤੇ ਪ੍ਰਮਾਤਮਾ ਦੇ ਨਿਵਾਸ, ਪ੍ਰਭੂ ਦੇ ਪਿਆਰ ਤੇ ਕਿਰਪਾ ਨੂੰ ਅਨੁਭਵ ਕਰਨ ਦੇ ਲਈ ਸਭ ਤੋਂ ਉੱਚਾ ਅਸਥਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ, ਧਰਮ ਅਤੇ ਬਰਾਬਰਤਾ ਦੇ ਉਪਦੇਸ਼ਾਂ 'ਤੇ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਹੈ। 

Also Read: Google 'ਤੇ ਸਰਚ ਕੀਤੀਆਂ ਇਹ 3 ਚੀਜ਼ਾਂ ਤਾਂ ਸਿੱਧਾ ਜਾਓਗੇ ਜੇਲ੍ਹ! ਛੋਟੀ ਜਿਹੀ ਗਲਤੀ ਪਏਗੀ ਭਾਰੀ

 

ਉਨ੍ਹਾਂ ਨਵੀਂ ਸਰਕਾਰ ਨੂੰ ਵਧਾਈ ਦਿੰਦਿਆਂ ਨਵੀਂ ਸੋਚ ਦੀ ਪ੍ਰੇਰਨਾ ਦਿੱਤੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਸਾਰਿਆਂ ਨੂੰ ਪਿਆਰ, ਸ਼ਾਂਤੀ ਅਤੇ ਤਰੱਕੀ ਵੱਲ ਲੈ ਜਾਣ। ਮੈਤ੍ਰੇਯ ਦਾਦਾਸ਼੍ਰੀ ਜੀ ਨੇ ਕਿਹਾ ਕਿ ਸਾਰਿਆਂ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ। 'ਕਿਰਤ ਕਰੋ', 'ਸਰਬੱਤ ਦਾ ਭਲਾ' ਮੰਗੋ। ਸਾਰਿਆਂ ਦੀ ਭਲਾਈ ਲਈ ਪਰਿਵਾਰ ਬਣ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸਾਰਿਆਂ ਨੂੰ ਯਾਦ ਦਿਵਾਇਆ ਕਿ ਪ੍ਰਮਾਤਮਾ ਸਾਰਿਆਂ ਦੇ ਨਾਲ ਹੈ ਅਤੇ ਸਭ ਦਾ ਭਲਾ ਹੋਵੇਗਾ। ਦਾਦਾਸ਼੍ਰੀ ਜੀ ਨੇ ਦੁੱਖ-ਦਰਦ ਨਾਲ ਜੂਝ ਰਹੇ ਦੋਸਤਾਂ ਨੂੰ ਪ੍ਰਾਰਥਨਾ ਕੀਤੀ ਕਿ ਉਹ ਆਪਣੇ ਪ੍ਰਮਾਤਮਾ ਨਾਲ ਜੁੜਨ, ਹਿੰਸਾ ਅਤੇ ਵਿਤਕਰੇ ਨੂੰ ਤਿਆਗ ਦੇਣ। ਪ੍ਰਮਾਤਮਾ ਦਾ ਪਿਆਰ ਉਨ੍ਹਾਂ ਨੂੰ ਅੰਦਰੋਂ ਤਾਕਤ ਦੇਵੇਗਾ ਅਤੇ ਦੂਜਿਆਂ ਦੇ ਭਲੇ ਲਈ ਕੰਮ ਕਰਨ ਨਾਲ ਉਹ ਆਪਣੇ ਜੀਵਨ ਵਿੱਚ ਤਰੱਕੀ ਪ੍ਰਾਪਤ ਕਰਨਗੇ।

Also Read: Aashram 3: ਖੁੱਲ੍ਹ ਗਿਆ ਬਦਨਾਮ ਆਸ਼ਰਮ! 3 ਜੂਨ ਨੂੰ ਆ ਰਿਹਾ ਹੈ 'ਕਲਯੁੱਗ ਦਾ ਭਗਵਾਨ'

In The Market