LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਠਾਨਕੋਟ ਧਮਾਕੇ ਤੋਂ ਬਾਅਦ ਪੂਰੇ ਪੰਜਾਬ ਵਿਚ ਹਾਈ ਅਲਰਟ, ਡਿਪਟੀ CM ਨੇ ਸੱਦੀ ਮੀਟਿੰਗ

randhawa

ਚੰਡੀਗੜ੍ਹ : ਪਠਾਨਕੋਟ ਧਮਾਕੇ (Pathankot blast) ਤੋਂ ਬਾਅਦ ਪੂਰੇ ਪੰਜਾਬ ਵਿਚ ਹਾਈ ਅਲਰਟ (High alert) ਐਲਾਨ ਦਿੱਤਾ ਗਿਆ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਵਲੋਂ ਲਾਅ-ਐਂਡ ਆਰਡਰ (Law and order) ਅਤੇ ਸੁਰੱਖਿਆ ਨੂੰ ਲੈ ਕੇ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆ ਰਹੀਆਂ ਹਨ।

ਚੋਣਾਂ ਨੇੜੇ ਹੋਣ ਕਾਰਕੇ ਹੋ ਸਕਦੀ ਹੈ ਗੜਬੜੀ : ਡਿਪਟੀ ਸੀ.ਐੱਮ.

ਇਸ ਕਾਰਣ ਚੋਣਾਂ (Election) ਵਿਚ ਗੜਬੜੀ ਦੀ ਕੋਸ਼ਿਸ਼ ਹੋ ਸਕਦੀ ਹੈ। ਡਿਪਟੀ ਸੀ.ਐੱਮ. (Deputy CM) ਵਲੋਂ ਇਹ ਮੀਟਿੰਗ ਅੰਮ੍ਰਿਤਸਰ (Meeting Amritsar) ਵਿਚ ਸੱਦੀ ਗਈ ਹੈ। ਇਸ ਮੀਟਿੰਗ ਵਿਚ ਜਲੰਧਰ ਅਤੇ ਬਾਰਡਰ ਰੇਂਜ (Border Range) ਦੇ ਸੀਨੀਅਰ ਅਧਿਕਾਰੀ ਸ਼ਾਮਲ ਰਹਿਣਗੇ, ਜਿਨ੍ਹਾਂ ਨਾਲ ਪੰਜਾਬ ਦੀ ਸੁਰੱਖਿਆ (Security of Punjab) ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸੁਝਾਅ ਲਏ ਜਾਣਗੇ।

ਪਠਾਨਕੋਟ ਦੇ ਫੌਜੀ ਕੈਂਪ ਦੇ ਗੇਟ ਨੇੜੇ ਹੋਇਆ ਸੀ ਗ੍ਰੇਨੇਡ ਧਮਾਕਾ

ਦੱਸਣਯੋਗ ਹੈ ਕਿ ਪੰਜਾਬ ਦੇ ਪਠਾਨਕੋਟ 'ਚ ਫੌਜੀ ਕੈਂਪ ਦੇ ਗੇਟ ਨੇੜੇ ਗ੍ਰੇਨੇਡ (Grenade) ਨਾਲ ਧਮਾਕਾ ਕੀਤਾ ਗਿਆ। ਬਾਈਕ ਸਵਾਰਾਂ ਨੇ ਕੈਂਪ ਦੇ ਤ੍ਰਿਵੇਣੀ ਗੇਟ 'ਤੇ ਗ੍ਰੇਨੇਡ ਸੁੱਟਿਆ। ਘਟਨਾ ਤੋਂ ਬਾਅਦ ਪਠਾਨਕੋਟ (Pathankot) ਦੇ ਸਾਰੇ ਇਲਾਕਿਆਂ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫਿਲਹਾਲ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਪਠਾਨਕੋਟ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ, ‘‘ਪਹਿਲੀ ਨਜ਼ਰ ਵਿੱਚ ਪਤਾ ਲੱਗਾ ਹੈ ਕਿ ਇੱਥੇ ਗ੍ਰੇਨੇਡ ਧਮਾਕਾ ਹੋਇਆ ਹੈ। ਅਗਲੇਰੀ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮੋਟਰਸਾਈਕਲ ਲੰਘਿਆ, ਉਸੇ ਸਮੇਂ ਧਮਾਕਾ ਹੋ ਗਿਆ। ਸਾਨੂੰ ਚੰਗੀ ਸੀਸੀਟੀਵੀ ਫੁਟੇਜ (CCTV) ਮਿਲਣ ਦੀ ਉਮੀਦ ਹੈ।'

In The Market