LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Pakistani Balloons in Tarn Taran: ਤਰਨ ਤਾਰਨ 'ਚ ਮਿਲਿਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

sk2589641

ਤਰਨਤਾਰਨ: ਪਾਕਿਸਤਾਨ ਵਾਲੇ ਪਾਸਿਓਂ ਐਤਵਾਰ ਨੂੰ ਗ਼ੁਬਾਰਿਆਂ ਨਾਲ ਬੰਨ੍ਹ ਕੇ ਪਾਕਿਸਤਾਨੀ ਝੰਡਾ ਉਡਾਇਆ ਗਿਆ। ਇਹ ਝੰਡਾ ਸੋਮਵਾਰ ਸਵੇਰੇ ਪਿੰਡ ਸ਼ਾਹਬਾਜ਼ਪੁਰ ਨੇੜੇ ਖੇਤਾਂ ’ਚੋਂ ਮਿਲਿਆ। ਥਾਣਾ ਸਦਰ ਤਰਨ ਤਾਰਨ ਪੁਲਿਸ ਨੇ ਝੰਡਾ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿੰਡ ਸ਼ਾਹਬਾਜ਼ਪੁਰ ਵਾਸੀ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਗ਼ੁਬਾਰਿਆਂ ਸਮੇਤ ਉਸ ਨੇ ਪਾਕਿਸਤਾਨੀ ਝੰਡਾ ਉਡਦਾ ਦੇਖਿਆ ਜੋ ਉਸ ਦੇ ਖੇਤਾਂ ਵਿਚ ਆ ਡਿੱਗਿਆ। ਉਸ ਨੇ ਪਿੰਡ ਦੇ ਸਰਪੰਚ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁਲਿਸ ਚੌਕੀ ਮਾਨੋਚਾਹਲ ਦੇ ਇੰਚਾਰਜ ਸਤਪਾਲ ਸ਼ਰਮਾ ਪੁੱਜੇ ਅਤੇ ਝੰਡੇ ਨੂੰ ਕਬਜ਼ੇ ਵਿਚ ਲੈ ਲਿਆ। ਪਾਕਿਸਤਾਨੀ ਝੰਡੇ ’ਤੇ ਅੰਗਰੇਜ਼ੀ ’ਚ ਪੀਟੀਆਈ ਅਤੇ ਉਰਦੂ ਵਿਚ ਪਾਕਿਸਤਾਨ ਤਹਿਰੀਕ-ਇ-ਇਨਸਾਫ ਲਿਖਿਆ ਹੋਇਆ ਸੀ। ਸਤਪਾਲ ਸ਼ਰਮਾ ਨੇ ਦੱਸਿਆ ਕਿ ਝੰਡੇ ਦੇ ਨਾਲ ਚਿੱਟੇ, ਹਰੇ ਤੇ ਲਾਲ ਰੰਗ ਦੇ ਕੁੱਲ 26 ਗੁਬਾਰੇ ਸਨ।

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਅਤੇ ਗੁਬਾਰਿਆਂ ਨਾਲ ਕੋਈ ਵੀ ਹੋਰ ਇਤਰਾਜਯੋਗ ਵਸਤੂ ਨਹੀਂ ਮਿਲੀ ਹੈ। ਸੰਭਵ ਹੈ ਕਿ ਝੰਡੇ ਨਾਲ ਬੰਨ੍ਹ ਕੇ ਇਹ ਗੁਬਾਰੇ ਪਾਕਿਸਤਾਨ ਦੇ ਸਰਹੱਦੀ ਇਲਾਕੇ ਵਿੱਚ ਛੱਡ ਗਏ ਹੋਣ ਅਤੇ ਹਵਾ ਦੀ ਦਿਸ਼ਾ ਮੁਤਾਬਿਕ ਇਹ ਭਾਰਤ ਦੇ ਸਰਹੱਦੀ ਜ਼ਿਲ੍ਹੇ ਤਰਨ-ਤਾਰਨ ਵਿੱਚ ਪਹੁੰਚ ਗਏ। ਉਨ੍ਹਾਂ ਅੱਗੇ ਕਿਹਾ ਫਿਲਹਾਲ ਕੋਈ ਇਤਰਾਜ਼ਯੋਗ ਸ਼ਹਿ ਗੁਬਾਰਿਆਂ ਜਾਂ ਝੰਡੇ ਨਾਲ ਬੱਧੀ ਨਹੀਂ ਵਿਖਾਈ ਦਿੱਤੀ ਪਰ ਫਿਰ ਵੀ ਉਹ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ।

In The Market