LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਹੋਇਆ ਦੋਹਰਾ ਕਤਲ, ਖੇਤਾਂ ਕੋਲੋਂ ਲਾਸ਼ਾਂ ਬਰਾਮਦ

dobukle m

ਗੁਰਦਾਸਪੁਰ: ਪਿੰਡ ਲੇਹਲ ਵਿਖੇ ਦੋ ਵਿਅਕਤੀਆਂ ਦੇ ਕਤਲ (Murder case) ਹੋਣ ਦੀ ਖਬਰ ਸਾਹਮਣੇ ਆਈ ਹੈ। ਗੁਰਦਾਸਪੁਰ (Gurdaspur) ਦੇ ਪਿੰਡ ਫ਼ਜ਼ੂਪੁਰ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਖੇਤਾਂ ਵਿਚ ਸਵੇਰੇ ਦੋ ਲਾਸ਼ਾਂ ਦੇਖੀਆਂ ਗਈਆਂ। ਦੱਸ ਦੇਈਏ ਕਿ ਮ੍ਰਿਤਕ ਸਟੀਫਨ ਮਸੀਹ ਅਤੇ ਸ਼ਾਮ ਲਾਲ ਰਾਤ ਸ਼ਮਸ਼ਾਨਘਾਟ 'ਚ ਸੁੱਤ ਹੋਏ ਸਨ ਪਰ ਸਵੇਰੇ ਲੋਕਾਂ ਨੇ ਵੇਖਿਆ ਕਿ ਦੋਵਾਂ ਦੀਆਂ ਲਾਸ਼ਾਂ ਨੇੜੇ ਖੇਤਾਂ 'ਚ ਪਈਆਂ ਹੋਈਆਂ ਸਨ। ਪੁਲਿਸ (Police) ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Read this-ਕਿਸਾਨ ਅੰਦੋਲਨ ਵਿਚ ਸੇਵਾ ਕਰ ਰਹੇ ਵਿਅਕਤੀ ਲਈ ਰਣਜੀਤ ਬਾਵਾ ਨੇ ਕੀਤੀ ਇਹ ਅਪੀਲ

ਦੋਵੇ ਮ੍ਰਿਤਕਾ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ। ਦੋਵੇ ਮ੍ਰਿਤਕ ਪਿੰਡ ਲੇਹਲ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਦੋਵੇ ਮਰਨ ਵਾਲਿਆਂ ਦਾ ਕਤਲ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨ ਘਾਟ ਵਿੱਚ ਸਿਰ ਉਤੇ ਗਮਲੇ ਮਾਰ ਕੇ ਕੀਤਾ ਗਿਆ ਅਤੇ ਬਾਅਦ ਵਿਚ ਲਾਸ਼ਾਂ ਨੂੰ ਪਿੰਡ ਦੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ।  

 

ਓਥੇ ਹੀ ਪਿੰਡ ਫ਼ਜ਼ੂਪੁਰ ਦੇ ਸਰਪੰਚ ਬਲਵਿੰਦਰ ਪਾਲ ਅਤੇ ਪਿੰਡ ਦੇ ਵਸਨੀਕਾ ਨੇ ਦੱਸਿਆ ਕਿ ਮ੍ਰਿਤਕ ਸ਼ਾਮ ਲਾਲ ਅਤੇ ਸਟੀਫਨ ਦੋਵੇ ਪਿੰਡ ਲੇਹਲ ਦੇ ਰਹਿਣ ਵਾਲੇ ਹਨ ਅਤੇ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨ ਘਾਟ ਵਿੱਚ ਰਹਿੰਦੇ ਸਨ। 

Read this--ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਉਮੜਿਆ ਸੰਗਤਾਂ ਦਾ ਸੈਲਾਬ

ਦੋਵੇ ਮ੍ਰਿਤਕ ਪਿੰਡ ਵਿੱਚ ਮਿਹਨਤ ਮਜਦੂਰੀ ਕਰਦੇ ਸਨ ਅਤੇ ਸ਼ਰਾਬ ਪੀਣ ਦੇ ਆਦੀ ਸਨ ਅਤੇ ਅੱਜ ਸਵੇਰੇ ਸੂਚਨਾ ਮਿਲੀ ਕਿ ਦੋਨਾਂ ਦਾ ਕਤਲ ਹੋ ਗਿਆ ਹੈ।  ਜਦ ਮੌਕੇ ਤੇ ਆ ਕੇ ਦੇਖਿਆ ਤਾਂ ਸ਼ਾਮ ਲਾਲ ਅਤੇ ਸਟੀਫਨ ਦੀਆਂ ਲਾਸ਼ਾਂ ਸ਼ਮਸ਼ਾਨ ਘਾਟ ਦੇ ਨਾਲ ਲਗਦੇ ਖੇਤਾਂ ਵਿੱਚ ਪਈਆਂ ਦੇਖੀਆਂ।  ਸ਼ਮਸ਼ਾਨ ਘਾਟ ਵਿੱਚ ਦੇਖਣ ਤੋਂ ਪਤਾ ਲਗਦਾ ਸੀ ਕਿ ਜਿਵੇਂ ਇਹਨਾਂ ਨੂੰ ਇਥੇ ਕਤਲ ਕਰਕੇ ਦੋਨਾਂ ਦੀਆਂ ਲਾਸ਼ਾਂ ਨੂੰ ਘੜੀਸ ਕੇ ਖੇਤਾਂ ਵਿੱਚ ਸੁੱਟ ਦਿੱਤਾ ਹੋਵੇ।  

ਉਹਨਾਂ ਦੱਸਿਆ ਕਿ ਸ਼ਾਮ ਲਾਲ ਦੇ ਵਿੱਚ ਕੋਈ ਪਰਿਵਾਰਿਕ ਮੈਂਬਰ ਨਹੀਂ ਹੈ ਲੇਕਿਨ ਮ੍ਰਿਤਕ ਸਟੀਫਨ ਦੇ ਪਰਿਵਾਰ ਵਿਚ ਕੇਵਲ ਉਸਦੀ ਬਜ਼ੁਰਗ ਮਾਂ ਹੀ ਹੈ ਜੋ ਗੁਰਦਾਸਪੁਰ ਰਹਿੰਦੀ ਹੈ। ਓਹਨਾ ਦਾ ਕਹਿਣਾ ਸੀ ਪੁਲਿਸ ਨੂੰ ਇਸ ਦੋਹਰੇ ਕਤਲ ਦੀ ਗੁੱਥੀ ਨੂੰ ਜਲਦ ਸੁਲਝਾ ਕੇ ਕਤਲ ਕਰਨ ਵਾਲੇ ਨੂੰ ਜਲਦ ਗਿਰਫ਼ਤਾਰ ਕਰਨਾ ਚਾਹੀਦਾ ਹੈ।  

 

In The Market