LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖਡੂਰ ਸਾਹਿਬ ਦੇ MLA ਦੀ ਪੋਸਟ ਵਾਇਰਲ, ਤੂੰ SSP ਦੀ ਵਰਦੀ ਛੱਡ, ਮੈਂ MLA ਦੀ ਕੁਰਸੀ ਛੱਡਦਾਂ...

laksha0253698

ਤਰਨਤਾਰਨ : ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਇਕ ਵਾਰ ਫਿਰ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਇਲਜ਼ਾਮ ਲਗਾਇਆ ਹੈ ਕਿ ਸੀਆਈਏ ਸਟਾਫ਼ ਦੀ ਜ਼ਿੰਮੇਵਾਰੀ ਇਕ ਨਸ਼ੇੜੀ ਪੁਲਿਸ ਅਧਿਕਾਰੀ ਦੀ ਹੈ ਜਿਸ ਦੇ ਬਦਲੇ 25 ਲੱਖ ਰੁਪਏ ਮਹੀਨਾ ਰਿਸ਼ਵਤ ਵਸੂਲੀ ਜਾਂਦੀ ਹੈ। ਇੰਨਾ ਹੀ ਨਹੀਂ ਲਾਲਪੁਰਾ ਨੇ ਇੰਟਰਨੈੱਟ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਕਿ ਤੁਸੀਂ SSP ਨੇ ਵਰਦੀ ਛੱਡੋ, ਮੈਂ ਵਿਧਾਇਕ ਦੀ ਕੁਰਸੀ ਛੱਡਦਾਂ, ਫਿਰ ਦੇਖਦੇ ਹਾਂ ਕੀ ਹੁੰਦਾ ਏ...

ਸੋਸ਼ਲ ਮੀਡੀਆ ਉੱਤੇ ਪਾਈ ਪੋਸਟ 

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਇੰਟਰਨੈੱਟ ਮੀਡੀਆ 'ਤੇ ਪਾਈ ਪੋਸਟ 'ਚ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਲਾਲਪੁਰਾ ਕਹਿੰਦੇ ਹਨ ਕਿ SSP ਮੈਂ ਤਾਂ ਕਿਹਾ ਸੀ ਤੁਸੀਂ ਚੋਰਾਂ ਨਾਲ ਰਲ਼ੇ ਹੋਏ ਹੋ ਪਰ ਹੁਣ ਪਤਾ ਲੱਗਾ ਕਿ ਤੁਸੀਂ ਡਰਪੋਕ ਹੋ, ਬਾਕੀ SSP ਰਾਤ ਜੋ ਪੁਲਿਸ ਵਾਲੇ ਫੀਲੇ (ਆਪਣੇ ਚਹੇਤੇ) ਭੇਜੇ ਸੀ ਉਨ੍ਹਾਂ ਨੇ ਮੇਰੇ ਰਿਸ਼ਤੇਦਾਰਾਂ ਨਾਲ ਕੀ ਕੀਤਾ ਉਸ ਦੇ ਜਵਾਬ ਦੀ ਉਡੀਕ ਕਰੋ...। ਬਾਕੀ ਤੁਸੀਂ ਜੋ ਸੀਆਈਏ ਸਟਾਫ਼ ਰਾਹੀਂ ਸੁਨੇਹਾ ਭੇਜਿਆ ਸੀ ਕਿ ਜੇ ਗੈਂਗਸਟਰਾਂ 'ਤੇ ਕਾਰਵਾਈ ਹੋਈ ਤਾਂ ਐੱਮਐੱਲਏ ਤਾਂ ਕੀ ਕਈ ਪਰਿਵਾਰ ਤਬਾਹ ਹੋ ਜਾਂਦੇ।

ਵਿਧਾਇਕ ਨੇ ਐੱਸਐੱਸਪੀ ਨੂੰ ਦਿੱਤੀ ਚੁਣੌਤੀ
ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਐਸਐਸਪੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਮੈਨੂੰ ਸਵੀਕਾਰ ਹੈ, ਮੈਂ ਆਪਣੀ ਪੁਲਿਸ ਸਕਿਓਰਟੀ ਵਾਪਸ ਭੇਜ ਰਿਹਾਂ, ਜੋ ਵੀ ਕਰਵਾਉਣਾ ਚਾਹੁੰਦੇ ਹੋ ਕਰਵਾ ਲਓ, ਬਾਕੀ ਪਰਿਵਾਰ ਸਭ ਦੇ ਬਰਾਬਰ ਨੇ। ਰਾਤ ਨੂੰ ਤੇਰਾ ਸੀਆਈਏ ਵਾਲਾ ਰਜੀਆ (ਨਸ਼ੇ 'ਚ ਟੱਲੀ) ਕਹਿੰਦਾ ਕਿ ਮੈਂ 25 ਲੱਖ ਮਹੀਨਾ ਐਸਐਸਪੀ ਨੂੰ ਦਿੰਦਾ ਹਾਂ, ਤਾਂ ਹੀ ਮੈਂ ਕਿਹਾ ਏਡੇ ਵੱਡੇ ਨਸ਼ੇੜੀ ਨੂੰ ਸੀਆਈਏ ਸਟਾਫ ਦੀ ਕੁਰਸੀ ਦੇ ਰੱਖੀ ਹੈ।

 
 
In The Market