LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੀ-20 ਸੰਮੇਲਨ ਲਈ ਡੈਲੀਗੇਟਾਂ ਦਾ ਆਉਣਾ ਸ਼ੁਰੂ, ਫੁਲਕਾਰੀ ਨਾਲ ਔਰਤਾਂ ਦਾ ਸਵਾਗਤ

asr14

ਅੰਮ੍ਰਿਤਸਰ: ਅੰਮ੍ਰਿਤਸਰ 'ਚ 15 ਤੋਂ 17 ਮਾਰਚ ਤੱਕ ਹੋਣ ਵਾਲੀ ਜੀ-20 ਕਾਨਫਰੰਸ ਲਈ ਵਿਦੇਸ਼ੀ ਡੈਲੀਗੇਟ ਪੁੱਜਣੇ ਸ਼ੁਰੂ ਹੋ ਗਏ ਹਨ। ਸਾਰੇ ਡੈਲੀਗੇਟਾਂ ਦਾ ਏਅਰਪੋਰਟ 'ਤੇ ਭੰਗੜੇ ਅਤੇ ਗਿੱਧੇ ਨਾਲ ਸਵਾਗਤ ਕੀਤਾ ਗਿਆ। ਇੰਨਾ ਹੀ ਨਹੀਂ, ਹਰ ਆਉਣ ਵਾਲੇ ਪੁਰਸ਼ ਡੈਲੀਗੇਟ ਨੂੰ ਦਸਤਾਰ ਸਜਾਉਣ ਦੀ ਵਿਵਸਥਾ ਕੀਤੀ ਗਈ, ਜਦਕਿ ਮਹਿਲਾ ਵਫ਼ਦ ਨੂੰ ਫੁਲਕਾਰੀ ਵੀ ਭੇਟ ਕੀਤੀ ਗਈ।

ਸੁਰੱਖਿਆਂ ਦੇ ਸਖ਼ਤ ਪ੍ਰਬੰਧ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪੰਜਾਬੀ ਰੂਪ ਦਿੱਤਾ ਗਿਆ ਹੈ। ਇੰਨਾ ਹੀ ਨਹੀਂ 'ਵਸੁਧੈਵ ਕੁਟੁੰਬਕਮ' ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ। ਅੱਜ ਵਫ਼ਦ ਲਈ ਵਿਸ਼ੇਸ਼ ਸੂਫ਼ੀ ਸ਼ਾਮ ਦਾ ਆਯੋਜਨ ਵੀ ਕੀਤਾ ਗਿਆ ਹੈ। ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਅੰਮ੍ਰਿਤਸਰ ਪਹੁੰਚ ਗਏ ਹਨ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਖ਼ਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ।

ਸਿੱਖਿਆ 'ਤੇ ਹੋਵੇਗੀ ਚਰਚਾ 

ਜੀ-20 ਦੀਆਂ ਦੋ ਮੀਟਿੰਗਾਂ ਪੰਜਾਬ ਦੇ ਅੰਮ੍ਰਿਤਸਰ ਵਿੱਚ 15 ਤੋਂ 17 ਮਾਰਚ ਅਤੇ ਫਿਰ 19-20 ਮਾਰਚ ਨੂੰ ਹੋਣੀਆਂ ਹਨ। 15 ਤੋਂ 17 ਮਾਰਚ ਤੱਕ ਸਿੱਖਿਆ ਦੇ ਵਿਸ਼ੇ 'ਤੇ ਅਤੇ 19 ਤੋਂ 20 ਮਾਰਚ ਤੱਕ ਕਿਰਤ ਦੇ ਵਿਸ਼ੇ 'ਤੇ ਮੀਟਿੰਗ ਕੀਤੀ ਜਾ ਰਹੀ ਹੈ | ਅਗਲੇ ਤਿੰਨ ਦਿਨਾਂ ਤੱਕ ਸਿੱਖਿਆ ਵਿੱਚ ਸੁਧਾਰ ਅਤੇ ਨਵੀਨਤਮ ਤਕਨੀਕਾਂ ਬਾਰੇ ਵਿਚਾਰ ਦਿੱਤੇ ਜਾਣਗੇ।

ਕਿਲ੍ਹਾ ਗੋਬਿੰਦਗੜ੍ਹ ਵਿਖੇ ਸੂਫੀ ਸ਼ਾਮ

ਅੰਮ੍ਰਿਤਸਰ ਪੁੱਜੇ ਡੈਲੀਗੇਟਾਂ ਲਈ ਕਿਲਾ ਗੋਬਿੰਦਗੜ੍ਹ ਵਿਖੇ ਸੂਫੀ ਸ਼ਾਮ ਦਾ ਆਯੋਜਨ ਵੀ ਕੀਤਾ ਗਿਆ ਹੈ। ਜਿਸ ਵਿੱਚ ਮਾਸਟਰ ਸਲਿਮ, ਨੂਰਾ ਸਿਸਟਰ, ਹਸ਼ਮਤ ਸੁਲਤਾਨਾ, ਰਾਣੀ ਰਣਦੀਪ ਆਦਿ ਸੂਫੀ ਸੰਗੀਤਕਾਰ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਡੈਲੀਗੇਟਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਵੀ ਦੱਸਿਆ ਜਾਵੇਗਾ।

ਇਹ ਵੀ ਪੜ੍ਹੋ:ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦੀ 8 ਮਹੀਨਿਆਂ 'ਚ ਵੱਡੀ ਕਾਰਵਾਈ

In The Market