LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ ਤੋਂ ਪਰਤੇ ਬੱਚਿਆਂ ਦੇ ਗਲੇ ਲੱਗ ਰੋਏ ਮਾਂ-ਪਿਓ, ਢੋਲ ਦੀ ਥਾਪ 'ਤੇ ਪਾਇਆ ਭੰਗੜਾ

back home

ਅੰਮ੍ਰਿਤਸਰ : ਯੁਕਰੇਨ (Ukraine) ਵਿਚ ਜੰਗ ਵਿਚਾਲੇ ਫਸੇ 6 ਮੈਡੀਕਲ ਵਿਦਿਆਰਥੀ (6 medical students) ਵੀਰਵਾਰ ਸ਼ਾਮ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ (Sri Guru Ram Das Ji International Airport) ਰਾਹੀਂ ਵਤਨ ਪਰਤ ਆਏ। ਪਰਤਣ ਵਾਲਿਆਂ ਵਿਚ 4 ਕੁੜੀਆਂ ਅਤੇ 2 ਮੁੰਡੇ ਸ਼ਾਮਲ ਹਨ। ਇਨ੍ਹਾਂ ਵਿਚ ਅੰਮ੍ਰਿਤਸਰ ਦੀ ਮੰਨਤ ਸ਼ਰਮਾ (Mannat Sharma of Amritsar), ਮੁਕੇਰੀਆਂ ਦੀ ਸੁਗੰਧਾ (The scent of mukeris), ਗੁਰਲੀਨਪਾਲ ਕੌਰ (Gurleenpal Kaur), ਤਰਨਤਾਰਨ ਦੇ ਸਾਜਨਦੀਪ ਸਿੰਘ (Sajandeep Singh of Tarn Taran) ਅਜਨਾਲਾ ਦੀ ਦਮਨਜੋਤ ਕੌਰ ਅਤੇ ਜਲੰਧਰ ਦੇ ਮਿਲਾਪ ਸਿੰਘ (Milap Singh of Jalandhar) ਦੇ ਨਾਂ ਸ਼ਾਮਲ ਹਨ। ਇਹ ਉਹ ਬੱਚੇ ਹਨ, ਜੋ 5 ਦਿਨ ਜੰਗ ਵਿਚਾਲੇ ਫਸੇ ਰਹੇ ਅਤੇ 8ਵੇਂ ਦਿਨ ਘਰ ਪਰਤੇ ਹਨ। Also Read : ਸਾਬਕੀ ਡੀ.ਜੀ.ਪੀ. ਸੁਮੇਧ ਸੈਣੀ ਦੀ ਅੰਤਰਿਮ ਰਾਹਤ ਵਧੀ, ਸੁਣਵਾਈ ਟਲੀ

5 more students return to Amritsar, urge govt to help stranded friends |  Cities News,The Indian Express
ਇਥੇ ਏਅਰਪੋਰਟ 'ਤੇ ਉਨ੍ਹਾਂ ਨੂੰ ਰਿਸੀਵ ਕਰਨ ਨੂੰ ਪਰਿਵਾਰ ਵਾਲੇ ਫੁੱਲ ਮਾਲਾ ਅਤੇ ਬੈਂਡ ਬਾਜਿਆਂ ਦੇ ਨਾਲ ਪਹੁੰਚੇ ਸਨ। ਫਲਾਈਟ ਸ਼ਾਮ ਨੂੰ 6-30 ਵਜੇ ਸੀ ਪਰ ਪਰਿਵਾਰ ਵਾਲੇ 1 ਘੰਟਾ ਪਹਿਲਾਂ ਹੀ ਏਅਰਪੋਰਟ 'ਤੇ ਪਹੁੰਚ ਗਏ ਸਨ। ਫਲਾਈਟ ਦੇ ਲੈਂਡ ਹੁੰਦੇ ਹੀ ਬੈਂਡ ਵਾਜੇ 'ਤੇ ਭੰਗੜਾ ਪਾਉਣ ਲੱਗਾ ਅਤੇ ਭਾਰਤ ਮਾਤਾ ਅਤੇ ਵੰਦੇਮਾਤਰਾ ਦੇ ਜੈਕਾਰੇ ਲਗਾਉਣ ਲੱਗੇ। ਸਟੂਡੈਂਟ ਦੇ ਬਾਹਰ ਨਿਕਲਦੇ ਹੀ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਉਨ੍ਹਾਂ ਨੂੰ ਗਲੇ ਲਗਾਇਆ ਅਤੇ ਚੁੰਮਣ ਲੱਗੇ। ਸਾਰੇ ਕੇਂਦਰ ਦੀ ਮੋਦੀ ਸਰਕਾਰ ਨੂੰ ਦੁਆਵਾਂ ਦੇ ਰਹੇ ਸਨ ਕਿ ਸਰਕਾਰ ਦੀ ਪਹਿਲ ਦੇ ਚੱਲਲੇ ਉਨ੍ਹਾਂ ਦੇ ਬੱਚੇ ਸਹੀ-ਸਲਾਮਤ ਪਹੁੰਚ ਗਏ ਹਨ।

 

In The Market