LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਗਲੈਂਡ ਤੋਂ ਆਏ 19 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ, ਹਰਕਤ ਵਿਚ ਆਈ ਹੈਲਥ ਟੀਮ

amritsar covid test

ਅੰਮ੍ਰਿਤਸਰ : ਅੰਮ੍ਰਿਤਸਰ ਏਅਰਪੋਰਟ (Amritsar Airport) 'ਤੇ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ੀ ਫਲਾਈਟਾਂ (Foreign flights) ਤੋਂ ਜੋ ਯਾਤਰੀ ਆ ਰਹੇ ਹਨ ਉਨ੍ਹਾਂ ਦੀਆਂ ਰਿਪੋਰਟਾਂ ਪਾਜ਼ੇਟਿਵ (Reports positive) ਆ ਰਹੀਆਂ ਹਨ। ਉਥੇ ਹੀ ਅੱਜ ਸਵੇਰੇ ਜਦੋਂ ਏਅਰ ਇੰਡੀਆ (Air India) ਦੀ ਫਲਾਈਟ ਰਾਹੀਂ ਬਰਮਿੰਘਮ (ਇੰਗਲੈਂਡ) (Birmingham (England)) ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ 200 ਯਾਤਰੀਆਂ (200 passengers) 'ਚੋਂ 19 ਯਾਤਰੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ (Corona report positive) ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਅਜਨਾਲਾ ਰਾਜ ਪ੍ਰਿਤਪਾਲ ਸਿੰਘ ਝਾਵਰ (Tehsildar Ajnala Raj Pritpal Singh Jhawar) ਨੇ ਦੱਸਿਆ ਕਿ ਜਿਹੜੇ ਯਾਤਰੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ (Corona report positive) ਆਈ ਹੈ ਉਨ੍ਹਾਂ ਨੂੰ ਘਰਾਂ ਵਿਚ ਏਕਾਂਤਵਾਸ ਹੋਣ ਲਈ ਕਿਹਾ ਗਿਆ ਹੈ। Also Read : ਕੁਰਾਲੀ ਸਿਟੀ ਪੁਲਿਸ ਨੇ ਚੰਡੀਗੜ੍ਹ ਮਾਰਕਾ ਸ਼ਰਾਬ ਦੀਆੰ 40 ਪੇਟੀਆਂ ਸਣੇ 2 ਵਿਅਕਤੀਆਂ ਨੂੰ ਕੀਤਾ ਕਾਬੂ


ਭਾਰਤ ਸਰਕਾਰ ਵਲੋਂ 19 ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਦੇ ਯਾਤਰੀਆਂ ਨੂੰ ਹੋਮ ਕੁਆਰੰਟੀਨ ਹੋਣਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਕਲ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਨ੍ਹਾਂ 19 ਦੇਸ਼ਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਇਟਲੀ ਤੋਂ ਆਈਆਂ ਫਲਾਈਟ ਵਿਚੋਂ 125 ਯਾਤਰੀ ਇਕ ਦਿਨ ਪਾਜ਼ੇਟਿਵ ਆਏ ਦੂਜੇ ਦਿਨ 173 ਯਾਤਰੀ ਪਾਜ਼ੇਟਿਵ ਆਏ। ਜਿਨ੍ਹਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

In The Market