LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਿੰਗਲਵਾੜਾ ਸੰਸਥਾ ਦੇ ਬੱਚਿਆਂ ਨੇ ਗੁਰੂ ਨਗਰੀ ਦਾ ਕੀਤਾ ਨਾਂਅ ਰੌਸ਼ਨ, ਜਿੱਤੇ ਚਾਰ ਮੈਡਲ

ki002635

ਅੰਮ੍ਰਿਤਸਰ: ਮੁੱਖ ਸੇਵਾਦਾਰ ਪਿੰਗਲਵਾੜਾ ਡਾ.ਇੰਦਰਜੀਤ ਕੌਰ ਨੇ ਦੱਸਿਆ ਕਿ ਬਰਲਿਨ, ਜਰਮਨੀ ਵਿਖੇ 17 ਤੋਂ 25 ਜੂਨ,2023 ਨੂੰ ਹੋਈਆਂ ਸਪੈਸ਼ਲ ਉਲੰਪਿਕ ਅੰਤਰਰਾਸ਼ਟਰੀ ਖੇਡਾਂ ਵਿਚ ਪਿੰਗਲਵਾੜੇ ਦੇ ਭਗਤ ਪੂਰਨ ਸਿੰਘ ਸਕੂਲ ਦੇ ਤਿੰਨ ਬੱਚਿਆਂ ਨੇ ਰੋਲਰ ਸਕੇਟਿੰਗ ਖੇਡ ਵਿਚ ਚਾਰ ਮੈਡਲ ਜਿੱਤ ਕੇ ਪਿੰਗਲਵਾੜਾ, ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਇਹਨਾਂ ਵਿੱਚ ਮੁਹੰਮਦ ਨਿਸਾਰ ਨੇ ਸੋਨੇ ਦਾ ਮੈਡਲ, ਰੋਨੂੰ ਨੇ ਦੋ ਬਰੈਂਜ ਮੈਡਲ ਅਤੇ ਸੀਤਾ ਨੇ ਇਕ ਬਰੇਂਜ ਮੰਡਲ ਜਿੱਤਿਆ।

ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬਰਲਿਨ (ਜਰਮਨੀ) ਵਿਖੇ ਕੁਲ 193 ਦੇਸ਼ਾਂ ਵਿਚੋਂ 7,000 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਪੂਰੇ ਭਾਰਤ ਵਿੱਚੋਂ 198 ਖਿਡਾਰੀ ਸ਼ਾਮਿਲ ਹੋਏ ਜਿਹਨਾਂ ਨੇ 76 ਸੋਨੇ ਦੇ, 75 ਚਾਂਦੀ ਦੇ ਅਤੇ 51 ਥਰੋਨਜ਼ ਮੈਡਲ ਹਾਸਲ ਕੀਤੇ। ਪੰਜਾਬ ਵਿਚੋਂ 08 ਖਿਡਾਰੀ (03 ਸੋਨੇ ਦੇ ਮੰਡਲ, 01 ਚਾਂਦੀ ਦਾ ਮੈਡਲ, 04 ਬਰੋਨਜ਼ ਮੈਡਲ, ਕੁਲ (08 ਮੈਡਲ), ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਵਿੱਚੋਂ 03 ਖਿਡਾਰੀਆ ਨੇ ਸ਼ਾਮਿਲ ਹੋ ਕੇ 04 ਮੈਡਲ ਪ੍ਰਾਪਤ ਕੀਤੇ। ਇਹ ਪਿੰਗਲਵਾੜੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਉਹਨਾਂ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੇ ਉਦਮ ਸਦਕਾ ਹਰ ਸੋਨਾ ਪਦਕ ਵਿਜੇਤਾ ਨੂੰ 10 ਲੱਖ ਰੁਪਏ, ਚਾਂਦੀ ਪਦਕ ਵਿਜੇਤਾ ਨੂੰ 7 ਲੱਖ ਅਤੇ ਤਾਂਬੇ ਪਦਕ ਵਿਜੇਤਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਮਿਤੀ 28-06-2023 ਨੂੰ ਪੰਜਾਬ ਦੀ ਪੂਰੀ ਟੀਮ ਦੇ ਲੁਧਿਆਣੇ ਪਹੁੰਚਣ ਤੇ ਸਪੈਸ਼ਲ ਉਲੰਪਿਕ, ਪੰਜਾਬ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪਿੰਗਲਵਾੜੇ ਦੀ ਟੀਮ ਦੇ ਮਾਨਾਂਵਾਲਾ ਬ੍ਰਾਂਚ ਪਹੁੰਚਣ ਤੇ ਪੂਰੇ ਜੋਸ਼ ਅਤੇ ਵਿਆਹ ਵਰਗੇ ਮਾਹੌਲ ਵਿੱਚ ਸਵਾਗਤ ਤੇ ਸਨਮਾਨ ਕੀਤਾ ਜਾਵੇਗਾ। ਇਹਨਾਂ ਖਿਡਾਰੀਆਂ ਦਾ ਸਨਮਾਨ ਕਰਨ ਅਤੇ ਇਹਨਾਂ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਜੇਤੂ ਮਾਰਚ ਮਿਤੀ 29-06-2023 ਨੂੰ ਸਵੇਰੇ 9 ਵਜੇ ਪਿੰਗਲਵਾੜਾ ਮਾਨਾਂਵਾਲਾ ਬਰਾਂਚ ਤੋਂ ਸ਼ੁਰੂ ਹੋ ਕੇ ਗੋਲਡਨ ਗੇਟ, ਭੰਡਾਰੀ ਪੁਲ, ਕ੍ਰਿਸਟਲ ਚੌਂਕ, ਹੁਸੈਨਪੁਰਾ ਚੌਂਕ ਤੋਂ ਮੁੱਖ ਦਫ਼ਤਰ ਤੀਕ ਕਢਿਆ ਜਾਵੇਗਾ। ਮੁੱਖ ਦਫਤਰ ਪਹੁੰਚਣ ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਇਹਨਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ

In The Market