LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਮੰਦਰ ਸਾਹਿਬ ਪਹੁੰਚੇ ਆਮਿਰ ਖਾਨ, ਬਾਈਕਾਟ ਦੇ ਬਾਵਜੂਦ ਭਲਕੇ ਰਿਲੀਜ਼ ਹੋਵੇਗੀ 'ਲਾਲ ਸਿੰਘ ਚੱਢਾ'

10 aug aamir

ਅੰਮ੍ਰਿਤਸਰ- ਵਿਵਾਦਾਂ 'ਚ ਘਿਰੀ 'ਲਾਲ ਸਿੰਘ ਚੱਢਾ' ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ। ਬੁੱਧਵਾਰ ਤੜਕੇ 5.30 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਲਮ ਦੀ ਸਫਲਤਾ ਲਈ ਅਸ਼ੀਰਵਾਦ ਲਿਆ। ਉਨ੍ਹਾਂ ਦੀ ਇਹ ਫਿਲਮ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਇਕ ਪੁਰਾਣੇ ਬਿਆਨ ਕਾਰਨ ਵਿਵਾਦਾਂ 'ਚ ਘਿਰੀ ਹੋਈ ਹੈ, ਜਿਸ ਦਾ ਪੂਰੇ ਦੇਸ਼ 'ਚ ਬਾਈਕਾਟ ਵੀ ਕੀਤਾ ਜਾ ਰਿਹਾ ਹੈ।

ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰ ਰਿਲੀਜ਼ ਤੋਂ ਇਕ ਦਿਨ ਪਹਿਲਾਂ ਹਰਿਮੰਦਰ ਸਾਹਿਬ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਆਮਿਰ ਖਾਨ ਨੇ ਇਸ ਟ੍ਰਿਪ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ। ਉਨ੍ਹਾਂ ਦੇ ਨਾਲ ਛੋਟੇ ਪਰਦੇ ਦੀ ਅਦਾਕਾਰਾ ਮੋਨਾ ਸਿੰਘ ਅਤੇ ਉਨ੍ਹਾਂ ਦੇ ਕਰੂ ਦੇ ਮੈਂਬਰ ਵੀ ਮੌਜੂਦ ਸਨ।

ਲਾਲ ਸਿੰਘ ਚੱਢਾ ਵਿਵਾਦਾਂ 'ਚ ਕਿਉਂ ?
ਦਰਅਸਲ, ਆਮਿਰ ਖਾਨ ਦੀ ਇਸ ਫਿਲਮ ਦਾ ਵਿਰੋਧ ਕਰਨ ਦਾ ਕਾਰਨ ਉਨ੍ਹਾਂ ਦਾ ਉਹ ਬਿਆਨ ਹੈ, ਜੋ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਦਿੱਤਾ ਸੀ। ਉਸ ਸਮੇਂ ਆਮਿਰ ਖਾਨ ਨੇ ਕਿਹਾ ਸੀ ਕਿ 'ਭਾਰਤ 'ਚ ਵਧਦੀ ਅਸਹਿਣਸ਼ੀਲਤਾ ਦੀਆਂ ਕਈ ਘਟਨਾਵਾਂ ਕਾਰਨ ਉਹ ਚੌਕਸ ਹੋ ਗਏ ਹਨ। ਉਸ ਸਮੇਂ ਪਤਨੀ ਕਿਰਨ ਰਾਓ ਨੇ ਉਨ੍ਹਾਂ ਨੂੰ ਦੇਸ਼ ਛੱਡਣ ਦਾ ਸੁਝਾਅ ਦਿੱਤਾ ਸੀ। ਆਮਿਰ ਖਾਨ ਦੇ ਉਸ ਬਿਆਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫਿਲਮ ਹੈ ਅਤੇ ਇਹ ਫਿਲਮ ਵੀ ਉਦੋਂ ਰਿਲੀਜ਼ ਹੋ ਰਹੀ ਹੈ, ਜਦੋਂ ਦੇਸ਼ 75ਵਾਂ ਸੁਤੰਤਰਤਾ ਉਤਸਵ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਚੱਲ ਰਿਹਾ ਬਾਈਕਾਟ
ਆਮਿਰ ਖਾਨ ਦੇ ਇਸ ਬਿਆਨ ਕਾਰਨ ਹੁਣ ਫਿਲਮ ਦਾ ਬਾਈਕਾਟ ਹੋ ਰਿਹਾ ਹੈ। #BoycottLalSinghChadha ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗਾ। ਲੋਕ ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੀ ਮੰਗ ਕਰ ਰਹੇ ਹਨ। ਲੋਕ ਕਸਮ ਖਾ ਰਹੇ ਹਨ ਕਿ ਉਹ ਫਿਲਮ ਕਦੇ ਨਹੀਂ ਦੇਖਣਗੇ।

In The Market