LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੇਕਾਬੂ ਹੋਏ ਪਿਟਬੁੱਲ ਨੇ ਮੋਟਰਸਾਈਕਲ 'ਤੇ ਜਾ ਰਹੇ ਬੱਚੇ 'ਤੇ ਕੀਤਾ ਹਮਲਾ, ਬੱਚਾ ਗੰਭੀਰ ਜ਼ਖਮੀ

pitbull

ਗੁਰਦਾਸਪੁਰ- ਖਤਰਨਾਕ ਕੁੱਤਿਆਂ ਵਲੋਂ ਬੱਚਿਆਂ ਅਤੇ ਬਜ਼ੁਰਗਾਂ 'ਤੇ ਹੋ ਰਹੇ ਹਮਲਿਆਂ ਦੀਆਂ ਖਬਰਾਂ ਵਿਚ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਕਿ ਅਜਿਹੇ ਕੁੱਤਿਆਂ ਨੂੰ ਰੱਖਣਾ ਵੀ ਚਾਹੀਦਾ ਹੈ ਜਾਂ ਨਹੀਂ। ਜ਼ਿਆਦਾਤਰ ਲੋਕਾਂ ਦਾ ਤਾਂ ਕਹਿਣਾ ਹੈ ਕਿ ਅਜਿਹੇ ਕੁੱਤਿਆਂ ਨੂੰ ਅਜਿਹੀ ਥਾਂ 'ਤੇ ਨਹੀਂ ਰੱਖਣਾ ਚਾਹੀਦਾ, ਜਿੱਤੇ ਬੱਚਿਆਂ ਆਦਿ ਹੋਣ। ਕਿਉਂਕਿ ਇਹ ਕੁੱਤੇ ਕਿਸ ਵੇਲੇ ਆਪਣਾ ਆਪਾ ਗੁਆ ਦਿੰਦੇ ਹਨ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੱਚੇ 'ਤੇ ਪਿਟਬੁਲ (PITBULL DOG) ਕੁੱਤੇ ਨੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਨੋਚ ਲਿਆ। ਇਸ ਤੋਂ ਪਹਿਲਾਂ ਲਖਨਊ ਵਿਚ ਵੀ ਇਕ ਬਜ਼ੁਰਗ 'ਤੇ ਪਿਟਬੁਲ ਕੁੱਤੇ ਵਲੋਂ ਹਮਲਾ ਕੀਤਾ ਗਿਆ ਸੀ, ਜੋ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਕਿ ਹੁਣ ਇਸੇ ਤਰ੍ਹਾਂ ਦੀ ਘਟਨਾ ਪੰਜਾਬ ਦੇ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਉਥੇ ਇਕ ਪਿਟਬੁਲ ਬੇਕਾਬੂ ਹੋ ਗਿਆ ਅਤੇ ਉਸ ਨੇ ਲੜਕੇ 'ਤੇ ਹਮਲਾ ਕਰਕੇ ਉਸ ਦਾ ਕੰਨ ਵੱਡ ਲਿਆ। ਉਸ ਦੇ ਮਾਲਕ ਅਤੇ ਆਸਪਾਸ ਮੌਜੂਦ ਲੋਕਾਂ ਨੇ ਬੜੀ ਮੁਸ਼ੱਕਤ ਕੀਤੀ, ਫਿਰ ਕਿਤੇ ਜਾ ਕੇ ਬੱਚੇ ਨੂੰ ਕੁੱਤੇ ਤੋਂ ਬਚਾਇਆ ਜਾ ਸਕਿਆ।

ਇਹ ਘਟਨਾ ਗੁਰਦਾਸਪੁਰ ਦੇ ਪਿੰਡ ਕੋਟਲੀ ਭਾਨ ਸਿੰਘ ਦੀ ਹੈ। ਉਥੇ ਇਕ 13 ਸਾਲਾ ਬੱਚਾ ਆਪਣੇ ਪਿਤਾ ਦੇ ਨਾਲ ਦੋ ਪਹੀਆ ਵਾਹਨ ਰਾਹੀਂ ਘਰ ਪਰਤ ਰਿਹਾ ਸੀ। ਤਾਂ ਰਸਤੇ ਵਿਚ ਉਨ੍ਹਾਂ ਨੂੰ ਇਕ ਪਿਟਬੁਲ ਮਿਲਿਆ, ਜੋ ਆਪਣੇ ਮਾਲਕ ਨਾਲ ਖੜ੍ਹਾ ਸੀ। ਉਸ ਨੇ ਲੜਕੇ 'ਤੇ ਭੌਂਕਣਾ ਸ਼ੁਰੂ ਕਰ ਦਿੱਤਾ। ਉਂਝ ਤਾਂ ਉਸ ਦੇ ਮਾਲਕ ਨੇ ਉਸ ਦਾ ਪੱਟਾ ਫੜ ਕੇ ਰੱਖਿਆ ਸੀ। ਅਜਿਹੇ ਵਿਚ ਪਹਿਲਾਂ ਉਹ ਸਿਰਫ ਭੌਂਕਦਾ ਰਿਹਾ। ਕੁਝ ਹੀ ਦੇਰ ਵਿਚ ਉਸ ਦਾ ਪੱਟਾ ਛੁੱਟ ਗਿਆ ਅਤੇ ਉਸ ਨੇ ਲੜਕੇ 'ਤੇ ਹਮਲਾ ਕਰ ਦਿੱਤਾ।

ਕੁੱਤੇ ਨੇ ਬੱਚੇ ਨੂੰ ਟਾਰਗੈੱਟ ਕਰਕੇ ਹਮਲਾ ਕੀਤਾ, ਜਿਸ ਨਾਲ ਉਸ ਦਾ ਕੰਨ ਕੱਟ ਗਿਆ। ਕਿਸੇ ਤਰ੍ਹਾਂ ਉਸ ਦੇ ਮਾਲਕ ਨੇ ਉਸ ਨੂੰ ਕੰਟਰੋਲ ਕੀਤਾ ਅਤੇ ਫਿਰ ਘਰ 'ਤੇ ਉਸ ਨੂੰ ਬੰਨ੍ਹਿਆ। ਉਥੇ ਹੀ ਦੂਜੇ ਪਾਸੇ ਜ਼ਖਮੀ ਬੱਚੇ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਸਥਿਰ ਹੈ ਅਤੇ ਉਸ ਦਾ ਇਲਾਜ ਅਜੇ ਚੱਲ ਰਿਹਾ ਹੈ।

 

In The Market