LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

iPhone ਬਣਿਆ ਦੋਸਤ ਦੀ ਦਰਦਨਾਕ ਮੌਤ ਦਾ ਕਾਰਨ, ਬੁਰੀ ਤਰ੍ਹਾਂ ਵੱਢ ਖੇਤਾਂ 'ਚ ਸੁੱਟੀ ਲਾਸ਼

1 nov crime

ਅੰਮ੍ਰਿਤਸਰ :ਪੰਜਾਬ ਦੇ ਅਜਨਾਲਾ ਤੋਂ ਅਜਿਹੀ ਹੀ ਇੱਕ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਤਲ ਦਾ ਕਾਰਨ ਆਈਫੋਨ ਸੀ। ਅਜਨਾਲਾ ਦੇ ਪਿੰਡ ਗੁੱਜਰਪੁਰਾ ਵਿਖੇ ਇੱਕ 20 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢ ਕੇ ਉਸ ਦਾ ਕਤਲ ਕਰਕੇ ਇਕ ਖੇਤਾਂ ਵਿਚ ਸੁੱਟ ਦਿੱਤਾ ਗਿਆ ਸੀ । ਜਿਸ ਦੀ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ 12 ਘੰਟੇ ਵਿੱਚ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕਰਕੇ ਜਿਸ ਕੋਲੋਂ ਪੁਲਿਸ ਵਲੋਂ ਆਈਫੋਨ ਅਤੇ ਕਤਲ ਸਮੇਂ ਵਰਤਿਆ ਗਿਆ ਚਾਕੂ ਬਰਾਮਦ ਕੀਤਾ ਗਿਆ ਹੈ।

Also Read : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ ਹੋਇਆ 266 ਰੁਪਏ ਦਾ ਵਾਧਾ

ਦੱਸਿਆ ਜਾ ਰਿਹਾ ਹੈ ਕਿ ਥੌਮਸ ਆਪਣਾ ਆਈਫੋਨ ਵੇਚਣ ਲਈ ਦੋਸ਼ੀ ਸੰਨੀ ਮਸੀਹ ਕੋਲ ਗਿਆ ਸੀ। ਜਿਸ ਦੇ ਚਲਦੇ ਸੰਨੀ ਨੇ ਥੌਮਸ ਨਾਲ ਆਈਫੋਨ ਦਾ ਸੌਦਾ ਕਰ ਲਿਆ ਅਤੇ ਜਿਸ ਤੋਂ ਬਾਅਦ ਪੈਸੇ ਦੇਣ ਵੇਲੇ ਸੰਨੀ ਦਾ ਮਨ ਬਦਲ ਗਿਆ ਅਤੇ ਉਸ ਨੇ ਬਿਨਾਂ ਪੈਸੇ ਦਿੱਤੇ ਥੌਮਸ ਕੋਲੋਂ ਫੋਨ ਲੈ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ।  

Also Read : ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ, CM ਚੰਨੀ ਵੱਲੋਂ ਸ਼ਾਮ 4 ਵਜੇ ਲਿਆ ਜਾਵੇਗਾ ਇਤਿਹਾਸਕ ਫੈਸਲਾ

 iPhone ਵੇਚਣ ਲਈ ਘਰ ਤੋਂ ਨਿਕਲਿਆ ਸੀ ਥਾਮਸ   

ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ 'ਚ ਥੌਮਸ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਇਕ ਨੌਜਵਾਨ ਸੰਨੀ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਕਤਲ ਦਾ ਕਾਰਨ ਮ੍ਰਿਤਕ ਥਾਮਸ ਦਾ ਮਹਿੰਗਾ ਆਈਫੋਨ ਸੀ, ਜਿਸ ਨੂੰ ਉਹ ਵੇਚਣ ਲਈ ਘਰ ਤੋਂ ਆਇਆ ਸੀ ਅਤੇ ਦੋਸ਼ੀ ਸੰਨੀ ਕੋਲ ਚਲਾ ਗਿਆ ਸੀ। ਸੰਨੀ ਨੇ ਆਈਫੋਨ ਦੀ ਡੀਲ ਕਰਵਾ ਲਈ ਅਤੇ ਪੈਸੇ ਅਦਾ ਕਰਨ ਸਮੇਂ ਉਸ ਦਾ ਇਰਾਦਾ ਬਦਲ ਗਿਆ। ਉਸਨੇ ਥੌਮਸ ਨੂੰ ਮਾਰਿਆ ਅਤੇ ਉਸਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ।

Also Read : ਨਵੰਬਰ ਮਹੀਨੇ ਦੀ ਸ਼ੁਰੂਆਤ 'ਚ ਹੀ ਇਕ ਹੋਰ ਵੱਡਾ ਫੇਰਬਦਲ, 16 IAS ਸਮੇਤ 46 ਅਧਿਕਾਰੀਆਂ ਦੇ ਹੋਏ ਤਬਾਦਲੇ

ਡੀਐਸਪੀ ਜਸਵੀਰ ਸਿੰਘ ਅਨੁਸਾਰ ਸੰਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਆਈਫੋਨ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਕਤਲ ਵਿੱਚ ਕੋਈ ਹੋਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।

In The Market