ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਪੈਟਰੋਲੀਅਮ ਕੰਪਨੀਆਂ ਨੇ ਮਹਿੰਗਾਈ ਨੂੰ ਵੱਡਾ ਝਟਕਾ ਦਿੱਤਾ ਹੈ। ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 266 ਰੁਪਏ ਦਾ ਭਾਰੀ ਵਾਧਾ ਹੋਇਆ ਹੈ। ਇਸ ਵਾਧੇ ਨਾਲ ਹੁਣ ਦਿੱਲੀ ਵਿੱਚ 19.2 ਕਿਲੋ ਦਾ ਕਮਰਸ਼ੀਅਲ ਸਿਲੰਡਰ (LPG CommercialCylinder) 2000.5 ਰੁਪਏ ਹੋ ਗਿਆ ਹੈ।ਹਾਲਾਂਕਿ ਘਰੇਲੂ ਵਰਤੋਂ ਲਈ ਵਰਤੇ ਜਾਣ ਵਾਲੇ 14.2 ਕਿਲੋ ਦੇ ਐਲਪੀਜੀ ਸਿਲੰਡਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ, ਜਿਸ ਨਾਲ ਰਾਹਤ ਮਿਲੀ ਹੈ। ਧਿਆਨ ਯੋਗ ਹੈ ਕਿ 6 ਅਕਤੂਬਰ 2021 ਨੂੰ ਕੀਤੀ ਗਈ ਸਮੀਖਿਆ ਦੇ ਅਨੁਸਾਰ, ਦਿੱਲੀ ਵਿੱਚ 19.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਸਿਰਫ 1736.50 ਰੁਪਏ ਸੀ। ਪਰ ਇਸ ਮਹੀਨੇ ਦੀ ਸ਼ੁਰੂਆਤ 'ਚ ਯਾਨੀ ਅੱਜ 1 ਨਵੰਬਰ 2021 ਨੂੰ ਇਸ 'ਚ 264 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਹੁਣ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ 2000.50 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ 19.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 2073.5 ਰੁਪਏ, ਮੁੰਬਈ ਵਿੱਚ 1950 ਰੁਪਏ ਅਤੇ ਲਖਨਊ ਵਿੱਚ 2093 ਰੁਪਏ ਹੋ ਗਈ ਹੈ।
Also Read : CM ਚੰਨੀ 1 ਨਵੰਬਰ ਸ਼ਾਮੀਂ 4 ਵਜੇ ਦੇਣਗੇ ਪੰਜਾਬੀਆਂ ਨੂੰ ਦੀਵਾਲੀ ਦਾ ਵੱਡਾ ਤੋਹਫਾ, ਕੀਤਾ ਟਵੀਟ
ਖਾਣਾ-ਪੀਣਾ ਹੋ ਜਾਵੇਗਾ ਮਹਿੰਗਾ
ਇਸ ਕਾਰਨ ਰੈਸਟੋਰੈਂਟ ਦਾ ਖਾਣਾ-ਪੀਣਾ ਬਹੁਤ ਮਹਿੰਗਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਸਬਜ਼ੀਆਂ ਅਤੇ ਸਰ੍ਹੋਂ ਦੇ ਤੇਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਕਾਰਨ ਰੈਸਟੋਰੈਂਟ ਮਾਲਕ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਹਨ। ਹੁਣ ਰਸੋਈ ਗੈਸ ਸਿਲੰਡਰ ਦੀ ਭਾਰੀ ਕੀਮਤ ਕਾਰਨ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
Also Read : CM ਚੰਨੀ ਨੇ ਪੰਜਾਬ ਭਵਨ 'ਚ ਉੱਚ ਅਧਿਕਾਰੀਆਂ ਦੀ ਸੱਦੀ ਬੈਠਕ, ਤਿਓਹਾਰਾਂ ਸਬੰਧੀ ਹੋ ਸਕਦੇ ਨੇ ਐਲਾਨ
100 ਰੁਪਏ ਤੋਂ ਵੱਧ ਦਾ ਨੁਕਸਾਨ
ਮਹੱਤਵਪੂਰਨ ਗੱਲ ਇਹ ਹੈ ਕਿ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਜਾ ਰਹੀ ਸੀ। ਹਾਲਾਂਕਿ ਤੇਲ ਕੰਪਨੀਆਂ ਨੇ ਘਰੇਲੂ ਗੈਸ ਦੀਆਂ ਕੀਮਤਾਂ 'ਚ ਅਜੇ ਵਾਧਾ ਨਾ ਕਰਕੇ ਕੁਝ ਰਾਹਤ ਦਿੱਤੀ ਹੈ ਪਰ ਬਾਅਦ 'ਚ ਇਨ੍ਹਾਂ 'ਚ ਵਾਧਾ ਵੀ ਕੀਤਾ ਜਾ ਸਕਦਾ ਹੈ।ਇਕ ਸਮਾਚਾਰ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਘਰੇਲੂ ਰਸੋਈ ਗੈਸ ਸਿਲੰਡਰ ਨੂੰ ਕੀਮਤ ਤੋਂ ਘੱਟ ਕੀਮਤ 'ਤੇ ਵੇਚਣ ਨਾਲ ਹੋਣ ਵਾਲਾ ਨੁਕਸਾਨ (ਅਡਰ ਰਿਕਵਰੀ) ਹੁਣ 100 ਰੁਪਏ ਪ੍ਰਤੀ ਸਿਲੰਡਰ ਨੂੰ ਪਾਰ ਕਰ ਗਿਆ ਹੈ।ਇਸ ਤੋਂ ਪਹਿਲਾਂ ਐਲਪੀਜੀ ਦੀ ਕੀਮਤ ਵਿੱਚ ਆਖਰੀ ਵਾਧਾ 6 ਅਕਤੂਬਰ ਨੂੰ ਕੀਤਾ ਗਿਆ ਸੀ। ਫਿਰ 14.2 ਕਿਲੋ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 15 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜੁਲਾਈ ਤੋਂ ਹੁਣ ਤੱਕ ਇਸ ਦੀ ਕੀਮਤ 90 ਰੁਪਏ ਵਧ ਗਈ ਹੈ। ਸਬਸਿਡੀ 'ਤੇ ਸਰਕਾਰ ਇਕ ਸਾਲ 'ਚ ਇਕ ਪਰਿਵਾਰ ਨੂੰ ਸਿਰਫ 12 ਸਿਲੰਡਰ ਦਿੰਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jammu-Kashmir : कश्मीर में सीजन की पहली बर्फबारी,पहाड़ों पर दिखी बर्फ की सफेद चादर
China News: चीन में एक छात्र ने लोगों पर किया हथियार से हमला, 8 की मौत,17 से अधिक घायल
Philippines News: फिलीपींस में तूफान ने मचाई तबाही, 250,000 से अधिक लोग बेघर