LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Ludhiana 'ਚ ਸਕੀਆਂ ਭੈਣਾਂ ਨੇ ਕਰ'ਤਾ ਕਾਂਡ, ਗੁਆਂਢੀ ਦੇ ਸਿਰ 'ਚ 3 ਮਿੰਟ ਤਕ ਮਾਰਦੀਆਂ ਰਹੀਆਂ ਡੰਡੇ, ਮੌਤ

sisters crime

ਲੁਧਿਆਣਾ 'ਚ ਦੋ ਸਕੀਆਂ ਭੈਣਾਂ ਨੇ ਵੱਡਾ ਕਾਂਡ ਕਰ ਦਿੱਤਾ ਹੈ। ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਹੈ। 22 ਤੇ 24 ਸਾਲ ਦੀਆਂ ਅੱਲ੍ਹੜ ਉਮਰੇ ਦੋਵਾਂ ਨੇ ਕੁੱਟ-ਕੁੱਟ ਗੁਆਂਢੀ ਹੀ ਮਾਰ ਦਿੱਤਾ। ਵੀਰਵਾਰ ਰਾਤ ਕਰੀਬ 10 ਵਜੇ ਉਸ ਦੇ ਪਿਤਾ ਦੀ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਗੁਆਂਢੀ ਨਾਲ ਬਹਿਸ ਹੋ ਗਈ। ਜਦੋਂ ਉਨ੍ਹਾਂ ਦੇ ਪਿਤਾ ਨੇ ਰੌਲਾ ਪਾਇਆ ਤਾਂ ਦੋਹਾਂ ਭੈਣਾਂ ਨੇ ਆਪਣੇ ਗੁਆਂਢੀ ਦੇ ਸਿਰ 'ਤੇ ਬੇਸਬਾਲ ਅਤੇ ਡੰਡੇ ਨਾਲ ਹਮਲਾ ਕਰ ਦਿੱਤਾ। ਵਾਰਦਾਤ ਮਗਰੋਂ ਮੁਲਜ਼ਮ ਕੁੜੀਆਂ ਪਰਿਵਾਰ ਨਾਲ ਫਰਾਰ ਹੋ ਗਈਆਂ।  
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕਰੀਬ 2 ਤੋਂ 3 ਮਿੰਟ ਤੱਕ ਦੋਵੇਂ ਭੈਣਾਂ ਨੇ ਗੁਆਂਢੀ ਦੇ ਸਿਰ 'ਤੇ ਠੰਡੇ ਮਾਰੇ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਕਤਲ ਕਰਨ ਵਾਲੀਆਂ ਲੜਕੀਆਂ ਦੀ ਉਮਰ 22 ਅਤੇ 24 ਸਾਲ ਦੇ ਕਰੀਬ ਹੈ, ਜਿਨ੍ਹਾਂ ਦੀ ਪਛਾਣ ਡਿੰਪੀ ਅਤੇ ਮਨੀ ਵਜੋਂ ਹੋਈ ਹੈ।
ਇਲਾਕਾ ਵਾਸੀਆਂ ਨੇ ਜ਼ਖ਼ਮੀ ਵਿਅਕਤੀ ਸੁਖਵਿੰਦਰ ਸਿੰਘ ਉਰਫ ਬਬਲੂ ਨੂੰ ਗੰਭੀਰ ਹਾਲਤ 'ਚ ਗਰੇਵਾਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਬਲੂ ਆਟੋ ਚਾਲਕ ਦਾ ਕੰਮ ਕਰਦਾ ਹੈ। ਉਹ ਕਰੀਬ 38 ਸਾਲਾਂ ਤੋਂ ਥਾਣਾ ਡਾਬਾ ਅਧੀਨ ਪੈਂਦੇ ਇਲਾਕੇ ਢਿੱਲੋਂ ਨੰਬਰ ਗਲੀ ਨੰਬਰ 9 ਵਿੱਚ ਰਹਿ ਰਿਹਾ ਸੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਰ ਰਾਤ ਐਸਐਚਓ ਡਾਬਾ ਨੇ ਪੁਲਿਸ ਟੀਮ ਨਾਲ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ ਡਿੰਪੀ ਅਤੇ ਮਨੀ ਦੇ ਘਰੋਂ ਡੰਡੇ ਬਰਾਮਦ ਕੀਤੇ। ਸਾਰਾ ਪਰਿਵਾਰ ਘਰ ਛੱਡ ਕੇ ਭੱਜ ਗਿਆ ਪਰ ਸੂਤਰਾਂ ਮੁਤਾਬਕ ਬੱਚੀਆਂ ਦੀ ਮਾਂ ਨੂੰ ਪੁਲਿਸ ਨੇ ਦੇਰ ਰਾਤ ਸਿਵਲ ਹਸਪਤਾਲ ਦੇ ਬਾਹਰੋਂ ਫੜ ਲਿਆ। ਬਾਕੀ ਦੋਸ਼ੀ ਅਜੇ ਫਰਾਰ ਹਨ।

In The Market