LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਲਈ ਪੰਜਾਬ ਤੋਂ ਡੈਪੂਟੇਸ਼ਨ 'ਤੇ ਮੰਗੇ ਲੈਕਚਰਾਰ, ਜਾਣੋ ਕੌਣ ਕਰ ਸਕਦੈ ਅਪਲਾਈ

000023ghytr

ਮੁਹਾਲੀ : ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ ਚੰਡੀਗੜ੍ਹ ਨੇ ਡੈਪੂਟੇਸ਼ਨ ਕੋਟੇ ਦੇ ਆਧਾਰ ’ਤੇ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਮੰਗ ਕੀਤੀ ਹੈ। ਡੀਪੀਆਈ ਸੈਕੰਡਰੀ ਪੰਜਾਬ ਨੂੰ ਜਾਰੀ ਇਕ ਪੱਤਰ ਵਿਚ ਚੰਡੀਗੜ੍ਹ ਦੇ ਸਕੂਲ ਸਿੱਖਿਆ ਵਿਭਾਗ ਨੇ ਪੰਜਾਬੀ, ਸਮਾਜ ਵਿਗਿਆਨ, ਮਨੋ-ਵਿਗਿਆਨ, ਸੰਗੀਤ, ਹੋਮ ਸਾਇੰਸ ਤੇ ਜੀਵ ਵਿਗਆਨ ਦੀ ਇਕ-ਇਕ ਅਸਾਮੀ ਤੇ ਸਰੀਰਕ ਸਿੱਖਿਆ ਤੇ ਖੇਡਾਂ ਵਿਸ਼ੇ ਦੀਆਂ ਦੀਆਂ ਦੋ ਅਸਾਮੀਆਂ ਮੰਗੀਆਂ ਹਨ। ਉਮੀਦਵਾਰਾਂ ਨੂੰ 24 ਜਨਵਰੀ 2024 ਨੂੰ ਤਿੰਨ ਤਰ੍ਹਾਂ ਦੇ ਮਾਪਦੰਡਾਂ ਦੇ ਆਧਾਰ ’ਤੇ ਭਰਤੀ ਲਈ ਵਿਚਾਰਿਆ ਜਾਵੇਗਾ।

ਵੇਰਵਿਆਂ ਅਨੁਸਾਰ ਇਨ੍ਹਾਂ ਅਸਾਮੀਆਂ ਵਾਸਤੇ ਪੰਜਾਬ ਨੂੰ ਤੈਅ 60 ਜਦੋਂਕਿ ਹਰਿਆਣਾ ਦੇ ਉਮੀਦਵਾਰਾਂ ਨੂੰ 40 ਫ਼ੀਸਦੀ ਅਨੁਪਾਤ ਨਾਲ ਵਿਚਾਰਿਆ ਜਾਵੇਗਾ। ਇਸ ਵਿਚ ਕਾਰਜਕਾਲ ਤੇ ਹੋਰ ਗਤੀਵਿਧੀਆਂ ਦੇ 50 ਅੰਕ ਤੈਅ ਕੀਤੇ ਗਏ ਹਨ, ਜਿਨ੍ਹਾਂ ਵਿਚ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਦੇ ਅੰਕ ਲੱਗਣਗੇ। ਇਸ ਵਿਚ ਸਾਲਾਨਾ ਗੁਪਤ ਰਿਪੋਰਟ/ਏਸੀਆਰ ਤੇ ਤਜਰਬੇ ਦੇ 20-20 'ਚੋਂ ਅੰਕ ਜਦੋਂਕਿ ਗੱਲਬਾਤ/ਇੰਟਰੈਕਸ਼ਨ ਦੇ 10 ਅੰਕ ਵਿਚੋਂ ਮੁਲਾਜ਼ਮ ਦੀ ਕਾਬਲੀਅਤ ਦੇ ਹਿਸਾਬ ਨਾਲ ਅੰਕ ਮਿਲਣਗੇ। ਇਸ ਤੋਂ ਇਲਾਵਾ ਸਬੰਧਤ ਵਿਸ਼ੇ ਦੇ ਲੈਚਰਾਰ ਨੂੰ ਪਿਛਲੇ ਪੰਜ ਸਾਲਾਂ ਦਾ ਨਤੀਜੇ ਦੇ ਵਰਵੇ, ਕੋਈ ਵੀ ਪੜਤਾਲ ਬਾਕੀ ਨਾ ਹੋਣ ਦਾ ਸਰਟੀਫ਼ਿਕੇਟ ਵੀ ਸਾਂਝਾ ਕਰਨਾ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਮੁਲਾਜ਼ਮ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੜਤਾਲ ਬਕਾਇਆ ਨਹੀਂ ਹੋਣੀ ਚਾਹੀਦੀ। ਇਹ ਵੀ ਕਿਹਾ ਗਿਆ ਹੈ ਪੋਸਟ ਭਰਨ ਲਈ ਅੰਕਾਂ ਦੀਆਂ ਤਿੰਨਾਂ ਮੱਦਾਂ ਤੋਂ ਇਲਾਵਾਂ ਗੱਲਬਾਤ/ਇੰਟਰੈਕਸ਼ਨ ਵਾਲਾ ਪੱਖ ਅਹਿਮ ਰਹੇਗਾ। ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਭਰਤੀ ਲਈ ਕਿਸੇ ਵੀ ਅਰਜ਼ੀ ਨੂੰ ਸਿੱਧੇ ਤੌਰ ’ਤੇ ਨਹੀਂ ਵਿਚਾਰਿਆ ਜਾਵੇਗਾ। ਜੇਕਰ ਪੰਜਾਬ ਤੋਂ ਕਿਸੇ ਅਧਿਆਪਕ ਦੀ ਡੈਪੂਟੇਸ਼ਨ ਲਈ ਅਰਜ਼ੀ ਨਹੀਂ ਆਉਂਦੀ ਤਾਂ ਭਰਤੀ ਵਾਸਤੇ ਦੂਜੀ ਸਟੇਟ ਦੇ ਟੀਚਰਾਂ ਨੂੰ ਮੌਕਾ ਦੇ ਦਿੱਤਾ ਜਾਵੇਗਾ।

 
 
In The Market