LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖਾਲਸਾ ਸਾਜਨਾ ਦਿਵਸ : ਸਿੱਖ ਘਰਾਂ ਉਤੇ ਲਾਉਣਗੇ ਖਾਲਸਾਈ ਨਿਸ਼ਾਨ ਸਾਹਿਬ, ਇਨ੍ਹਾਂ ਗੁਰੂਘਰਾਂ ਤੋਂ ਮਿਲਣਗੇ, ਸੂਚੀ ਜਾਰੀ 

nishan sahib new

13 ਅਪ੍ਰੈਲ 2024 ਨੂੰ ਖਾਲਸਾ ਸਾਜਨਾ ਦਿਵਸ ਦੇ 325 ਸਾਲ ਪੂਰੇ ਹੋਣ ‘ਤੇ ਸਾਰੇ ਸਿੱਖ ਆਪਣੇ-ਆਪਣੇ ਘਰਾਂ ਵਿਚ ਖਾਲਸਾਈ ਨਿਸ਼ਾਨ ਸਾਹਿਬ ਲਗਾਉਣਗੇ। ਇਹ ਫੈਸਲਾ 9 ਅਪ੍ਰੈਲ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਤੋਂ ਇਲਾਵਾ ਮੁੱਖ ਗ੍ਰੰਥੀ ਸਿੰਘ ਸੱਚਖੰਡ ਸ੍ਰੀਹਰਿਮੰਦਰ ਸਾਹਿਬ ਦੇ ਸਾਹਿਬ ਗਿਆਨੀ ਗੁਰਦੁਆਲ ਸਿੰਘ ਤੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੱਲੋਂ ਲਏ ਗਏ ਕੁਝ ਅਹਿਮ ਫੈਸਲਿਆਂ ਵਿਚੋਂ ਇਕ ਹੈ। ਵਿਸਾਖੀ ਮੌਕੇ ਲਹਿਰਾਏ ਜਾਣ ਵਾਲੇ ਖਾਲਸਈ ਨਿਸ਼ਾਨ ਸਾਹਿਬ ਪੰਜਾਬ ਦੇ 72 ਗੁਰਦੁਆਰਾ ਸਾਹਿਬਾਨ ਤੋਂ ਮਿਲਣਗੇ। ਇਸ ਲਈ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 13 ਅਪ੍ਰੈਲ 2024 ਨੂੰ ਖਾਲਸਾ ਸਾਜਨਾ ਦਿਵਸ ਦੇ 325 ਸਾਲ ਪੂਰੇ ਹੋਣ ‘ਤੇ ਸਾਰੇ ਸਿੱਖ ਆਪਣੇ-ਆਪਣੇ ਘਰਾਂ ਵਿਚ ਖਾਲਸਾਈ ਨਿਸ਼ਾਨ ਸਾਹਿਬ ਲਗਾਉਣ ਤਾਂ ਜੋ ਸਿੱਖ ਹੋਣ ‘ਤੇ ਮਾਣ ਮਹਿਸੂਸ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਫੈਸਲਾ ਕੀਤਾ ਕਿ ਉਸ ਦਿਨ ਸਾਰੇ ਸਿੱਖ ਪੰਜ ਮਿੰਟ ਗੁਰੂ ਮੰਤਰ ਅਤੇ ਮੂਲਮੰਤਰ ਦਾ ਜਾਪ ਕਰ ਕੇ ਸਿੱਖ ਕੈਦੀਆਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ। ਨਾਲ ਹੀ 6 ਜੂਨ 2024 ਨੂੰ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਨੂੰ ਦੇਸ਼ ਯਾਦ ਕਰੇਗਾ। ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਨੌਜਵਾਨ ਪੀੜ੍ਹੀ ਨੂੰ ਯਾਦ ਰੱਖਣਾ ਅਤੇ ਸਿੱਖਿਅਤ ਕਰਨਾ ਜ਼ਰੂਰੀ ਹੈ।


ਹਰ ਸਿੱਖ ਲਈ ਆਪਣੇ ਘਰ ਖਾਲਸਾ ਨਿਸ਼ਾਨ ਸਾਹਿਬ ਲਗਾਉਣ ਦੇ ਹੁਕਮਾਂ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ 72 ਗੁਰਦੁਆਰਾ ਸਾਹਿਬਾਨਾਂ ਦੀ ਸੂਚੀ ਜਾਰੀ ਕੀਤੀ ਹੈ, ਜਿੱਥੋਂ ਸੰਗਤਾਂ ਖਾਲਸਾਈ ਨਿਸ਼ਾਨ ਪ੍ਰਾਪਤ ਕਰਕੇ ਵਿਸਾਖੀ ਉਤੇ ਆਪਣੇ ਘਰਾਂ ‘ਚ ਪਾਉਣਗੀਆਂ।

 

In The Market