LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Jalandhar crime : ਵਿਆਹੁਤਾ ਨਾਲ ਬਣਾਏ ਨਾਜਾਇਜ਼ ਸਬੰਧ, ਫਿਰ ਸਹੇਲੀਆਂ ਉਤੇ ਰੱਖ ਲਈ ਅੱਖ, ਫਿਰ ਤੜਕੇ ਪਲਾਟ ਵਿਚੋਂ ਮਿਲੀ ਲਾ.ਸ਼

jalandhar crime woman

ਜਲੰਧਰ : ਜਲੰਧਰ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਅੰਨ੍ਹੇ ਕ.ਤ.ਲ ਕੇਸ ਨੂੰ 24 ਘੰਟਿਆਂ ਵਿਚ ਸੁਲਝਾ ਲਿਆ ਹੈ। ਇਕ ਨਾਬਾਲਗ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫ਼.ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 21 ਅਪ੍ਰੈਲ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਪਿੰਡ ਖੇੜਾ ਦੀ ਲਿੰਕ ਰੋਡ ’ਤੇ ਗਾਰਜੀਅਨ ਜਿਮ ਦੇ ਪਿੱਛੇ ਖਾਲੀ ਪਲਾਟ ਨੇੜੇ ਇਕ ਲਾਸ਼ ਪਈ ਹੋਈ ਹੈ। ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਜਾਰਜ ਉਰਫ ਕੱਟਾ ਪੁੱਤਰ ਸਵ. ਹਰਬੰਸ ਲਾਲ ਨਿਵਾਸੀ ਪਿੰਡ ਸੰਸਾਰਪੁਰ, ਥਾਣਾ ਕੈਂਟ, ਜਲੰਧਰ ਵਜੋਂ ਹੋਈ। ਉਸ ਤੋਂ ਬਾਅਦ ਸਦਰ ਪੁਲਿਸ ਸਟੇਸ਼ਨ ਵਿਚ ਮਿਤੀ 21 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਗਿਆ।
ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤ.ਕ ਦੇ ਪਿੰਡ ਸੰਸਾਰਪੁਰ ਨਿਵਾਸੀ ਸੋਨੀਆ ਨਾਂ ਦੀ ਵਿਆਹੁਤਾ ਔਰਤ ਨਾਲ ਨਾ.ਜਾਇਜ਼ ਸਬੰਧ ਸਨ ਪਰ ਜਾਰਜ ਸੋਨੀਆ ਦੀ ਸਹੇਲੀ ਗੋਮਤੀ ਉਰਫ ਪ੍ਰੀਤੀ ਅਤੇ ਕਾਜਲ ਨਾਂ ਦੀਆਂ ਔਰਤਾਂ ਨਾਲ ਵੀ ਨਾ.ਜਾਇਜ਼ ਸਬੰਧ ਬਣਾਉਣਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਸੋਨੀਆ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਨੇ ਆਪਣੇ 9 ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਜਾਰਜ ਦਾ ਕ.ਤ.ਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਉਰਫ ਖੱਬੂ ਉਰਫ ਖੰਨਾ ਨਿਵਾਸੀ ਪਿੰਡ ਬੰਬੀਆਂਵਾਲ, ਸੁਹੇਲ ਉਰਫ ਪਰੋਥਾ ਨਿਵਾਸੀ ਪਿੰਡ ਬੰਬੀਆਂਵਾਲ, ਜਗਪ੍ਰੀਤ ਉਰਫ ਜੱਗੂ ਨਿਵਾਸੀ ਪਿੰਡ ਬੰਬੀਆਂਵਾਲ ਅਤੇ ਜਸਕਰਨ ਸਿੰਘ ਉਰਫ ਮੱਲੂ ਦੇ ਰੂਪ ਵਿਚ ਹੋਈ ਹੈ।
ਬੂਟਾ ਰਾਮ ਦਾ ਪੁੱਤ ਨਿਵਾਸੀ ਪਿੰਡ ਮੱਲੂ, ਜ਼ਿਲ੍ਹਾ ਕਪੂਰਥਲਾ, ਜੋ ਕਿ ਹੁਣ ਪਿੰਡ ਬੰਬੀਆਂਵਾਲ ਵਿਚ ਕਿਰਾਏਦਾਰ ਹੈ, ਮਨਜੀਤ ਉਰਫ ਮਾਨ ਪੁੱਤਰ ਮਹਿੰਦਰਪਾਲ ਨਿਵਾਸੀ ਪਿੰਡ ਰਹਿਮਾਨਪੁਰ, ਸੋਨੀਆ ਪਤਨੀ ਸਵ. ਵਿਜੇ ਕੁਮਾਰ ਨਿਵਾਸੀ ਪਿੰਡ ਸੰਸਾਰਪੁਰ, ਪ੍ਰੀਤੀ ਪਤਨੀ ਅਜੈ ਨਿਵਾਸੀ ਲਾਲ ਕੁੜਤੀ ਛਾਉਣੀ, ਕਾਜਲ ਪਤਨੀ ਵਿਸ਼ਾਲ ਨਿਵਾਸੀ ਪਿੰਡ ਧੀਣਾ ਅਤੇ ਸੋਨੂੰ ਉਰਫ ਕਾਲੀ ਪੁੱਤਰ ਜਸਪਾਲ ਉਰਫ ਨਿੱਕਾ ਨਿਵਾਸੀ ਪਿੰਡ ਬੰਬੀਆਂਵਾਲ ਦੇ ਨਾਲ ਇਕ ਨਾਬਾਲਗ ਮੁਲਜ਼ਮ ਨੂੰ ਗ੍ਰਿ.ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ 120-ਬੀ ਆਈ. ਪੀ. ਸੀ. ਦੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ।
ਸੀ. ਪੀ. ਨੇ ਕਿਹਾ ਕਿ ਇਕ ਹੋਰ ਮੁਲਜ਼ਮ ਪਿੰਡ ਬੰਬੀਆਂਵਾਲ ਨਿਵਾਸੀ ਅਜੈਦੀਪ ਸਿੰਘ ਅਜੇ ਫ਼ਰਾਰ ਹੈ, ਜਿਸ ਨੂੰ ਜਲਦ ਫੜ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਵਾਰਦਾਤ ਵਿਚ ਵਰਤੇ ਤੇਜ਼ਧਾਰ ਹਥਿਆਰ ਅਤੇ ਇਕ ਹੁੰਡਈ ਆਈ-20 ਕਾਰ ਨੰਬਰ ਪੀ ਬੀ 03 ਏ ਐਕਸ-9162 ਬਰਾਮਦ ਕੀਤੀ ਹੈ। 

In The Market