LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

17 ਵਾਰ ਚਾਕੂ ਮਾਰ ਮਾਰ ਆਂਦ.ਰਾਂ ਹੀ ਕੱਢ ਦਿੱਤੀਆਂ ਬਾਹਰ, ਗਰਭਵਤੀ ਪਤਨੀ ਨੂੰ ਦਵਾਈ ਦਿਵਾਉਣ ਲਿਜਾਂਦੇ ਨੌਜਵਾਨ ਦੀ ਹੱਤਿ.ਆ, ਪਤਨੀ ਵੀ ਜ਼ਖ਼ਮੀ

jalandhar crime news new

ਪੰਜਾਬ ਦੇ ਜਲੰਧਰ ਵਿਚ ਐਤਵਾਰ ਰਾਤ ਨੂੰ ਇਕ ਨੌਜਵਾਨ ਉਤੇ ਕੁਝ ਮੁਲਜ਼ਮਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾ ਵੀ ਇੰਨਾ ਘਾਤਕ ਕੇ 17 ਵਾਰ ਚਾਕੂ ਮਾਰ ਕੇ ਉਸ ਦੀਆਂ ਆਂਦਰਾਂ ਤਕ ਬਾਹਰ ਕੱਢ ਦਿੱਤੀਆਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਕਤ ਨੌਜਵਾਨ ਆਪਣੀ ਗਰਭਵਤੀ ਪਤਨੀ ਨੂੰ ਦਵਾਈ ਦਿਵਾਉਣ ਲਈ ਲਿਜਾ ਰਿਹਾ ਸੀ। ਘਟਨਾ ਬਸਤੀ ਸ਼ੇਖ ਦੇ ਚਾਈ ਮਾਂਗੋ ਮੁਹੱਲੇ ਦੀ ਹੈ। ਮ੍ਰਿਤਕ ਦੀ ਪਛਾਣ ਅੰਕਿਤ ਜੰਬਾ (26) ਵਾਸੀ ਬਸਤੀ ਵਜੋਂ ਹੋਈ ਹੈ। ਅੰਕਿਤ ਇੱਕ ਪਲਾਸਟਿਕ (ਟੂਲ) ਫੈਕਟਰੀ ਦਾ ਮਾਲਕ ਸੀ।ਅੰਕਿਤ ਜੰਬਾ ਦੀ ਪਤਨੀ ਮਨੀਸ਼ਾ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਪਤੀ ਅੰਕਿਤ ਨਾਲ ਬਾਈਕ ‘ਤੇ ਸਵਾਰ ਹੋ ਕੇ ਦਵਾਈ ਲੈਣ ਅਤੇ ਸਹੁਰੇ ਘਰ ਜਾ ਰਹੀ ਸੀ। ਜਦੋਂ ਉਹ ਮੁਹੱਲਾ ਚਾਈ ਮਾਂਗੋ ਤੋਂ ਬਾਹਰ ਨਿਕਲੇ ਤਾਂ ਕੁੱਝ ਅਪਰਾਧੀ ਨੇ ਉਨ੍ਹਾਂ ਦੀ ਬਾਈਕ ਉਸਦੇ ਘਰ ਦੇ ਬਾਹਰ ਰੋਕ ਲਈ। ਜਿਵੇਂ ਹੀ ਬਾਈਕ ਰੋਕੀ ਗਈ ਤਾਂ 6 ਲੋਕਾਂ ਨੇ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਆਪਣੇ ਪਤੀ ਨੂੰ ਛੁਡਾਉਣ ਲਈ ਅੱਗੇ ਵਧੀ ਤਾਂ ਦੋਸ਼ੀਆਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਹੱਥ ‘ਤੇ ਗੰਭੀਰ ਸੱਟ ਲੱਗ ਗਈ।

ਮਨੀਸ਼ਾ ਨੇ ਦੱਸਿਆ ਕਿ ਕਰੀਬ 5 ਮਿੰਟ ਤੱਕ ਚੱਲੀ ਖੂਨੀ ਖੇਡ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਆਸ-ਪਾਸ ਦੇ ਲੋਕਾਂ ‘ਤੋਂ ਮਦਦ ਦੀ ਅਪੀਲ ਕੀਤੀ ਪਰ ਕੋਈ ਅੱਗੇ ਨਹੀਂ ਆਇਆ। ਉਹ ਕਿਸੇ ਤਰ੍ਹਾਂ ਨੂੰ ਆਪਣੇ ਪਤੀ ਨੂੰ ਲੈ ਕੇ ਹਸਪਤਾਲ ਪਹੁੰਚੀ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਅੰਕਿਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੇ ਭਰਾ ਮਨੀ ਨੇ ਦੱਸਿਆ ਕਿ ਅੰਕਿਤ ਦਾ ਵਿਆਹ 4 ਸਾਲ ਪਹਿਲਾਂ ਮਨੀਸ਼ਾ ਨਾਲ ਹੋਇਆ ਸੀ। ਮਨੀਸ਼ਾ ਹੁਣ 4 ਮਹੀਨੇ ਦੀ ਗਰਭਵਤੀ ਹੈ। ਪਰਿਵਾਰ ਬਹੁਤ ਖੁਸ਼ ਸੀ। ਮਨੀ ਨੇ ਦੱਸਿਆ ਕਿ ਮੁਲਜ਼ਮ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸੇ ਰੰਜਿਸ਼ ਕਾਰਨ ਉਸ ‘ਤੇ ਹਮਲਾ ਕੀਤਾ ਗਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਇਸ ਤੋਂ ਬਾਅਦ ਹਸਪਤਾਲ ਨੇ ਪੁਲਿਸ ਕੰਟਰੋਲ ਰੂਮ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚੀ। ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ 6 ਵਿਅਕਤੀਆਂ ਖਿਲਾਫ ਕ.ਤ.ਲ ਅਤੇ ਇਰਾਦਾ ਕ.ਤ.ਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ.ਤਾਰੀ ਨਹੀਂ ਹੋਈ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

In The Market