LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਜ਼ਿਮਨੀ ਚੋਣ ਹੋਵੇਗੀ ਭਲਕੇ, ਜਾਣੋ ਕੀ ਕੀਤੇ ਹਨ ਖਾਸ ਪ੍ਰਬੰਧ

logos5236

alandhar Bypoll Election 2023: ਜਲੰਧਰ ਜਿਮਨੀ ਚੋਣਾਂ ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਚੁੱਕੀਆਂ ਹਨ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਸੋਮਵਾਰ ਨੂੰ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨੇੜੇ ਹੋਣ ਕਾਰਨ, ਪੰਜਾਬ ਪੁਲਿਸ ਨੇ (Jalandhar Bypoll Election 2023) ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ 10 ਮਈ 2023 ਨੂੰ ਹੋਣੀ ਹੈ।

ਜਲੰਧਰ ਲੋਕ ਸਭਾ ਦੇ 16 ਲੱਖ ਤੋਂ ਜ਼ਿਆਦਾ ਵੋਟਰ-

ਜਲੰਧਰ ਲੋਕ ਸਭਾ ਸੀਟ 'ਤੇ ਕੁੱਲ 16 ਲੱਖ 21 ਹਜ਼ਾਰ 800 ਵੋਟਰ ਹਨ। ਜਿਸ ਵਿੱਚ 38 ਹਜ਼ਾਰ 313 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ ਜਦਕਿ 10 ਹਜ਼ਾਰ 526 ਅਪਾਹਜ ਹਨ। ਜਲੰਧਰ ਵਿਚ 8 ਲੱਖ 43 ਹਜ਼ਾਰ 229 ਵੋਟਰਸ ਹਨ, 7 ਲੱਖ 75 ਹਜ਼ਾਰ 173 ਔਰਤ ਵੋਟਰ ਹਨ ਅਤੇ 40 ਅਪਾਹਿਜ ਵੋਟਰਸ ਹਨ।

ਮਹਿਲਾਵਾਂ ਲਈ ਬਣਾਏ ਸਪੈਸ਼ਲ ਬੂਥ -

ਜਲੰਧਰ ਵਿੱਚ ਕੁੱਲ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਵੈਬ ਕੈਮਰਾਸ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਔਰਤਾਂ ਲਈ ਅਲੱਗ ਤੋਂ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਹਨਾਂ ਬੂਥਾਂ ਦਾ ਪ੍ਰਬੰਧਨ ਸਿਰਫ਼ ਔਰਤਾਂ ਹੀ ਕਰਨਗੀਆਂ। 

19 ਉਮੀਦਵਾਰ ਚੋਣ ਮੈਦਾਨ 'ਚ-

ਜਲੰਧਰ ਲੋਕ ਸਭਾ ਸੀਟ ਕਾਂਗਰਸ ਦੇ ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ। ਜਿਸ ਕਾਰਨ ਇਥੇ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ 4 ਮੁੱਖ ਪਾਰਟੀਆਂ ਵਿਚ ਮੁਕਾਬਲਾ ਹੈ। ਜਿਹਨਾਂ ਤੋਂ ਇਲਾਵਾ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ, ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ, ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਅਕਾਲੀ ਦਲ ਤੋਂ ਡਾ. ਸੁਖਵਿੰਦਰ ਸੁੱਖੀ। ਇਹਨਾਂ 4 ਤੋਂ ਇਲਾਵਾ 15 ਹੋਰ ਉਮੀਦਵਾਰ ਚੋਣ ਮੈਦਾਨ 'ਚ ਹਨ।

 

In The Market